ਮਾਂਟਰੀਅਲ— ਰੇਲ ਗੱਡੀ ਦੀ ਯਾਤਰਾ ਕਰਨ ਵਾਲੇ ਹੋ ਤਾਂ ਹੁਣ ਤੁਹਾਨੂੰ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਵਾਇਆ ਰੇਲ (Via Rail) ਕਨੈਡਾ ਨੇ ਐਲਾਨ ਕੀਤਾ ਹੈ ਕਿ ਯਾਤਰੀਆਂ ਨੂੰ ਰੇਲ ਗੱਡੀਆਂ ਤੇ ਸਟੇਸ਼ਨਾਂ 'ਤੇ ਮਾਸਕ ਪਾ ਕਾ ਰੱਖਣੇ ਹੋਣਗੇ, ਜਿੱਥੇ ਸਰੀਰਕ ਦੂਰੀ ਨਹੀਂ ਬਣਾਈ ਜਾ ਸਕਦੀ।
ਇਹ ਨਿਯਮ 23 ਜੂਨ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਯਾਤਰੀਆਂ ਦਾ ਸਾਹਮਣਾ ਕਰ ਰਹੇ ਕਰਮਚਾਰੀਆਂ ਨੂੰ ਵੀ ਮਾਸਕ ਪਾਉਣ ਦੀ ਜ਼ਰੂਰਤ ਹੋਵੇਗੀ।
ਰੇਲ ਗੱਡੀ 'ਚ ਸਫਰ ਦੌਰਾਨ ਯਾਤਰੀਆਂ ਨੂੰ ਖਾਣ-ਪੀਣ ਦੇ ਸਿਵਾਏ ਹਰ ਸਮੇਂ ਮਾਸਕ ਪਾ ਕੇ ਰੱਖਣਾ ਹੋਵੇਗਾ। ਵਾਇਆ ਰੇਲ ਕਨੈਡਾ ਦਾ ਕਹਿਣਾ ਹੈ ਕਿ ਸਟੇਸ਼ਨਾਂ ਅਤੇ ਯਾਤਰਾ ਦੌਰਾਨ ਲੋਕਾਂ ਨੂੰ ਮਾਸਕ ਦੀ ਜ਼ਰੂਰਤ ਹੋਵੇਗੀ ਜਿੱਥੇ ਸਰੀਰਕ ਦੂਰੀ ਬਣਾਈ ਨਹੀਂ ਜਾ ਸਕਦੀ। ਸਵਾਰੀਆਂ ਨੂੰ ਆਪਣਾ ਮਾਸਕ ਲਿਆਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਕਿਉਂਕਿ ਵਾਇਆ ਰੇਲ ਕੋਲ ਥੋੜ੍ਹੇ ਜਿਹੇ ਡਿਸਪੋਸੇਜਲ ਮਾਸਕ ਉਪਲਬਧ ਹੋਣਗੇ ਜੋ ਜ਼ਰੂਰਤ ਪੈਣ 'ਤੇ ਦਿੱਤੇ ਜਾ ਸਕਦੇ ਹਨ।
ਹਾਲਾਂਕਿ, ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਡਾਕਟਰੀ ਇਲਾਜ ਕਰਾ ਰਹੇ ਮੁਸਾਫਰ ਜਿਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ ਆਉਂਦੀ ਹੈ ਅਤੇ ਜਿਹੜੇ ਬਿਨਾਂ ਸਹਾਇਤਾ ਤੋਂ ਆਪਣੇ ਮਾਸਕ ਨਹੀਂ ਹਟਾ ਸਕਦੇ ਉਨ੍ਹਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਮਾਂਟਰੀਅਲ ਦੀ ਯਾਤਰੀ ਰੇਲ ਸਰਵਿਸ ਨੇ ਕਿਹਾ ਕਿ ਇਹ ਇਸ ਲਈ ਲਾਗੂ ਕੀਤਾ ਜਾ ਰਿਹਾ ਹੈ ਕਿਉਂਕਿ ਆਰਥਿਕਤਾ ਦੇ ਹੌਲੀ-ਹੌਲੀ ਮੁੜ ਖੁੱਲ੍ਹਣ ਨਾਲ ਯਾਤਰੀਆਂ ਦੀ ਗਿਣਤੀ ਵੱਧ ਰਹੀ ਹੈ।
ਰਾਸ਼ਟਰੀ ਵਿਗਿਆਨ ਸੰਗਠਨ ਦੇ ਮੁਖੀ ਵਜੋਂ ਭਾਰਤੀ ਵਿਗਿਆਨੀ ਦੇ ਨਾਂ ਦੀ ਅਮਰੀਕੀ ਸੈਨੇਟ ਨੇ ਕੀਤੀ ਪੁਸ਼ਟੀ
NEXT STORY