ਦੁਬਈ (ਏ.ਪੀ.)- ਬਹਿਰੀਨ ਵਿਚ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਚੋਣ ਦਾ ਬਾਈਕਾਟ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਨਵੀਂ ਸੰਸਦ ਲਈ ਵੋਟਿੰਗ ਸ਼ੁਰੂ ਹੋ ਗਈ। ਇਸ ਵੋਟਿੰਗ ਵਿਚ ਬਹਿਰੀਨ ਦੇ ਹੇਠਲੇ ਸਦਨ ਦੀਆਂ 40 ਸੀਟਾਂ ਅਤੇ 30 ਨਗਰ ਕੌਂਸਲ ਦੀਆਂ ਸੀਟਾਂ ਦਾ ਫੈਸਲਾ ਹੋਵੇਗਾ। ਜੇਕਰ ਲੋੜ ਪਈ ਤਾਂ ਦੂਜੇ ਦੌਰ ਦੀਆਂ ਚੋਣਾਂ ਅਗਲੇ ਮਹੀਨੇ ਹੋਣਗੀਆਂ। ਸ਼ਨੀਵਾਰ ਨੂੰ ਵੋਟਿੰਗ ਵਿਚ ਸ਼ੀਆ ਹਕੂਮਤ ਵਾਲੀ ਵਿਰੋਧੀ ਧਿਰ ਦੀਆਂ ਪਾਰਟੀਆਂ ਹਿੱਸਾ ਨਹੀਂ ਲੈ ਰਹੀਆਂ ਹਨ। ਉਨ੍ਹਾਂ ਦੇ ਚੋਟੀ ਦੇ ਨੇਤਾ ਜੇਲ ਵਿਚ ਬੰਦ ਹਨ ਅਤੇ ਉਨ੍ਹਾਂ ਨੂੰ ਜੇਲ ਦੀ ਲੰਬੀ ਸਜ਼ਾ ਸੁਣਾਈ ਗਈ ਹੈ।
ਸ਼ੀਆ ਵਧ ਗਿਣਤੀ ਦੇਸ਼ ਵਿਚ 2011 ਵਿਚ ਜਨਤਾ ਦੇ ਵਿਰੋਧ ਦੀ ਲਹਿਰ ਫੈਲਣ ਤੋਂ ਬਾਅਦ ਇਹ ਦੂਜੀਆਂ ਚੋਣਾਂ ਹਨ। ਸੱਤਾ ਸੁੰਨੀ ਰਾਜਸ਼ਾਹੀ ਕੋਲ ਹੈ, ਜਿਸ ਨੇ ਸਾਊਦੀ ਅਤੇ ਅਮੀਰਾਤ ਦੀ ਫੌਜ ਦੀ ਮਦਦ ਨਾਲ ਜਨਤਾ ਦੇ ਉਭਾਰ ਨੂੰ ਦਬਾ ਦਿੱਤਾ। ਇਸ ਤੋਂ ਪਹਿਲਾਂ 2014 ਵਿਚ ਸੰਸਦੀ ਚੋਣਾਂ ਹੋਈਆਂ ਸਨ। ਉਸ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਵਿਰੋਧੀ ਗਠਜੋੜ ਅਲ-ਵਫਾਕ 'ਤੇ ਰੋਕ ਲਗਾ ਦਿੱਤੀ ਗਈ ਸੀ। ਉਸ ਦੌਰਾਨ ਹੋਈਆਂ ਚੋਣਾਂ ਵਿਚ 14 ਸ਼ੀਆ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਸ਼ੀਆ ਹਕੂਮਤ ਵਾਲੇ ਵਿਰੋਧੀ ਧਿਰ ਦੇ ਇਕ ਵੱਡੇ ਹਿੱਸੇ ਨੇ ਇਸ ਚੋਣ ਦਾ ਬਾਈਕਾਟ ਕੀਤਾ ਸੀ।
95 ਸਾਲਾ ਵਿਅਕਤੀ 'ਤੇ ਲੱਗੇ 36 ਹਜ਼ਾਰ ਲੋਕਾਂ ਦੇ ਕਤਲ ਦੇ ਦੋਸ਼
NEXT STORY