ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ’ਤੇ ਕਬਜ਼ੇ ਦੀਆਂ ਧਮਕੀਆਂ ਵਿਚਾਲੇ ਯੂਰਪ ਦੀ ‘ਫੌਜੀ ਇਕਜੁੱਟਤਾ’ ਹੁਣ ਮਜ਼ਾਕ ਦਾ ਵਿਸ਼ਾ ਬਣਦੀ ਦਿਖਾਈ ਦੇ ਰਹੀ ਹੈ। ਗ੍ਰੀਨਲੈਂਡ ਦੀ ਸੁਰੱਖਿਆ ਦੇ ਨਾਂ ’ਤੇ ਬ੍ਰਿਟੇਨ ਨੇ ਸਿਰਫ਼ 1 ਫੌਜੀ ਭੇਜਿਆ ਹੈ, ਜਦਕਿ 7 ਯੂਰਪੀ ਦੇਸ਼ਾਂ ਦੇ ਕਰੀਬ 40 ਫੌਜੀ ਰਾਜਧਾਨੀ ਨੂਉਕ ਪਹੁੰਚੇ ਹਨ।
ਰਿਪੋਰਟ ਮੁਤਾਬਕ ਡੈਨਮਾਰਕ, ਨਾਰਵੇ, ਫਿਨਲੈਂਡ, ਸਵੀਡਨ, ਜਰਮਨੀ, ਫਰਾਂਸ, ਨੀਦਰਲੈਂਡ ਅਤੇ ਬ੍ਰਿਟੇਨ ਵਰਗੇ ਨਾਟੋ ਦੇਸ਼ਾਂ ਨੇ ਮਿਲ ਕੇ ‘ਆਪ੍ਰੇਸ਼ਨ ਆਰਕਟਿਕ ਐਂਡਿਓਰੈਂਸ’ ਨਾਂ ਹੇਠ ਜੁਆਇੰਟ ਮਿਲਟ੍ਰੀ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਇਹ ਫੌਜੀ ਇਸੇ ਵਿਚ ਸ਼ਾਮਲ ਹੋਣ ਲਈ ਪਹੁੰਚੇ ਹਨ।
ਇਸ ਪੂਰੇ ਫੌਜੀ ਅਭਿਆਸ ’ਤੇ ਸਵਾਲ ਉਠਾਉਂਦੇ ਹੋਏ ਇਟਲੀ ਦੇ ਰੱਖਿਆ ਮੰਤਰੀ ਗੁਇਡੋ ਕ੍ਰੋਸੈਤੋ ਨੇ ਇਸ ਨੂੰ ਇਕ ‘ਮਜ਼ਾਕ’ ਕਰਾਰ ਦਿੱਤਾ ਹੈ। ਡੈਨਮਾਰਕ ਨੇ ਪਹਿਲਾਂ ਹੀ ਗ੍ਰੀਨਲੈਂਡ ਵਿਚ ਕਰੀਬ 200 ਫੌਜੀ ਤਾਇਨਾਤ ਕੀਤੇ ਹੋਏ ਹਨ। ਇਸ ਤੋਂ ਇਲਾਵਾ 14 ਮੈਂਬਰੀ ‘ਸੀਰੀਅਸ ਡਾਗ ਸਲੈਜ ਪੈਟਰੋਲ’ ਵੀ ਉੱਥੇ ਮੌਜੂਦ ਹੈ।
ਬੰਗਲਾਦੇਸ਼ 'ਚ ਵਾਪਰੀ ਇੱਕ ਹੋਰ ਵੱਡੀ ਘਟਨਾ, ਚਟਗਾਓਂ 'ਚ RAB ਅਧਿਕਾਰੀ ਨੂੰ ਭੀੜ ਨੇ ਕੁੱਟ-ਕੁੱਟ ਮਾਰ 'ਤਾ
NEXT STORY