ਮੈਲਬੌਰਨ (ਬਿਊਰੋ): ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਵਧੀਆ ਹੈ ਕਿ ਬੀਤੇ 8 ਦਿਨਾਂ ਤੋਂ ਰਾਜ ਵਿਚ ਕੋਰੋਨਾ ਦਾ ਕੋਈ ਵੀ ਸਥਾਨਕ ਮਾਮਲਾ ਦਰਜ ਨਹੀਂ ਹੋਇਆ। ਇਸ ਲਈ, ਆਉਣ ਵਾਲੇ ਸੋਮਵਾਰ ਤੋਂ ਰਾਜ ਵਿਚ ਦਫ਼ਤਰਾਂ ਦੇ ਅੰਦਰ ਸਾਰਾ ਸਮਾਂ ਫੇਸ ਮਾਸਕ ਪਾ ਕੇ ਰਹਿਣ ਵਿਚ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਿਜੀ ਖੇਤਰਾਂ ਦੇ ਦਫ਼ਤਰਾਂ ਅੰਦਰ 50% ਦੀ ਹਾਜ਼ਰੀ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ।
ਇਸ ਸਭ ਤੋਂ ਇਲਾਵਾ ਜਨਤਕ ਖੇਤਰ ਦੇ ਦਫ਼ਤਰਾਂ ਵਿਚ ਵੀ 25% ਸਟਾਫ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਇਹ ਨਿਯਮ ਵੀ ਆਉਣ ਵਾਲੇ ਸੋਮਵਾਰ ਤੋਂ ਲਾਗੂ ਹੋ ਜਾਣਗੇ। ਨਿਜੀ ਖੇਤਰਾਂ ਵਿਚ ਜ਼ਿਆਦਾ ਅਤੇ ਜਨਤਕ ਖੇਤਰਾਂ ਅੰਦਰ ਥੋੜ੍ਹੇ ਸਟਾਫ ਨੂੰ ਇਜਾਜ਼ਤ ਦੇਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਨਿਜੀ ਖੇਤਰਾਂ ਨੂੰ ਵਧਾਵਾ ਦੇਣਾ ਹੀ ਇਸ ਦਾ ਅਸਲ ਮਕਸਦ ਹੈ ਅਤੇ ਇਹ ਜ਼ਰੂਰੀ ਵੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 17 ਜਨਵਰੀ ਦੀ ਰਾਤ 11:59 ਤੋਂ ਇਹ ਨਿਯਮ ਲਾਗੂ ਹੋ ਜਾਣਗੇ ਅਤੇ ਫੇਸ ਮਾਸਕ ਪਾਉਣੇ ਸਿਰਫ ਘਰੇਲੂ ਉਡਾਣਾਂ, ਹਵਾਈ ਅੱਡਿਆਂ, ਹਸਤਪਾਲਾਂ, ਜਨਤਕ ਆਵਾਜਾਈ, ਟੈਕਸੀਆਂ ਜਾਂ ਹੋਰ ਯਾਤਰੀ ਗੱਡੀਆਂ, ਸੁਪਰ ਮਾਰਕੀਟਾਂ, ਸ਼ਾਪਿੰਗ ਸੈਂਟਰਾਂ ਅਤੇ ਅਜਿਹੀਆਂ ਹੋਰ ਅੰਦਰੂਨੀ ਦੀਆਂ ਥਾਵਾਂ 'ਤੇ ਹੀ ਲਾਗੂ ਰਹਿਣਗੇ ਜਿੱਥੇ ਕਿ ਸਮਾਜਿਕ ਦੂਰੀ ਘੱਟ ਹੁੰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ H1B ਵੀਜ਼ਾ 'ਚ ਕੀਤੀ ਸੋਧ, ਹੁਣ ਹੁਨਰਮੰਦ ਕਾਮਿਆਂ ਨੂੰ ਮਿਲੇਗੀ ਪਹਿਲ
ਕੁਝ ਸਰਵੇਖੇਣਾਂ ਦੁਆਰਾ ਵੀ ਪਤਾ ਲਗਾਇਆ ਗਿਆ ਹੈ ਕਿ ਮੌਜੂਦਾ ਸਮੇਂ 35% ਲੋਕ ਤਾਂ ਘਰਾਂ ਤੋਂ ਹੀ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ ਜਦੋਂ ਕਿ ਜ਼ਿਆਦਾਤਰ ਹੁਣ ਦਫ਼ਤਰਾਂ ਆਦਿ ਵਿਚ ਆਉਣ ਨੂੰ ਮਾਨਸਿਕ ਤੌਰ 'ਤੇ ਤਿਆਰ ਵੀ ਹੋ ਚੁੱਕੇ ਹਨ। ਅਜਿਹਾ ਹੀ ਇਕ ਸਰਵੇਖਣ ‘ਦ ਏਜ’ ਵੱਲੋਂ ਸਵਿਨਬਰਨ ਯੂਨੀਵਰਸਿਟੀ ਦੇ 322 ਸੋਸ਼ਲ ਮੀਡੀਆ ਸਰਗਰਮ ਕਰਮਚਾਰੀਆਂ 'ਤੇ ਵੀ ਕੀਤਾ ਗਿਆ ਅਤੇ ਉਪਰੋਕਤ ਨਤੀਜੇ ਪਾਏ ਗਏ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਕੈਨੇਡਾ 'ਚ ਬਿਨਾਂ ਲਾਇਸੈਂਸ ਤੋਂ ਲੋਕਾਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਦੇਣ 'ਤੇ ਪੰਜਾਬੀ ਦੋਸ਼ੀ ਕਰਾਰ
NEXT STORY