ਜਲੰਧਰ (ਖੁਰਾਣਾ)-ਮਾਨਸੂਨ ਸਿਰ ’ਤੇ ਹੈ ਪਰ ਜਲੰਧਰ ਨਗਰ ਨਿਗਮ ਦੀਆਂ ਤਿਆਰੀਆਂ ਅਜੇ ਵੀ ਅਧੂਰੀਆਂ ਨਜ਼ਰ ਆ ਰਹੀਆਂ ਹਨ। ਸ਼ਹਿਰ ਭਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਰੋਡ-ਗਲੀਆਂ ਦੀ ਸਫ਼ਾਈ ਲੰਮੇ ਸਮੇਂ ਤੋਂ ਨਹੀਂ ਹੋਈ। ਜਦੋਂ ਬਰਸਾਤੀ ਪਾਣੀ ਰੋਡ-ਗਲੀਆਂ ਵਿਚੋਂ ਨਹੀਂ ਨਿਕਲੇਗਾ ਤਾਂ ਸੜਕਾਂ ’ਤੇ ਪਾਣੀ ਭਰਨ ਅਤੇ ਗੰਦਗੀ ਦਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab: ਨੌਜਵਾਨ ਨੇ ਪਵਿੱਤਰ ਕਾਲੀ ਵੇਈਂ 'ਚ ਮਾਰੀ ਛਾਲ, ਮਰਨ ਤੋਂ ਪਹਿਲਾਂ ਤਾਏ ਦੇ ਮੁੰਡੇ ਨੂੰ ਕੀਤਾ ਫੋਨ ਤੇ ਦੱਸਿਆ...
ਨਗਰ ਨਿਗਮ ਨੇ ਹਰ ਵਾਰਡ ਵਿਚ ਸੀਵਰਮੈਨਾਂ ਨੂੰ ਅਸਥਾਈ ਤੌਰ ’ਤੇ ਰੱਖਣ ਦੀ ਯੋਜਨਾ ਤਾਂ ਬਣਾਈ ਹੈ ਪਰ ਅਜੇ ਤੱਕ ਨਾ ਤਾਂ ਇਨ੍ਹਾਂ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਨਾ ਹੀ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਉਹ ਕਦੋਂ ਕੰਮ ਸ਼ੁਰੂ ਕਰਨਗੇ ਅਤੇ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਣਗੇ। ਇਸ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਰੋਡ-ਗਲੀਆਂ ਦੀ ਸਫ਼ਾਈ ਦੀ ਰਫ਼ਤਾਰ ਮੱਠੀ ਹੀ ਰਹੇਗੀ।
ਬਰਸਾਤਾਂ ਤੋਂ ਪਹਿਲਾਂ ਸੀਵਰ ਲਾਈਨਾਂ ਨੂੰ ਸੁਪਰ-ਸਕਸ਼ਨ ਮਸ਼ੀਨਾਂ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਸੀ ਪਰ ਇਸ ਦਿਸ਼ਾ ਵਿਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਦੱਸਿਆ ਗਿਆ ਹੈ ਕਿ ਇਸ ਕੰਮ ਲਈ ਸ਼ੁਰੂ ਕੀਤੀ ਗਈ ਟੈਂਡਰ ਪ੍ਰਕਿਰਿਆ ਅਜੇ ਵੀ ਚੰਡੀਗੜ੍ਹ ਵਿਚ ਪ੍ਰਵਾਨਗੀ ਦੀ ਉਡੀਕ ਵਿਚ ਫਸੀ ਹੋਈ ਹੈ, ਜਿਸ ਕਾਰਨ ਕੰਮ ਸ਼ੁਰੂ ਵੀ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ 'ਆਈ ਲਵ ਯੂ' ਦਾ ਮੈਸੇਜ ਭੇਜ...
ਸਥਿਤੀ ਨੂੰ ਵੇਖਦਿਆਂ ਇਹ ਮੰਨਿਆ ਜਾ ਰਿਹਾ ਹੈ ਕਿ 15-20 ਦਿਨਾਂ ਬਾਅਦ ਸ਼ੁਰੂ ਹੋਣ ਵਾਲਾ ਬਰਸਾਤੀ ਮੌਸਮ ਜਲੰਧਰ ਵਾਸੀਆਂ ਲਈ ਪ੍ਰੇਸ਼ਾਨੀਆਂ ਭਰਿਆ ਹੋ ਸਕਦਾ ਹੈ। ਸੀਵਰ ਲਾਈਨਾਂ ਦੇ ਬੰਦ ਹੋਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰਨ, ਚਿੱਕੜ, ਗੰਦਗੀ ਅਤੇ ਬਦਬੂ ਵਰਗੇ ਹਾਲਾਤ ਆਮ ਹੋ ਸਕਦੇ ਹਨ, ਨਾਲ ਹੀ ਬੀਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਵਧ ਜਾਵੇਗਾ। ਜਲੰਧਰ ਨਗਰ ਨਿਗਮ ਦੀ ਇਹ ਅਧੂਰੀ ਅਤੇ ਢਿੱਲੀ ਤਿਆਰੀ ਸ਼ਹਿਰ ਵਾਸੀਆਂ ਲਈ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਜੇਕਰ ਸਫ਼ਾਈ ਦੇ ਕੰਮ ਨੂੰ ਸਮੇਂ ਸਿਰ ਤੇਜ਼ ਨਾ ਕੀਤਾ ਗਿਆ, ਤਾਂ ਮਾਨਸੂਨ ਦੇ ਅਗਲੇ ਕੁਝ ਹਫ਼ਤੇ ਜਲੰਧਰ ਲਈ ਮੁਸ਼ਕਿਲਾਂ ਭਰੇ ਸਾਬਤ ਹੋ ਸਕਦੇ ਹਨ।
ਇਹ ਵੀ ਪੜ੍ਹੋ: Punjab: ਔਰਤ ਘਰ 'ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ ਹੈਰਾਨੀਜਨਕ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ ਜ਼ਿਮਨੀ ਚੋਣ : ਵੋਟਿੰਗ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਵਲੋਂ ਸਖ਼ਤ ਹੁਕਮ ਜਾਰੀ, ਪੜ੍ਹੋ ਪੂਰੀ DETAIL
NEXT STORY