ਲੰਡਨ (ਸਰਬਜੀਤ ਸਿੰਘ ਬਨੂੜ): ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਲੋਕਾਂ ਦੀ ਤਸਕਰੀ ਵਿਚ ਸ਼ਾਮਲ ਇਕ ਗਿਰੋਹ ਨੂੰ ਕੁੱਲ੍ਹ ਮਿਲਾ ਕੇ 70 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅੰਤਰਰਾਸ਼ਟਰੀ ਮਨੀ ਲਾਂਡਰਿੰਗ ਕੇਸ ਵਿਚ ਕ੍ਰੋਏਡਨ ਕ੍ਰਾਊਨ ਕੋਰਟ ਵਿਚ ਦੋ ਮੁਕੱਦਮਿਆਂ ਵਿਚ ਕੁੱਲ੍ਹ ਮਿਲਾ ਕੇ 18 ਲੋਕਾਂ 'ਤੇ ਮੁਕੱਦਮਾ ਚਲਾਇਆ ਗਿਆ, ਜਿਸ ਵਿਚ ਜ਼ਿਆਦਾ ਅਫ਼ਗਾਨੀ ਸਿੱਖ ਹਨ, ਸਮੂਹ ਦੇ ਹੋਰ 15 ਮੈਂਬਰਾਂ ਨੂੰ 9 ਸਾਲ ਅਤੇ 11 ਮਹੀਨਿਆਂ ਦੇ ਵਿਚਕਾਰ ਦੀ ਸਜ਼ਾ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਮਾਨ ਸਰਕਾਰ ਦੀ ਸਖ਼ਤ ਕਾਰਵਾਈ: 4 ਸਰਕਾਰੀ ਮੁਲਾਜ਼ਮਾਂ ਨੂੰ ਕੀਤਾ ਮੁੱਅਤਲ, ਪੜ੍ਹੋ ਪੂਰਾ ਮਾਮਲਾ
2017 ਅਤੇ 2019 ਦੇ ਵਿਚਕਾਰ ਦੁਬਈ ਦੀਆਂ ਸੈਂਕੜੇ ਯਾਤਰਾਵਾਂ ਕਰਦੇ ਹੋਏ, ਯੂ.ਕੇ. ਤੋਂ ਲਗਭਗ £70 ਮਿਲੀਅਨ ਦੀ ਨਕਦੀ ਲਗਭਗ 70 ਕਰੋੜ ਭਾਰਤੀ ਕਰੰਸੀ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੀ ਜਾਂਚ ਤੋਂ ਬਾਅਦ 16 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਲਾਸ ਏ ਡਰੱਗਜ਼ ਦੀ ਵਿਕਰੀ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਤੋਂ ਪੈਸਾ ਕਮਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਸਕੂਲ ਬੱਸ ਚਾਲਕ ਦੀ ਅਣਗਹਿਲੀ ਨੇ ਲਈ ਮਾਸੂਮ ਦੀ ਜਾਨ, 5 ਸਾਲਾ ਬੱਚੇ ਦੀ ਹਾਲਤ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਹੰਸਲੋ ਦੇ ਰਹਿਣ ਵਾਲੇ 45 ਸਾਲਾ ਗੈਂਗ ਦੇ ਆਗੂ ਚਰਨ ਸਿੰਘ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਸਾਢੇ 12 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਉਸ ਦੇ ਸੈਕਿੰਡ-ਇਨ-ਕਮਾਂਡ ਵਲਜੀਤ ਸਿੰਘ ਨੂੰ 11 ਸਾਲ, ਸਵੰਦਰ ਸਿੰਘ ਢੱਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਅਤੇ ਲੋਕਾਂ ਦੀ ਤਸਕਰੀ ਲਈ ਵਾਧੂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਬਲ ਫਾਊਂਡੇਸ਼ਨ ਦਾ ਵੱਡਾ ਐਲਾਨ, ਇਸ ਸਾਲ ਇਨਾਮੀ ਰਾਸ਼ੀ ਵਧਾਉਣ ਦਾ ਲਿਆ ਫ਼ੈਸਲਾ
NEXT STORY