ਚਾਰਲੈਟ - ਲੈਰੀ ਨਾਸਾਰ ਵਲੋਂ ਜਿਣਸੀ ਸ਼ੋਸ਼ਣ ਦੇ ਸ਼ਿਕਾਰ ਤਿੰਨ ਪੀੜਤਾਂ ਦੇ ਪਿਤਾ ਨੇ ਸ਼ੁੱਕਰਵਾਰ ਦੀ ਸੁਣਵਾਈ ਦੌਰਾਨ ਸਾਬਕਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਹੀ ਨਹੀਂ ਉਸ ਨੇ ਜੱਜ ਨੂੰ ਬੇਨਤੀ ਕੀਤੀ ਕਿ ਉਸ ਨੂੰ ਇਕ ਕਮਰੇ 'ਚ ਨਾਸਾਰ ਨਾਲ ਸਿਰਫ ਪੰਜ ਮਿੰਟਾਂ ਲਈ ਇਕੱਲਾ ਛੱਡਿਆ ਜਾਵੇ। ਹਾਲਾਂਕਿ ਜੱਜ ਨੇ ਉਸ ਦੀ ਗੱਲ ਨਾ ਮੰਨੀ, ਜਿਸ ਤੋਂ ਬਾਅਦ ਉਸ ਨੇ ਨਾਸਾਰ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।
ਡਾਕਟਰ 'ਤੇ ਹਮਲਾ ਕਰਨ ਵਾਲੇ ਪਿਤਾ ਦੀਆਂ ਦੋ ਧੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੋਵਾਂ ਤੇ ਉਨ੍ਹਾਂ ਦੀ ਇਕ ਹੋਰ ਭੈਣ ਦਾ ਇਲਾਜ ਦੌਰਾਨ ਨਾਸਾਰ ਵਲੋਂ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ। ਜਿਸ ਤੋਂ ਫੌਰਨ ਬਾਅਦ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਸਿਰਫ ਪੰਜ ਮਿੰਟ ਦਿੱਤੇ ਜਾਣ ਨਾਸਾਰ ਨਾਲ ਇਕੱਲੇ ਗੱਲ ਕਰਨ ਲਈ। ਜਦੋਂ ਜੱਜ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਸ ਨੇ ਕਿਹਾ ਕਿ ਉਹ ਬਹੁਤ ਦੁਖੀ ਹੈ। ਇਸ ਤੋਂ ਬਾਅਦ ਉਸ ਨੇ ਜੱਜ ਨੂੰ ਕਿਹਾ ਕਿ ਉਸ ਨੂੰ ਸਿਰਫ ਇਕ ਮਿੰਟ ਦਿੱਤਾ ਜਾਵੇ, ਜਦੋਂ ਜੱਜ ਨੇ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਨਾਸਾਰ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।
ਇਸ ਤੋਂ ਬਾਅਦ ਨਾਸਾਰ ਨੂੰ ਅਦਾਲਤ ਤੋਂ ਬਾਹਰ ਲਿਜਾਇਆ ਗਿਆ ਕਿਉਂਕਿ ਅਦਾਲਤ 'ਚ ਰੌਲਾ ਪੈ ਸਕਦਾ ਸੀ। ਸਹਾਇਕ ਅਟਾਰਨੀ ਜਨਰਲ ਐਂਜੇਲਾ ਪੋਵਿਲੈਟੀਸ ਨੇ ਅਦਾਲਤੀ ਕਮਰੇ ਵਿਚ ਪਰਿਵਾਰਾਂ ਸ਼ਾਂਤੀ ਬਣਾਏ ਰੱਖਣ ਤੇ ਗੰਦੇ ਸ਼ਬਦਾਂ ਦੀ ਵਰਤੋਂ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਜਾਂ ਕੋਰਟ ਨੂੰ ਕੋਈ ਮਦਦ ਨਹੀਂ ਮਿਲੇਗੀ। ਸ਼ੁੱਕਰਵਾਰ ਦੀ ਸੁਣਵਾਈ ਨਾਸਾਰ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੀਜੀ ਅਤੇ ਅੰਤਿਮ ਸਜ਼ਾ ਸੁਣਾਏ ਜਾਣ ਲਈ ਹੋ ਰਹੀ ਸੀ। ਇਸ ਸਾਰੇ ਵਿਵਾਦ ਦੌਰਾਨ 25 ਮਿੰਟਾਂ ਬਾਅਦ ਦੁਬਾਰਾ ਕੋਰਟ ਦੀ ਸੁਣਵਾਈ ਸ਼ੁਰੂ ਹੋਈ। 30 ਤੋਂ ਜ਼ਿਆਦਾ ਪੀੜਤਾਂ ਨੇ ਇਸ ਦੌਰਾਨ ਆਪਣੇ ਬਿਆਨ ਦਰਜ ਕਰਵਾਏ। ਹੁਣ ਤੱਕ 150 ਤੋਂ ਜ਼ਿਆਦਾ ਲੜਕੀਆਂ ਤੇ ਔਰਤਾਂ ਨਾਸਾਰ ਦੇ ਖਿਲਾਫ ਬਿਆਨ ਦਰਜ ਕਰਵਾ ਚੁੱਕੀਆਂ ਹਨ। ਕੋਰਟ ਨੇ ਉਮੀਦ ਜਤਾਈ ਕਿ ਇਸ ਮਾਮਲੇ 'ਚ ਹੋਰ ਪੀੜਤ ਸਾਹਮਣੇ ਆ ਸਕਦੇ ਹਨ ਇਸ ਲਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ ਇਕ ਹਫਤਾ ਹੋਰ ਦਿੱਤਾ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਜਿਮਨਾਸਟਿਕ ਡਾਕਟਰ ਲੈਰੀ ਨਾਸਾਰ ਨੂੰ ਉਨ੍ਹਾਂ ਦੀ ਦੇਖ ਰੇਖ 'ਚ ਰਹਿ ਰਹੇ ਖਿਡਾਰੀਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ 'ਚ 40 ਤੋਂ 175 ਸਾਲ ਤਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਦੱਖਣੀ ਅਫਰੀਕਾ- ਬੱਤੀ ਗੁੱਲ ਹੋਣ ਕਾਰਨ ਖਦਾਨ ਵਿਚ ਫਸੇ 950 ਮਜ਼ਦੂਰ
NEXT STORY