ਕੁਆਲਾਲੰਪੁਰ— ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਮਤਰੇਏ ਭਰਾ ਦੀ ਮਲੇਸ਼ੀਆ 'ਚ ਹੱਤਿਆ ਕਰਨ ਦੀ ਦੋਸ਼ੀ ਵਿਅਤਨਾਮ ਦੀ ਮਹਿਲਾ ਪਹਿਲੀ ਵਾਰ ਅਗਲੇ ਹਫਤੇ ਅਦਾਲਤ 'ਚ ਗਵਾਹੀ ਦੇਵੇਗੀ। ਇਹ ਕਤਲ ਉਸ ਤਰ੍ਹਾਂ ਨਾਲ ਕੀਤਾ ਗਿਆ ਸੀ ਜਿਵੇਂ 'ਕੋਲਡ ਵਾਰ' ਜ਼ਮਾਨੇ 'ਚ ਹੱਤਿਆ ਕੀਤੀ ਜਾਂਦੀ ਸੀ। ਫਰਵਰੀ 2017 'ਚ ਕੁਆਲਾਲੰਪੁਰ ਹਵਾਈ ਅੱਡੇ 'ਤੇ ਕਿਮ ਜੋਂਗ ਨੇਮ ਦੇ ਚਿਹਰੇ 'ਤੇ 'ਵੀਐਕਸ ਨਰਵ ਏਜੰਟਸ' (ਰਸਾਇਣਕ ਪਦਾਰਥ) ਨਾਲ ਹਮਲਾ ਕੀਤਾ ਗਿਆ ਸੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਕਤਲ ਨਾਲ ਪੂਰੀ ਦੁਨੀਆ ਦੰਗ ਰਹਿ ਗਈ ਸੀ।
ਇਸ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਵਿਅਤਨਾਮ ਦੀ ਡਾਨ ਥੀ ਹਾਂਗ ਤੇ ਇੰਡੋਨੇਸ਼ੀਆ ਦੀ ਸਿਤੀ ਆਸਿਆ 'ਤੇ ਹੈ। ਔਰਤਾਂ ਨੇ ਕਤਲ ਦੇ ਦੋਸ਼ ਤੋਂ ਇਨਕਾਰ ਕਰ ਦਿੱਤਾ ਹੈ ਤੇ ਦਾਅਵਾ ਕੀਤਾ ਹੈ ਕਿ ਉਹ ਇਕ ਮਜ਼ਾਕ 'ਚ ਹਿੱਸਾ ਲੈ ਰਹੀਆਂ ਸਨ ਤੇ ਉਨ੍ਹਾਂ ਨੂੰ ਉੱਤਰ ਕੋਰੀਆ ਦੇ ਏਜੰਟਾਂ ਨੇ ਚਲਾਕੀ ਨਾਲ ਫਸਾਇਆ ਹੈ। ਹਾਂਗ ਦੇ ਵਕੀਲਾਂ 'ਚੋਂ ਇਕ ਸਲੀਮ ਬਸ਼ੀਰ ਨੇ ਕਿਹਾ ਕਿ ਸੋਮਵਾਰ ਨੂੰ ਜਦੋਂ ਮੁਕੱਦਮੇ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਵੇਗੀ ਤਾਂ ਉਹ ਗਵਾਹੀ ਦੇਣਗੀਆਂ। ਇਸ ਮਾਮਲੇ ਦੀ ਸੁਣਵਾਈ ਕਾਫੀ ਵੇਲੇ ਤੋਂ ਰੁਕੀ ਹੋਈ ਸੀ।
ਉਨ੍ਹਾਂ ਨੇ ਏ.ਐੱਫ.ਪੀ. ਨੂੰ ਕਿਹਾ ਕਿ ਹਾਂਗ ਦੀ ਸਿਹਤ ਚੰਗੀ ਹੈ ਤੇ ਉਹ ਆਤਮ ਵਿਸ਼ਵਾਸ ਨਾਲ ਭਰੀ ਹੋਈ ਹੈ ਤੇ ਰੁਖ ਅਪਣਾਉਣ ਲਈ ਤਿਆਰ ਹੈ। ਬਚਾਅ ਪੱਖ ਦੀ ਦਲੀਲ ਹੈ ਕਿ ਔਰਤਾਂ ਨੂੰ ਕਤਲ ਨੂੰ ਅੰਜਾਮ ਦੇਣ ਲਈ ਚਲਾਕੀ ਨਾਲ ਫਸਾਇਆ ਗਿਆ ਹੈ।
ਪਾਕਿਸਤਾਨ 'ਚ ਮਸੂਦ ਅਜ਼ਹਰ ਦੇ ਭਰਾਵਾਂ ਸਣੇ ਕਈ ਅੱਤਵਾਦੀ ਗ੍ਰਿਫਤਾਰ
NEXT STORY