ਨਿਊਯਾਰਕ (ਰਾਜ ਗੋਗਨਾ)- ਜੇਡੀ ਵੈਂਸ ਜੋ ਅਮਰੀਕੀ ਉਪ ਰਾਸ਼ਟਰਪਤੀ ਹਨ, ਭਾਰਤ ਆਉਣਗੇ। ਸੂਤਰਾਂ ਨੇ ਦੱਸਿਆ ਕਿ ਉਹ 21 ਤੋ 24 ਅਪ੍ਰੈਲ ਦੇ ਵਿਚਕਾਰ ਭਾਰਤ ਦਾ ਦੌਰਾ ਕਰ ਸਕਦੇ ਹਨ। ਉਪ- ਰਾਸ਼ਟਰਪਤੀ ਦੀ ਪਤਨੀ, ਊਸ਼ਾ ਵੈਂਸ ਦੇ ਵੀ ਉਨ੍ਹਾਂ ਦੇ ਨਾਲ ਆਉਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤਾਂ ਹੋਣਗੀਆਂ ਅਤੇ ਅਧਿਕਾਰਤ ਸਮਾਗਮਾਂ ਤੋਂ ਇਲਾਵਾ ਉਨ੍ਹਾਂ ਦੇ ਜੈਪੁਰ ਅਤੇ ਆਗਰਾ ਦੇ ਦੌਰੇ ਵੀ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-Canada ਚੋਣਾਂ 'ਚ ਇਮੀਗ੍ਰੇਸ਼ਨ ਮੁੱਦਾ ਗਾਇਬ, ਉਮੀਦਵਾਰਾਂ ਵੱਲੋਂ ਟੈਰਿਫ ਵਿਵਾਦ 'ਤੇ ਵੋਟਾਂ ਦੀ ਮੰਗ
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ) ਮਾਈਕ ਵਾਲਟਜ਼ ਦੇ ਵੀ ਉਨ੍ਹਾਂ ਦੀ ਭਾਰਤ ਫੇਰੀ 'ਤੇ ਉਨ੍ਹਾਂ ਦੇ ਨਾਲ ਹੋਣ ਦੀ ਸੰਭਾਵਨਾ ਹੈ। ਊਸ਼ਾ ਵੈਂਸ ਇੱਕ ਭਾਰਤੀ-ਅਮਰੀਕੀ ਹੈ। ਉਹ ਪਹਿਲੀ ਵਾਰ ਅਮਰੀਕਾ ਦੀ ਦੂਜੀ ਮਹਿਲਾ ਵਜੋਂ ਆਪਣੇ ਵਤਨ ਵਾਪਸ ਆ ਰਹੀ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਜੇਡੀ ਵੈਂਸ ਅਮਰੀਕਾ ਅਤੇ ਭਾਰਤ ਵਿਚਕਾਰ ਚੱਲ ਰਹੇ ਵਪਾਰ ਸਮਝੌਤੇ ਦੀ ਗੱਲਬਾਤ ਦੇ ਮੱਦੇਨਜ਼ਰ ਨੂੰ ਰੱਖਦੇ ਹੋਏ ਭਾਰਤ ਦਾ ਦੌਰਾ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Canada ਚੋਣਾਂ 'ਚ ਇਮੀਗ੍ਰੇਸ਼ਨ ਮੁੱਦਾ ਗਾਇਬ, ਉਮੀਦਵਾਰਾਂ ਵੱਲੋਂ ਟੈਰਿਫ ਵਿਵਾਦ 'ਤੇ ਵੋਟਾਂ ਦੀ ਮੰਗ
NEXT STORY