ਕਰਤਾਰਪੁਰ (ਸਾਹਨੀ)- ਲੋਕ ਸਭਾ ਹਲਕਾ ਜਲੰਧਰ 4 ਅਧੀਨ ਅੱਜ ਹੋਈ ਵੋਟਿੰਗ ’ਚ ਹਲਕਾ ਕਰਤਾਰਪੁਰ (33 ਰਿਜ਼ਰਵ) ਦੇ ਵੋਟਰਾਂ ਨੇ ਕੁੱਲ ਮਿਲਾ ਕੇ 56 ਫ਼ੀਸਦੀ ਪੋਲਿੰਗ ਕਰਕੇ ਆਪਣੀ ਹਿੱਸੇਦਾਰੀ ਦਿੱਤੀ। ਇਸ ਚੋਣ ਲਈ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਲਗਾਤਾਰ ਗਰਮੀ ਕਾਰਨ ਪੋਲਿੰਗ ’ਚ ਸ਼ਹਿਰੀ ਖੇਤਰ ’ਚ ਪੋਲਿੰਗ ਦੀ ਰਫ਼ਤਾਰ ਕਾਫ਼ੀ ਹੌਲੀ ਵੇਖੀ ਗਈ, ਜਦਕਿ ਪੇਂਡੂ ਖੇਤਰਾਂ ’ਚ ਵੋਟਰਾਂ ਦੀ ਲਾਈਨਾਂ ਜ਼ਰੂਰ ਸਨ, ਜੋਕਿ ਦੁਪਹਿਰ 12 ਤੋਂ 1 ਵਜੇ ਤੱਕ ਕਾਫ਼ੀ ਘੱਟ ਗਈਆਂ ਪਰ ਇਸ ਸਮੇਂ ਦੌਰਾਨ ਪਿੰਡਾਂ ’ਚ 35 ਤੋਂ 40 ਫ਼ੀਸਦੀ ਵੋਟਿੰਗ ਵੇਖੀ ਗਈ।
ਸ਼ਹਿਰੀ ਖੇਤਰ ’ਚ ਇਹ ਸਪੀਡ 30 ਫ਼ੀਸਦੀ ਰਹੀ। ਹਲਕਾ ਕਰਤਾਰਪੁਰ ਅਧੀਨ 228 ਬੂਥ ਸਨ, ਜਿਸ ’ਚ ਸ਼ਹਿਰ ਦੇ 15 ਵਾਰਡਾਂ ਤੇ ਪਿੰਡ ਟਾਹਲੀ ਸਾਹਿਬ ਦਾ ਪਾ ਕੇ 23 ਬੂਥ ਸਨ। ਬਾਕੀ ਪਿੰਡਾਂ ’ਚ ਪੋਲਿੰਗ ਬੂਥਾਂ ’ਤੇ ਪੈਰਾ-ਮਿਲਟਰੀ ਫੋਰਸਾਂ ਤੇ ਪੰਜਾਬ ਪੁਲਸ ਦੀ ਕੜੀ ਨਿਗਰਾਨੀ ਹੇਠ ਵੋਟਾਂ ਪਈਆਂ, ਜਿਸ ’ਚ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਵੀ ਆਪਣੀ ਵੋਟ ਪਾਉਣ ਦੇ ਹੱਕ ਦੀ ਵਰਤੋਂ ਕੀਤੀ। ਦੁਪਹਿਰ 4 ਵਜੇ ਤੋਂ ਬਾਅਦ ਵੋਟਿੰਗ ਦੀ ਰਫ਼ਤਾਰ ’ਚ ਮੁੜ ਤੇਜ਼ੀ ਵੇਖੀ ਗਈ ਅਤੇ ਸ਼ਹਿਰ ਦੇ 23 ਬੂਥਾਂ ’ਤੇ ਕਰੀਬ 55 ਫ਼ੀਸਦੀ ਤੇ ਪੇਡੂ ਖੇਤਰਾਂ ’ਚ 58 ਫ਼ੀਸਦੀ ਤੱਕ ਪੋਲਿੰਗ ਸ਼ਾਂਤਮਈ ਢੰਗ ਨਾਲ ਹੋਈ ਤੇ ਅਕਾਲੀ ਦਲ, 'ਆਪ', ਕਾਂਗਕਸ, ਭਾਜਪਾ ਸਮੇਤ ਹੋਰ ਆਜ਼ਾਦ ਉਮੀਦਵਾਰਾਂ ਦਾ ਚੋਣ ਭਵਿੱਖ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਿਆ।
ਡੀ. ਐੱਸ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਕਰਤਾਰਪੁਰ ਅਧੀਨ 226 ਪੋਲਿੰਗ ਬੂਥਾਂ ਲਈ 155 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਥਾਣਾ ਕਰਤਾਰਪੁਰ ਅਧੀਨ 79 ਪੋਲਿੰਗ ਬੂਥ ਸਨ, ਜਿਸ ਅਧੀਨ 25 ਅਤਿ ਸੰਵੇਦਨਸ਼ੀਲ ਬੂਥ ਵੀ ਸਨ ਤੇ ਇਸ ਲਈ 13 ਲੋਕੇਸ਼ਨਾਂ ’ਤੇ ਪੁਲਸ ਵੱਲੋਂ ਮੁਸਤਾਦੀ ਨਾਲ ਫੋਰਸ ਦਾ ਪ੍ਰਬੰਧ ਕੀਤਾ ਸੀ, ਜਦਕਿ 40 ਜਰਨਲ ਬੂਥ ਸਨ। ਚੋਣ ਪ੍ਰਕਿਰਿਆ ਬਹੁਤ ਹੀ ਸ਼ਾਤਮਈ ਢੰਗ ਨਾਲ ਸੰਪੰਨ ਹੋਈ।
ਇਹ ਵੀ ਪੜ੍ਹੋ- ਜਲੰਧਰ ਤੋਂ 'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਪਾਈ ਵੋਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ ਜ਼ਿਲ੍ਹੇ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਪਈਆਂ ਵੋਟਾਂ, ਜਾਣੋ ਬਾਕੀ ਜ਼ਿਲ੍ਹਿਆਂ ਦੀ ਵੋਟ ਫ਼ੀਸਦੀ
NEXT STORY