ਵਾਸ਼ਿੰਗਟਨ : ਅਮਰੀਕਾ ਵਿਚ ਜਿਵੇਂ-ਜਿਵੇਂ ਰਾਸ਼ਟਰਪਤੀ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਸੇ ਤਰ੍ਹਾਂ ਹਥਿਆਰਾਂ ਦੀ ਵਿਕਰੀ ਦਾ ਗਰਾਫ਼ ਵੀ ਵਧਦਾ ਜਾ ਰਿਹਾ ਹੈ। ਹਥਿਆਰਾਂ ਦੀ ਬੇਤਹਾਸ਼ਾ ਖ਼ਰੀਦ ਦੇ ਬਾਅਦ ਰਿਟੇਲ ਸਾਮਾਨ ਵੇਚਣ ਵਾਲੀ ਕੰਪਨੀ ਵਾਲਮਾਰਟ ਪੂਰੇ ਅਮਰੀਕਾ ਵਿਚ ਆਪਣੇ ਰਿਟੇਲ ਸਟੋਰ ਤੋਂ ਬੰਦੂਕਾਂ ਅਤੇ ਗੋਲਾ-ਬਾਰੂਦ ਦੀ ਵਿਕਰੀ ਨੂੰ ਰੋਕ ਰਹੀ ਹੈ। ਵਾਲਮਾਰਟ ਨੇ ਇਹ ਕਦਮ ਅਜਿਹੇ ਸਮੇਂ 'ਤੇ ਚੁੱਕਿਆ ਹੈ, ਜਦੋਂ ਚੁਣਾਵੀ ਨਤੀਜੇ ਦੇ ਦਿਨ ਵਿਰੋਧ ਪੈਦਾ ਹੋਣ ਜਾਂ ਇਕਪਾਸੜ ਨਤੀਜਾ ਆਉਣ 'ਤੇ ਹਿੰਸਕ ਝੜਪ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ: ਦੀਵਾਲੀ ਗਿਫ਼ਟ 'ਤੇ ਚੱਲੇਗੀ ਕੋਰੋਨਾ ਦੀ ਕੈਂਚੀ, ਡ੍ਰਾਈ ਫਰੂਟਸ ਦੀ ਬਜਾਏ ਸਸਤੇ ਤੋਹਫ਼ੇ ਲੱਭ ਰਹੀਆਂ ਹਨ ਕੰਪਨੀਆਂ
ਕੋਰੋਨਾ ਵਾਇਰਸ ਕਾਰਨ ਪੂਰੇ ਅਮਰੀਕਾ ਵਿਚ ਬੰਦੂਕਾਂ ਦੀ ਗਿਣਤੀ ਵਿਚ ਕਮੀ ਅਤੇ ਸ਼ਟਡਾਊਨ ਕਾਰਨ ਇਸ ਸਾਲ ਗਨ ਦੀ ਵਿਕਰੀ ਬਹੁਤ ਜ਼ਿਆਦਾ ਹੋਈ ਹੈ। ਇਸ ਦੇ ਇਲਾਵਾ ਨਸਲੀ ਵਿਵਾਦ ਅਤੇ ਰਾਜਨੀਤਕ ਤਣਾਅ ਨੇ ਵੀ ਬੰਦੂਕਾਂ ਦੀ ਵਿਕਰੀ ਨੂੰ ਵਧਾਇਆ ਹੈ। ਇਕ ਅਨੁਮਾਨ ਮੁਤਾਬਕ 50 ਲੱਖ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਹਥਿਆਰ ਖ਼ਰੀਦਿਆ ਹੈ। ਅਮਰੀਕਾ ਵਿਚ ਕੁੱਲ ਆਬਾਦੀ ਤੋਂ ਜ਼ਿਆਦਾ ਬੰਦੂਕਾਂ ਹਨ ਜੋ ਪੂਰੇ ਵਿਸ਼ਵ ਵਿਚ ਬੰਦੂਕਾਂ ਦੀ ਮਲਕੀਅਤ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ: IPL 2020 : ਅੱਜ ਦਿੱਲੀ ਦਾ ਮੁੰਬਈ ਅਤੇ ਬੈਂਗਲੁਰੂ ਦਾ ਹੈਦਰਾਬਾਦ ਨਾਲ ਹੋਵੇਗਾ ਮੁਕਾਬਲਾ
ਅਮਰੀਕਾ ਵਿਚ ਰਾਸ਼ਟਰਪਤੀ ਚੋਣ ਨਤੀਜੇ ਦੇ ਬਾਅਦ ਅੰਦਰੂਨੀ ਕਲੇਸ਼ ਦਾ ਖ਼ਦਸ਼ਾ ਜਤਾਉਣ ਵਾਲਿਆਂ ਵਿਚ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ ਹੋਰ ਸ਼ਾਮਲ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ ਸੰਕੇਤ ਦਿੱਤਾ ਹੈ ਕਿ ਜੇਕਰ ਚੋਣ ਨਤੀਜਾ ਉਨ੍ਹਾਂ ਦੇ ਖ਼ਿਲਾਫ਼ ਜਾਂਦਾ ਹੈ ਤਾਂ ਸੱਜੇ-ਪੱਖੀ ਮਿਲਿਸ਼ਆ ਉਨ੍ਹਾਂ ਲਈ ਕਾਰਵਾਈ ਨੂੰ ਤਿਆਰ ਹਨ।
16 ਖਿਡਾਰੀਆਂ ਦੀ ਮੌਤ ਦੇ ਜ਼ਿੰਮੇਵਾਰ ਪੰਜਾਬੀ ਡਰਾਈਵਰ ਨੂੰ ਕੈਨੇਡਾ ਕੱਢ ਸਕਦੈ ਬਾਹਰ
NEXT STORY