ਹਨੋਈ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਹੁਣ ਤੱਕ 1 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਅਮਰੀਕਾ, ਇਟਲੀ, ਫਰਾਂਸ, ਸਪੇਨ, ਜਰਮਨੀ, ਇਟਲੀ, ਚੀਨ ਆਦਿ ਦੇਸ਼ ਇਸ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਭਾਵੇਂਕਿ ਦੁਨੀਆ ਵਿਚ ਕਈ ਦੇਸ਼ ਅਜਿਹੇ ਵੀ ਹਨ ਜਿਹਨਾਂ ਨੇ ਕਾਫੀ ਹੱਦ ਤੱਕ ਇਸ ਵਾਇਰਸ ਤੋਂ ਜੰਗ ਜਿੱਤ ਲਈ ਹੈ। ਅਜਿਹਾ ਹੀ ਇਕ ਦੇਸ਼ ਵੀਅਤਨਾਮ ਹੈ। ਇੱਥੋਂ ਦੇ ਬਿਨਹ ਥੁਆਨ ਸੂਬੇ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਹੁਣ ਇਹ ਪੂਰੀ ਤਰ੍ਹਾਂ ਨਾਲ ਕੋਵਿਡ-19 ਮੁਕਤ ਹੋ ਚੁੱਕਾ ਹੈ।
ਖੁਸ਼ੀ ਨਾਲ ਸਟਾਫ ਦੀਆਂ ਅੱਖਾਂ 'ਚ ਆਏ ਹੰਝੂ
ਇੱਥੋਂ ਦੇ ਇਕ ਹਸਪਤਾਲ ਵਿਚ ਜਦੋਂ ਕੋਰੋਨਾ ਦੇ ਆਖਰੀ ਮਰੀਜ਼ ਨੂੰ ਛੁੱਟੀ ਦਿੱਤੀ ਗਈ ਤਾਂ ਪੂਰਾ ਹਸਪਤਾਲ ਭਾਵੁਕ ਹੋ ਗਿਆ। ਸਾਊਥ ਸੈਂਟਰਲ ਕੋਸਟ ਵਿਚ ਸਥਿਤ ਸਧਾਰਨ ਹਸਪਤਾਲ ਵਿਚ ਡਾਕਟਰ, ਨਰਸ ਅਤੇ ਮੈਡੀਕਲ ਕਰਮੀਆਂ ਨੂੰ ਜਦੋਂ ਕੋਰੋਨਾ ਦੇ ਆਖਰੀ ਮਰੀਜ਼ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਖਬਰ ਮਿਲੀ ਤਾਂ ਉਹ ਖੁਸ਼ੀ ਨਾਲ ਚੀਕਣ ਲੱਗੇ ਅਤੇ ਇਕ-ਦੂਜੇ ਨਾਲ ਲਿਪਟ ਕੇ ਰੋਣ ਲੱਗੇ। ਮੈਡੀਕਲ ਕਰਮੀਆਂ ਲਈ ਇਹ ਖੁਸ਼ੀ ਅਤੇ ਹੰਝੂ ਇਸ ਲਈ ਵੀ ਮਹੱਤਵ ਰੱਖਦੇ ਹਨ ਕਿਉਂਕਿ ਹਸਪਤਾਲ ਦੇ ਕੋਰੋਨਾਵਾਰਡ ਵਿਚ 17 ਲੋਕਾਂ ਦੇ ਸਟਾਫ ਵਿਚੋਂ ਕੋਈ ਵੀ ਪਿਛਲੇ ਇਕ ਮਹੀਨੇ ਤੋਂ ਆਪਣੇ ਘਰ ਨਹੀਂ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਸਰਦੀ-ਜ਼ੁਕਾਮ ਅਤੇ ਕੋਰੋਨਾ 'ਚ ਹੁੰਦਾ ਹੈ ਫਰਕ, ਇਹਨਾਂ 2 ਲੱਛਣਾਂ 'ਤੇ ਧਿਆਨ ਦੇਣਾ ਜ਼ਰੂਰੀ
ਹਸਪਤਾਲ ਦੇ ਡਾਇਰੈਕਟਰ ਡਾਕਟਰ ਗੁਏਨ ਵਾਨ ਥਾਨਹ ਨੇ ਦੱਸਿਆ,''ਰਾਤ ਕਰੀਬ 8:30 ਵਜੇ ਸਨ। ਮਰੀਜ਼ਾਂ ਦੀ ਜਾਂਚ ਅਤੇ ਦਵਾਈ ਦੇਣ ਦੇ ਬਾਅਦ ਪੂਰਾ ਸਟਾਫ ਰਾਤ ਦੇ ਭੋਜਨ ਦੀ ਤਿਆਰੀ ਵਿਚ ਲੱਗਾ ਹੋਇਆ ਸੀ। ਇਸੇ ਦੌਰਾਨ ਖਬਰ ਮਿਲੀ ਕਿ ਹਸਪਤਾਲ ਵਿਚ ਭਰਤੀ ਕੋਵਿਡ-19 ਦੇ ਆਖਰੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਇਹ ਸੁਣਦੇ ਹੀ ਸਟਾਫ ਖੁਸ਼ੀ ਨਾਲ ਚੀਕਦੇ ਹੋਏ ਲੌਬੀ ਵੱਲ ਦੌੜਿਆ ਅਤੇ ਮੈਡੀਕਲ ਕਰਮੀਆਂ ਨੂੰ ਰਸਤੇ ਵਿਚ ਜਿਹੜਾ ਵੀ ਮਿਲਿਆ ਉਸ ਦੇ ਗਲੇ ਲੱਗ ਉਹ ਰੋ ਪਏ।'' ਹਰ ਕਿਸੇ ਦੀਆਂ ਅੱਖਾਂ ਵਿਚ ਹੰਝੂ ਸਨ।
ਹਸਪਤਾਲ ਦੇ ਡਾਇਰੈਕਟਰ ਦੇ ਮੁਤਾਬਕ ਸਾਡੇ ਇੱਥੋਂ ਠੀਕ ਹੋਇਆ ਇਹ 36ਵਾਂ ਅਤੇ ਇਕ ਦਿਨ ਵਿਚ 11ਵਾਂ ਮਰੀਜ਼ ਸੀ। ਹਸਪਤਾਲ ਵਿਚ ਛੂਤ ਰੋਗ ਵਿਭਾਗ ਦੇ ਪ੍ਰਮੁੱਖ ਡਾਕਟਰ ਡੂੰਗ ਥੀ ਲੋਈ ਨੇ ਕਿਹਾ,''ਅਸੀਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ। ਇਹ ਖੁਸ਼ੀ ਦੇ ਹੰਝੂ ਹਨ ਸਾਡੇ ਕੋਲ ਸਹੂਲਤਾਂ ਨਹੀਂ ਹਨ। ਉਹਨਾਂ ਨੇ ਕਿਹਾ ਕਿ ਸੀਮਤ ਸਰੋਤਾਂ ਵਿਚ ਅਸੀਂ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਦਿਨ-ਰਾਤ ਜੁਟੇ ਰਹੇ। ਸਾਰਿਆਂ ਨੇ ਖੁਦ ਨੂੰ ਹਸਪਤਾਲ ਵਿਚ ਹੀ ਕੁਆਰੰਟੀਨ ਕੀਤਾ ਹੋਇਆ ਸੀ।ਅਸੀਂ ਲੋਕ ਪਰਿਵਾਰ ਵਾਲਿਆਂ ਨਾਲ ਸਿਰਫ ਚੈਟ ਅਤੇ ਵੀਡੀਓ ਜ਼ਰੀਏ ਗੱਲਬਾਤ ਕਰਦੇ ਸੀ। ਹੁਣ ਜਦੋਂ ਸਭ ਕੁਝ ਠੀਕ ਹੋ ਚੁੱਕਾ ਹੈ ਤਾਂ ਆਸ ਹੈ ਕਿ ਜਲਦੀ ਹੀ ਅਸੀਂ ਪਰਿਵਾਰ ਨਾਲ ਵੀ ਮਿਲ ਸਕਾਂਗੇ।''
ਸਰਦੀ-ਜ਼ੁਕਾਮ ਅਤੇ ਕੋਰੋਨਾ 'ਚ ਹੁੰਦਾ ਹੈ ਫਰਕ, ਇਹਨਾਂ 2 ਲੱਛਣਾਂ 'ਤੇ ਧਿਆਨ ਦੇਣਾ ਜ਼ਰੂਰੀ
NEXT STORY