ਬੀਜਿੰਗ (ਏ.ਪੀ.) : ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਉਤਪਤੀ ਦੀ ਖੋਜ ਦੇ ਸਬੰਧ 'ਚ 'ਪਾਰਦਰਸ਼ੀ' ਰਿਹਾ ਹੈ। ਇਸ ਨੇ ਅਮਰੀਕਾ ਦੀ ਆਲੋਚਨਾ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਕਹਿ ਕੇ ਖਾਰਜ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਮਾਓ ਨੇ ਇਕ ਰੋਜ਼ਾਨਾ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ, "ਚੀਨ ਨੇ ਵਾਇਰਸ ਦੀ ਖੋਜ ਬਾਰੇ ਸਭ ਤੋਂ ਵੱਧ ਅੰਕੜੇ ਅਤੇ ਖੋਜ ਨਤੀਜੇ ਸਾਂਝੇ ਕੀਤੇ ਅਤੇ ਸਬੰਧਤ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।"
ਇਹ ਵੀ ਪੜ੍ਹੋ : ਈਰਾਨ 'ਚ ਕੁੜੀਆਂ ਨਾਲ ਹੈਵਾਨੀਅਤ, ਸਕੂਲ ਜਾਣ ਤੋਂ ਰੋਕਣ ਲਈ ਦਿੱਤਾ ਜਾ ਰਿਹਾ ਜ਼ਹਿਰ!
ਮਾਓ ਨੇ ਅਮਰੀਕੀ ਅਧਿਕਾਰੀਆਂ ਅਤੇ ਕਾਂਗਰਸ ਦੇ ਮੈਂਬਰਾਂ ਦੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਕਿਹਾ, "ਵਾਇਰਸ ਦਾ ਪਤਾ ਲਗਾਉਣ ਦੇ ਮੁੱਦੇ 'ਤੇ ਰਾਜਨੀਤੀ ਕਰਨ ਨਾਲ ਨਾ ਸਿਰਫ ਚੀਨ ਨੂੰ ਬਦਨਾਮ ਕੀਤਾ ਜਾਵੇਗਾ, ਬਲਕਿ ਇਹ ਅਮਰੀਕਾ ਦੀ ਆਪਣੀ ਭਰੋਸੇਯੋਗਤਾ ਨੂੰ ਵੀ ਨੁਕਸਾਨ ਪਹੁੰਚਾਏਗਾ।" ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਕੋਰੋਨਾ ਵਾਇਰਸ ਚੀਨ ਦੀ ਇਕ ਲੈਬਾਰਟਰੀ ਤੋਂ ਲੀਕ ਹੋਇਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਈਰਾਨ 'ਚ ਕੁੜੀਆਂ ਨਾਲ ਹੈਵਾਨੀਅਤ, ਸਕੂਲ ਜਾਣ ਤੋਂ ਰੋਕਣ ਲਈ ਦਿੱਤਾ ਜਾ ਰਿਹਾ ਜ਼ਹਿਰ!
NEXT STORY