ਕੈਨਬਰਾ (ਆਈਏਐਨਐਸ)- ਆਸਟ੍ਰੇਲੀਆਈ ਵਿਗਿਆਨੀਆਂ ਨੇ ਧਾਤ ਅਤੇ ਇਲੈਕਟ੍ਰਾਨਿਕ ਰਹਿੰਦ-ਖੂੰਹਦ ਤੋਂ ਸੋਨਾ ਕੱਢਣ ਦਾ ਇੱਕ ਵਧੇਰੇ ਟਿਕਾਊ ਤਰੀਕਾ ਵਿਕਸਤ ਕੀਤਾ ਹੈ, ਜੋ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾ ਕੇ ਸੋਨਾ ਕੱਢਣ ਦੀ ਪ੍ਰਕਿਰਿਆ ਨੂੰ ਬਦਲ ਸਕਦਾ ਹੈ। ਦੱਖਣੀ ਆਸਟ੍ਰੇਲੀਆ ਵਿੱਚ ਫਲਿੰਡਰਸ ਯੂਨੀਵਰਸਿਟੀ ਦੁਆਰਾ ਜਾਰੀ ਇੱਕ ਰਿਲੀਜ਼ ਅਨੁਸਾਰ 2022 ਵਿੱਚ ਈ-ਕੂੜਾ 6.20 ਕਰੋੜ ਟਨ ਤੱਕ ਪਹੁੰਚਣ ਤੋਂ ਬਾਅਦ ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਨਵੀਂ ਤਕਨੀਕ ਵਿਕਸਤ ਕੀਤੀ ਹੈ, ਜੋ ਸਸਤੇ ਅਤੇ ਸੁਰੱਖਿਅਤ ਰਸਾਇਣਾਂ ਦੀ ਮਦਦ ਨਾਲ ਸੋਨਾ ਕੱਢ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਗਲੋਬਲ ਟੀਕਾ ਸੰਸਥਾ 'ਗੈਵੀ' ਨੂੰ ਆਸਟ੍ਰੇਲੀਆ ਦੇਵੇਗਾ ਕਰੋੜਾਂ ਰੁਪਏ ਦਾ ਫੰਡ
ਇਹ ਵਿਧੀ ਸਸਤੇ ਕੀਟਾਣੂਨਾਸ਼ਕ ਟ੍ਰਾਈਕਲੋਰੋਇਸੋਸਾਇਨੂਰਿਕ ਐਸਿਡ ਅਤੇ ਨਮਕੀਨ ਪਾਣੀ ਨਾਲ ਕੰਮ ਕਰਦੀ ਹੈ, ਜਿਸ ਲਈ ਸਾਈਨਾਈਡ ਜਾਂ ਪਾਰਾ ਵਰਗੇ ਜ਼ਹਿਰੀਲੇ ਰਸਾਇਣਾਂ ਦੀ ਲੋੜ ਨਹੀਂ ਹੁੰਦੀ ਹੈ। ਵਿਗਿਆਨੀਆਂ ਨੇ ਅੰਤਰਰਾਸ਼ਟਰੀ ਨਮੂਨਿਆਂ 'ਤੇ ਇਸ ਤਕਨਾਲੋਜੀ ਦੀ ਸਫਲਤਾਪੂਰਵਕ ਜਾਂਚ ਕੀਤੀ ਹੈ, ਜਿਸ ਨਾਲ ਮਾਈਨਰਾਂ ਨੂੰ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਰੀਕਾ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮੈਨੂੰ ਨ੍ਹੀਂ ਪਤਾ ਸੀ...! Lunch Break 'ਤੇ ਹਸਪਤਾਲ ਪੁੱਜੀ ਔਰਤ ਦੀ ਹੋਈ Delivery
NEXT STORY