ਕੀਵ (ਵਾਰਤਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਰਾਜਧਾਨੀ ਕੀਵ ਤੋਂ ਥੋੜ੍ਹੀ ਹੀ ਦੂਰੀ 'ਤੇ ਹੈ, ਪਰ ਯੂਕ੍ਰੇਨ ਦੀਆਂ ਫੌਜਾਂ ਹਥਿਆਰ ਨਹੀਂ ਸੁੱਟਣਗੀਆਂ। ਕੀਵ ਦੇ ਰਾਸ਼ਟਰਪਤੀ ਦਫ਼ਤਰ ਦੇ ਬਾਹਰ ਸ਼ੂਟ ਕੀਤੇ ਗਏ ਯੂਕ੍ਰੇਨ ਦੇ ਰਾਸ਼ਟਰਪਤੀ ਦੀ ਇਕ ਵੀਡੀਓ ਸ਼ਨੀਵਾਰ ਨੂੰ ਜਾਰੀ ਕੀਤੀ ਗਈ, ਜਿਸ ਵਿਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, 'ਮੈਂ ਇੱਥੇ ਹਾਂ। ਅਸੀਂ ਹਥਿਆਰ ਨਹੀਂ ਸੁੱਟਾਂਗੇ। ਅਸੀਂ ਆਪਣੀ ਮਾਤ ਭੂਮੀ ਦੀ ਰੱਖਿਆ ਕਰਾਂਗੇ, ਕਿਉਂਕਿ ਸਾਡੇ ਹਥਿਆਰ ਹੀ ਸਾਡੀ ਸੱਚਾਈ ਹਨ। ਇੰਟਰਨੈੱਟ 'ਤੇ ਬਹੁਤ ਸਾਰੀਆਂ ਅਫ਼ਵਾਹਾਂ ਫੈਲ ਰਹੀਆਂ ਹਨ, ਕਿ ਮੈਂ ਕਥਿਤ ਤੌਰ 'ਤੇ ਆਪਣੀ ਫ਼ੌਜ ਨੂੰ ਹਥਿਆਰ ਸੁੱਟਣ ਅਤੇ ਸੁਰੱਖਿਅਤ ਤਰੀਕੇ ਨਾਲ ਨਿਕਾਸੀ ਦੇ ਹੁਕਮ ਦਿੱਤੇ ਹਨ। ਯੂਕ੍ਰੇਨੀ ਫ਼ੌਜ ਦੇ ਆਤਮ ਸਮਰਪਣ ਨਾਲ ਜੁੜੀਆਂ ਅਜਿਹੀਆਂ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕਰੋ।'
ਇਹ ਵੀ ਪੜ੍ਹੋ: ਯੂਰਪੀਅਨ ਯੂਨੀਅਨ ਦਾ ਵੱਡਾ ਫ਼ੈਸਲਾ, ਪੁਤਿਨ ਅਤੇ ਲਾਵਰੋਵ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੀ ਦਿੱਤੀ ਮਨਜ਼ੂਰੀ
ਇਸ ਤੋਂ ਪਹਿਲਾਂ, ਯੂਕ੍ਰੇਨ ਦੇ ਰਾਸ਼ਟਰਪਤੀ ਦੀ ਇਕ ਹੋਰ ਜਾਰੀ ਕੀਤੀ ਗਈ ਵੀਡੀਓ ਵਿਚ ਯੂਕ੍ਰੇਨ ਦੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਸਨ ਕਿ ਸਾਨੂੰ ਅੱਜ ਰਾਤ ਰੂਸੀ ਫ਼ੌਜ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕੀਵ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਰੂਸੀ ਹਮਲਿਆਂ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ।' ਜ਼ੇਲੇਂਸਕੀ ਨੇ ਆਪਣੇ ਸੰਦੇਸ਼ ਵਿਚ ਕਿਹਾ ਸੀ, 'ਸਾਡੀ ਤਰਫੋਂ ਲੜਨ ਵਾਲੇ ਹਰ ਕਿਸੇ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਰੂਸੀ ਫ਼ੌਜ ਸਾਡੇ ਵਿਰੋਧ ਨੂੰ ਅਪਮਾਨਜਨਕ, ਬੇਰਹਿਮ ਅਤੇ ਅਣਮਨੁੱਖੀ ਤਰੀਕੇ ਨਾਲ ਤੋੜਨ ਦਾ ਕੰਮ ਕਰੇਗੀ।' ਅੱਜ ਰਾਤ ਉਹ ਹਮਲਾ ਕਰੇਗਾ ਅਤੇ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ ਅਤੇ ਅੱਜ ਰਾਤ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬੰਬ ਧਮਾਕਿਆਂ ਦੇ ਸਾਏ 'ਚ ਯੂਕ੍ਰੇਨੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ, ਲੋਕਾਂ ਨੇ ਕਿਹਾ- ਉਮੀਦ ਅਜੇ ਵੀ ਜ਼ਿੰਦਾ ਹੈ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸੀ ਟੈਂਕਾਂ ਨੂੰ ਸ਼ਹਿਰ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਯੂਕ੍ਰੇਨੀ ਫ਼ੌਜੀ ਨੇ ਪੁਲ ਨਾਲ ਖ਼ੁਦ ਨੂੰ ਉਡਾਇਆ
NEXT STORY