ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਇਕ ਸ਼ਖਸ ਦੂਜੇ ਲੋਕਾਂ ਨੂੰ ਐੱਚ. ਆਈ. ਵੀ. (HIV) ਵਾਇਰਸ ਨਾਲ ਪੀੜਤ ਕਰਨ ਲਈ ਪਹਿਲਾਂ ਖੁਦ ਐੱਚ. ਆਈ. ਵੀ. ਨਾਲ ਪੀੜਤ ਹੋਇਆ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਦੇ ਅਰਕਾਨਸਾਸ ਦਾ ਹੈ। ਇੱਥੇ ਇਕ 25 ਸਾਲਾ ਨੌਜਵਾਨ ਸਟੀਫਨ ਕੋਚ ਦੂਜੇ ਲੋਕਾਂ ਨੂੰ ਐੱਚ. ਆਈ. ਵੀ. ਜਿਹੇ ਖਤਰਨਾਕ ਵਾਇਰਸ ਨਾਲ ਪੀੜਤ ਕਰਨਾ ਚਾਹੁੰਦਾ ਸੀ। ਇਸ ਲਈ ਉਹ ਪਹਿਲਾਂ ਜਾਣ ਬੁੱਝ ਕੇ ਇਸ ਵਾਇਰਸ ਦਾ ਖੁਦ ਪੀੜਤ ਬਣਿਆ। ਸਟੀਫਨ ਨੇ ਜੱਜ ਸਾਹਮਣੇ ਖੁਦ ਇਸ ਦੋਸ਼ ਨੂੰ ਕਬੂਲ ਕੀਤਾ ਕਿ ਉਸ ਨੇ ਕਿਸੇ ਹੋਰ ਵਿਅਕਤੀ ਨੂੰ ਐੱਚ. ਆਈ. ਵੀ., ਡਰੱਗਜ਼ ਅਤੇ ਬਾਲ ਪੋਰਨੋਗ੍ਰਾਫੀ ਦੇ ਬਾਰੇ ਵਿਚ ਦੱਸਿਆ। ਹੁਣ ਸਟੀਫਨ ਨੂੰ ਅਦਾਲਤ ਨੇ 50 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ ਯੋਣ ਅਪਰਾਧਾਂ ਦੇ ਦੋਸ਼ੀ ਦੇ ਰੂਪ ਵਿਚ ਰਜਿਸਟਰਡ ਕਰਨ ਦਾ ਆਦੇਸ਼ ਦਿੱਤਾ।
ਡਿਊਲ ਫਰੰਟ ਕੈਮਰਾ ਤੇ ਵਾਇਰਲੈੱਸ ਚਾਰਜਿੰਗ ਸਪੋਰਟ ਨਾਲ ਲੈਸ ਹੈ Aquos S3
NEXT STORY