ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਨਾਈਜੀਰੀਆ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੱਛਮੀ ਨਾਈਜਰ 'ਚ ਪੈਂਦੇ ਇਕ ਪਿੰਡ ਵਿੱਚ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰੰਗ ਕਰ ਕੇ ਘੱਟੋ-ਘੱਟ 31 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਕਤਲੇਆਮ ਐਤਵਾਰ ਨੂੰ ਤਿੱਲਾਬੇਰੀ ਖੇਤਰ ਦੇ ਗੋਰੋਉਲ ਪਿੰਡ ਵਿੱਚ ਹੋਇਆ।
ਇਸ ਫਾਇਰਿੰਗ ਦੌਰਾਨ ਘੱਟੋ-ਘੱਟ 31 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 4 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 'ਯੂਨੀਅਨ ਆਫ ਨਾਈਜੀਰੀਅਨ ਸਟੂਡੈਂਟਸ' ਅਤੇ ਹੋਰ ਸਟੂਡੈਂਟ ਗਰੁੱਪਾਂ ਨੇ ਇੱਕ ਸਾਂਝੇ ਬਿਆਨ ਵਿੱਚ ਹਮਲਾਵਰਾਂ ਨੂੰ 'ਕਾਨੂੰਨ ਦੀ ਪਰਵਾਹ ਨਾ ਕਰਨ ਵਾਲੇ ਅਨਸਰ' ਕਰਾਰ ਦਿੱਤਾ ਹੈ। ਹਾਲਾਂਕਿ ਹਾਲੇ ਤੱਕ ਕਿਸੇ ਵੀ ਸੰਗਠਨ ਨੇ ਅਧਿਕਾਰਤ ਤੌਰ 'ਤੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਇੱਕ ਸਥਾਨਕ ਨਿਵਾਸੀ ਨੇ ਇਸ ਕਤਲੇਆਮ ਲਈ 'ਇਸਲਾਮਿਕ ਸਟੇਟ ਇਨ ਗ੍ਰੇਟਰ ਸਹਾਰਾ' ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ- ਮਦਦ ਜਾਂ ਮਜ਼ਾਕ ? ਗ੍ਰੀਨਲੈਂਡ ਨੂੰ ਟਰੰਪ ਤੋਂ ਬਚਾਉਣ ਲਈ ਬ੍ਰਿਟੇਨ ਨੇ ਭੇਜਿਆ ਸਿਰਫ਼ 1 ਫ਼ੌਜੀ
ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਕਈ ਚਰਮਪੰਥੀ ਸਮੂਹ ਸਰਗਰਮ ਹਨ, ਜੋ ਅਕਸਰ ਆਮ ਨਾਗਰਿਕਾਂ ਅਤੇ ਫੌਜ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਨਾਈਜਰ ਵਿੱਚ ਸਾਲ 2023 ਵਿੱਚ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਨੂੰ ਹਟਾ ਕੇ ਫੌਜੀ ਸ਼ਾਸਨ ਸਥਾਪਿਤ ਹੋਇਆ ਸੀ। ਉਸ ਸਮੇਂ ਫੌਜੀ ਸਰਕਾਰ ਨੇ ਦੇਸ਼ ਵਿੱਚ ਹਿੰਸਾ ਨੂੰ ਨੱਥ ਪਾਉਣ ਦਾ ਭਰੋਸਾ ਦਿੱਤਾ ਸੀ, ਪਰ ਅੰਕੜੇ ਦੱਸਦੇ ਹਨ ਕਿ ਉਦੋਂ ਤੋਂ ਅਜਿਹੇ ਹਿੰਸਕ ਹਮਲਿਆਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਇਆ ਹੈ। ਇਸ ਹਮਲੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਦੇਸ਼ ਦੀ ਸੁਰੱਖਿਆ ਵਿਵਸਥਾ 'ਤੇ ਇੱਕ ਵਾਰ ਫਿਰ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਅਮਰੀਕਾ ਨੇ ਕਰ ਲਿਆ ਕੈਨੇਡਾ ਤੇ ਗ੍ਰੀਨਲੈਂਡ 'ਤੇ ਕਬਜ਼ਾ ! ਟਰੰਪ ਨੇ ਸ਼ੇਅਰ ਕੀਤਾ ਨਵਾਂ ਨਕਸ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਮਾਨ ਤੋਂ ਵੀ ਉੱਚੀ ਉਡਾਣ ਭਰਨ ਵਾਲੀ ਸੁਨੀਤਾ ਵਿਲੀਅਮਸ NASA ਤੋਂ ਰਿਟਾਇਰ, ਪੁਲਾੜ 'ਚ ਬਿਤਾਏ 608 ਦਿਨ
NEXT STORY