ਕੀਵ-ਪੱਛਮੀ ਦੇਸ਼ਾਂ ਨੇ ਰੂਸ ਵਿਰੁੱਧ ਹੋਰ ਸਖ਼ਤ ਪਾਬੰਦੀਆਂ ਲਾਉਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ ਅਤੇ ਯੂਕ੍ਰੇਨ ਨੂੰ ਜ਼ਿਆਦਾ ਹਥਿਆਰ ਭੇਜਣ ਵਾਲੇ ਹਨ। ਇਹ ਕਦਮ ਅਜਿਹੇ ਸਮੇਂ ਚੁੱਕੇ ਜਾ ਰੇਹ ਹਨ ਜਦ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸ਼ਕੀ ਨੇ ਕਿਹਾ ਕਿ ਦੁਨੀਆ ਉਨ੍ਹਾਂ ਦੇ ਦੇਸ਼ 'ਤੇ ਰੂਸ ਨੂੰ ਵਹਿਸ਼ੀ ਹਮਲੇ ਕਰਨ ਤੋਂ ਰੋਕਣ 'ਚ ਨਾਕਾਮ ਰਹੀ ਹੈ। ਉਨ੍ਹਾਂ ਨੇ ਰੂਸੀ ਫੌਜੀਆਂ 'ਤੇ ਨਾਗਰਿਕਾਂ ਦੇ ਕਤਲ ਕਰਨ, ਮਹਿਲਾਵਾਂ ਨਾਲ ਬਲਾਤਕਾਰ ਕਰਨ ਅਤੇ ਤਸ਼ੱਦਦ ਕਰਨ ਦਾ ਵੀ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਆਈ ਕਮੀ : WHO
ਯੂਕ੍ਰੇਨ ਦੀ ਰਾਜਧਾਨੀ ਨੇੜੇ ਤਬਾਹ ਹੋ ਚੁੱਕੇ ਸ਼ਹਿਰਾਂ ਦੀਆਂ ਸੁਨਸਾਨ ਸੜਕਾਂ ਤੋਂ ਅਧਿਕਾਰੀ ਨਾਗਰਿਕਾਂ ਵਿਰੁੱਧ ਯੁੱਧ ਅਪਰਾਧ ਦੇ ਸਬੂਤ ਇਕੱਠੇ ਕਰ ਰਹੇ ਹਨ। ਰੂਸੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਕੀਵ ਨੇ ਨੇੜਲੇ ਇਲਾਕਿਆਂ ਤੋਂ ਬਾਰੂਦੀ ਸੁਰੰਗ ਹਟਾਉਣ ਦਾ ਵੀ ਕੰਮ ਵੀ ਜਾਰੀ ਹੈ। ਕੀਵ ਤੋਂ ਪੱਛਮ 'ਚ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਆਂਦ੍ਰਿਵਕਾ 'ਚ ਅਧਿਕਾਰੀਆਂ ਨੇ ਇਕ ਲਾਸ਼ ਦਾ ਪਤਾ ਲਾਇਆ। ਪਿਛਲੇ ਦੋ ਦਿਨਾਂ 'ਚ ਮਾਰਕੀਵ ਇਲਾਕੇ 'ਚ ਵੀ 20 ਲਾਸ਼ਾਂ ਮਿਲੀਆਂ ਹਨ। ਕੈਪਟਨ ਅਲਾ ਪੁਸਤੋਵਾ ਨੇ ਦੱਸਿਆ ਕਿ ਜਾਂਚ ਅਧਿਕਾਰੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਰੂਸੀ ਫੌਜੀਆਂ ਨੇ ਕਿਸ ਹੱਦ ਤੱਕ ਨਾਗਰਿਕਾਂ ਨਾਲ ਬੇਰਹਿਮੀ ਕੀਤੀ ਹੈ।
ਇਹ ਵੀ ਪੜ੍ਹੋ : DC ਜੋਰਵਾਲ ਨੇ ‘ਜਗ ਬਾਣੀ’ ’ਚ ਪ੍ਰਕਾਸ਼ਿਤ ਹੋਈਆਂ ਖਬਰਾਂ ਦਾ ਲਿਆ ਗੰਭੀਰ ਨੋਟਿਸ
ਜ਼ੇਲੇਂਸਕੀ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਹਿਸ਼ੀ ਦੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਦਾਇਰੇ 'ਚ ਲਿਆਉਣਾ ਚਾਹੀਦਾ ਅਤੇ ਉਨ੍ਹਾਂ 'ਤੇ ਜੰਗ ਅਪਰਾਧ ਦਾ ਮੁਕੱਦਮਾ ਚਲਾਉਣਾ ਚਾਹਦੀਦਾ। ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਕੀਵ ਦੇ ਨੇੜਲੇ ਸ਼ਹਿਰਾਂ 'ਚ ਹੁਣ ਤੱਕ ਘਟੋ-ਘੱਟ 410 ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਫੌਜ ਹੁਣ ਯੂਕ੍ਰੇਨ ਦੇ ਉਦਯੋਗਿਕ ਪੂਰਬੀ ਡੋਨਬਾਸ 'ਚ ਜਮ੍ਹਾ ਹੋ ਰਹੀ ਹੈ।
ਇਹ ਵੀ ਪੜ੍ਹੋ : ਬਜ਼ੁਰਗ ਅਧਿਆਪਕ ਦੇ ਕਾਤਲ ਨੂੰ ਸੰਗਰੂਰ ਪੁਲਸ ਨੇ ਕੁਝ ਹੀ ਘੰਟਿਆਂ 'ਚ ਕੀਤਾ ਗ੍ਰਿਫ਼ਤਾਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਮਰੀਕਾ ਨੇ ਨਵੀਆਂ ਪਾਬੰਦੀਆਂ 'ਚ ਪੁਤਿਨ ਦੀਆਂ ਬੇਟੀਆਂ ਤੇ ਰੂਸੀ ਬੈਂਕਾਂ ਨੂੰ ਬਣਾਇਆ ਨਿਸ਼ਾਨਾ
NEXT STORY