ਨਵੀਂ ਦਿੱਲੀ: ਭਾਰਤ ਵਿਚ ਵੀਅਤਨਾਮ ਦੇ ਰਾਜਦੂਤ ਫਾਮ ਸਨ ਚਾਊ ਨੇ ਬੁੱਧਵਾਰ ਨੂੰ ਮਹਾਮਾਰੀ ਦੌਰਾਨ ਵੀਅਤਨਾਮ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਸਮੇਂ ਸਿਰ ਆਕਸੀਜਨ ਅਤੇ ਆਕਸੀਜਨ ਕੰਸਨਟ੍ਰੇਟਰ ਭੇਜਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
ਨਵੀਂ ਦਿੱਲੀ ਵਿਚ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, 'ਅਸੀਂ ਧੰਨਵਾਦੀ ਹਾਂ ਕਿ ਭਾਰਤ ਸਰਕਾਰ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਸਮੇਂ ਸਿਰ ਆਕਸੀਜਨ ਅਤੇ ਆਕਸੀਜਨ ਕੰਸਨਟ੍ਰੇਟਰ ਪ੍ਰਦਾਨ ਕੀਤੇ। ਇਨ੍ਹਾਂ ਨੂੰ ਭਾਰਤੀ ਜਲ ਸੈਨਾ ਦੇ ਇਕ ਜਹਾਜ਼ ਰਾਹੀਂ ਪਹੁੰਚਾਇਆ ਗਿਆ ਸੀ। ਅਸੀਂ ਇਸ ਨੂੰ ਕਦੇ ਨਹੀਂ ਭੁੱਲਾਂਗੇ। ਜਿਹੜਾ ਜ਼ਰੂਰਤ ਵਿਚ ਕੰਮ ਆਏ ਉਹੀ ਸੱਚਾ ਮਿੱਤਰ ਹੈ।'
ਅਫਗਾਨਿਸਤਾਨ ’ਚ ਰਹਿ ਗਏ 100 ਅਮਰੀਕੀ ਨਾਗਰਿਕ, ਸੰਪਰਕ ’ਚ ਅਮਰੀਕਾ
NEXT STORY