ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮਹਿਲਾ ਪਹਿਲਵਾਨਾਂ ਵਲੋਂ ਦਾਇਰ ਇਕ ਅਪਰਾਧਕ ਮਾਮਲੇ 'ਚ ਜਿਨਸੀ ਸ਼ੋਸ਼ਣ, ਧਮਕੀ ਅਤੇ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤੈਅ ਕੀਤੇ। ਬ੍ਰਿਜ ਭੂਸ਼ਣ ਨੇ ਐਡੀਸ਼ਨਲ ਮੁੱਖ ਮੈਟ੍ਰੋਪੋਲਿਟਨ ਮੈਜਿਸਟ੍ਰੇਟ (ਏਸੀਐੱਮਐੱਮ) ਪ੍ਰਿਯੰਕਾ ਰਾਜਪੂਤ ਦੇ ਸਾਹਮਣੇ ਖ਼ੁਦ ਨੂੰ ਨਿਰਦੋਸ਼ ਦੱਸਿਆ ਅਤੇ ਸੁਣਵਾਈ ਦੀ ਮੰਗ ਕੀਤੀ।
ਬ੍ਰਿਜ ਭੂਸ਼ਣ ਨੇ ਕਿਹਾ,''ਜਦੋਂ ਮੈਂ ਦੋਸ਼ੀ ਨਹੀਂ ਹਾਂ ਤਾਂ ਮੈਂ ਦੋਸ਼ ਸਵੀਕਾਰ ਕਿਉਂ ਕਰਾਂਗਾ?'' ਅਦਾਲਤ ਨੇ ਮਾਮਲੇ 'ਚ ਸਹਿ ਦੋਸ਼ੀ ਅਤੇ ਡਬਲਿਊਐੱਫਆਈ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਖ਼ਿਲਾਫ਼ ਵੀ ਅਪਰਾਧਕ ਧਮਕੀ ਦਾ ਦੋਸ਼ ਤੈਅ ਕੀਤਾ। ਉੱਤਰ ਪ੍ਰਦੇਸ਼ ਦੇ ਕੈਸਰਗੰਜ ਤੋਂ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਨੂੰ ਉਨ੍ਹਾਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਨਹੀਂ ਦਿੱਤਾ ਗਿਆ ਸੀ। ਪਾਰਟੀ ਨੇ ਇਸ ਸੀਟ ਤੋਂ ਉਨ੍ਹਾਂ ਦੇ ਪੁੱਤ ਕਰਣ ਭੂਸ਼ਣ ਨੂੰ ਮੈਦਾਨ 'ਚ ਉਤਾਰਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦੇ ਸਭ ਤੋਂ ਉੱਚੇ ਵੋਟਿੰਗ ਕੇਂਦਰ ਟਸ਼ੀਗੰਗ 'ਤੇ 'ਸਵੀਪ' ਦੀ ਸਾਈਕਲ ਯਾਤਰਾ ਖ਼ਤਮ, ਦਿੱਤਾ ਖ਼ਾਸ ਸੁਨੇਹਾ
NEXT STORY