ਯੇਰੂਸ਼ਲਮ (ਇੰਟ.)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਿੱਲੀ ਦੇ ਲਾਲ ਕਿਲੇ ’ਚ ਹੋਏ ਖਤਰਨਾਕ ਕਾਰ ਬੰਬ ਧਮਾਕੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਜ਼ਰਾਈਲ ਇਸ ਦੁੱਖ ਦੀ ਘੜੀ ’ਚ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।ਨੇਤਨਯਾਹੂ ਨੇ ਕਿਹਾ ਕਿ ਅੱਤਵਾਦ ਸਾਡੇ ਸ਼ਹਿਰਾਂ ’ਤੇ ਹਮਲਾ ਕਰ ਸਕਦਾ ਹੈ ਪਰ ਉਹ ਸਾਡੀਆਂ ਆਤਮਾਵਾਂ ਨੂੰ ਕਦੇ ਨਹੀਂ ਹਿਲਾ ਸਕਦਾ।
ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਪਿਆਰੇ ਦੋਸਤ ਨਰਿੰਦਰ ਮੋਦੀ ਅਤੇ ਭਾਰਤ ਦੇ ਬਹਾਦਰ ਨਾਗਰਿਕਾਂ ਦੇ ਨਾਂ ਮੈਂ ਤੇ ਸਮੁੱਚਾ ਇਜ਼ਰਾਈਲ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ਉਨ੍ਹ੍ਹਾਂ ਇਹ ਵੀ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਇਜ਼ਰਾਈਲ ਤੁਹਾਡੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਭਾਰਤ ਅਤੇ ਇਜ਼ਰਾਈਲ ਪ੍ਰਾਚੀਨ ਸੱਭਿਅਤਾਵਾਂ ਹਨ।
''ਅਮਰੀਕੀਆਂ ਨੂੰ ਸਿਖਾਓ ਤੇ ਘਰ ਨੂੰ ਜਾਓ...!'', ਟਰੰਪ ਦੀਆਂ H-1B ਵੀਜ਼ਾ ਨੀਤੀਆਂ 'ਤੇ ਨਵਾਂ ਫ਼ਰਮਾਨ
NEXT STORY