ਸਿਓਲ (ਏਜੰਸੀ) : ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਕੋਵਿਡ-19 ਮਹਾਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਹੈ ਅਤੇ ਮਹਾਮਾਰੀ ਨਾਲ ਸਿਰਫ਼ 69 ਮੌਤਾਂ ਹੋਈਆਂ ਹਨ। ਉਸ ਨੇ ਕਿਹਾ ਕਿ ਲਗਭਗ 33 ਲੱਖ ਲੋਕਾਂ ਨੂੰ ਬੁਖ਼ਾਰ ਹੋਇਆ ਸੀ ਪਰ ਮੌਤ ਦਰ ਬਹੁਤ ਘੱਟ ਰਹੀ। ਜੇਕਰ ਇਹ ਸਾਰੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਹਨ, ਤਾਂ ਮੌਤ ਦਰ 0.002 ਫ਼ੀਸਦੀ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੱਕ ਕੋਰੋਨਾ ਵਾਇਰਸ-ਮੁਕਤ ਹੋਣ ਦੇ ਵਿਆਪਕ ਤੌਰ 'ਤੇ ਵਿਵਾਦਿਤ ਦਾਅਵੇ ਨੂੰ ਬਰਕਰਾਰ ਰੱਖਣ ਤੋਂ ਬਾਅਦ, ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਸੀ ਕਿ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿਚ ਕੋਵਿਡ-19 ਦੇ ਸ਼ੁਰੂਆਤੀ ਕੁੱਝ ਮਰੀਜ਼ ਮਿਲੇ ਹਨ।
ਹਾਲਾਂਕਿ, ਮਹਾਮਾਰੀ ਬਾਰੇ ਉੱਤਰੀ ਕੋਰੀਆ ਦੇ ਦਾਅਵਿਆਂ ਬਾਰੇ ਸ਼ੰਕੇ ਕਾਇਮ ਹਨ। ਮਾਹਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਵਿੱਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਹੋਣੀ ਚਾਹੀਦੀ ਸੀ, ਕਿਉਂਕਿ ਇਸ ਦੇਸ਼ ਵਿੱਚ ਬਹੁਤ ਘੱਟ ਟੀਕਾਕਰਨ ਹੋਇਆ ਹੈ, ਵੱਡੀ ਗਿਣਤੀ ਵਿੱਚ ਕੁਪੋਸ਼ਿਤ ਲੋਕ ਹਨ ਅਤੇ ਵੱਡੀ ਗਿਣਤੀ ਵਿੱਚ ਸ਼ੱਕੀ ਕੋਵਿਡ-19 ਮਰੀਜ਼ਾਂ ਦੀ ਜਾਂਚ ਕਰਨ ਲਈ ਲੋੜੀਂਦੀ ਡਾਇਗਨੌਸਟਿਕਸ ਕਿੱਟ ਦੀ ਘਾਟ ਹੈ। ਦੱਖਣੀ ਕੋਰੀਆ ਵਿਚ 'ਅਜੂ ਯੂਨੀਵਰਸਿਟੀ ਗ੍ਰੈਜੂਏਟ ਸਕੂਲ ਆਫ ਪਬਲਿਕ ਹੈਲਥ' ਦੇ ਪ੍ਰੋਫੈਸਰ ਲੀ ਯੋ ਹਾਨ ਨੇ ਕਿਹਾ, "ਵਿਗਿਆਨਕ ਤੌਰ 'ਤੇ, ਉਨ੍ਹਾਂ ਦੇ ਅੰਕੜੇ ਸਵੀਕਾਰ ਨਹੀਂ ਕੀਤੇ ਜਾ ਸਕਦੇ।" ਉੱਤਰੀ ਕੋਰੀਆ 'ਚ ਪਿਛਲੇ ਹਫ਼ਤੇ ਦੀ ਸ਼ੁਰੂਆਤ 'ਚ ਬੁਖ਼ਾਰ ਤੋਂ ਪੀੜਤ ਲੋਕਾਂ ਦੀ ਗਿਣਤੀ ਕਰੀਬ 4 ਲੱਖ ਤੱਕ ਪਹੁੰਚ ਗਈ ਸੀ ਪਰ ਪਿਛਲੇ ਕੁਝ ਦਿਨਾਂ 'ਚ ਇਹ ਗਿਣਤੀ ਘੱਟ ਕੇ 1 ਲੱਖ ਦੇ ਕਰੀਬ ਆ ਗਈ ਹੈ। ਡਾਕਟਰੀ ਮਾਹਰ ਉੱਤਰੀ ਕੋਰੀਆ ਦੀ ਸਰਕਾਰ ਦੁਆਰਾ ਦੱਸੀ ਗਈ ਮੌਤ ਦਰ 0.002 ਫ਼ੀਸਦੀ ਹੋਣ ਦੀ ਵੈਧਤਾ 'ਤੇ ਸਵਾਲ ਚੁੱਕ ਰਹੇ ਹਨ।
ਸਿੰਗਾਪੁਰ ਹਾਈ ਕੋਰਟ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਦੋਸ਼ੀ 2 ਭਾਰਤੀ ਵਿਅਕਤੀਆਂ ਨੂੰ ਕੀਤਾ ਰਿਹਾਅ
NEXT STORY