ਵਾਸ਼ਿੰਗਟਨ (ਬਿਊਰੋ)– ‘ਅਫਗਾਨਿਸਤਾਨ ਤੇ ਪਾਕਿਸਤਾਨ ’ਚ ਵਿਕਾਸ ਤੇ ਸ਼ਿਆਵਾਂ ’ਤੇ ਪ੍ਰਭਾਵ’ ਨਾਂ ਦੇ ਇਕ ਵਰਚੂਅਲ ਸਿਖਰ ਸੰਮੇਲਨ ’ਚ ਬੋਲਦਿਆਂ ਵਿਸ਼ਵ ਹਜ਼ਾਰਾ ਕੌਂਸਲ ਦੇ ਮੁਖੀ ਡਾ. ਅਕਰਮ ਗਿਜ਼ਾਬੀ ਨੇ ਅਫਗਾਨਿਸਤਾਨ ’ਚ ਮੌਜੂਦਾ ਹਾਲਾਤ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਹੈ ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ’ਤੇ ਤਾਲਿਬਾਨ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਸੀ।
ਇਸ ਦੌਰਾਨ ਡਾ. ਅਕਰਮ ਗਿਜ਼ਾਬੀ ਨੇ ਤਾਲਿਬਾਨ ਦਾ ਸਮਰਥਨ ਕਰਨ ਤੇ ਅਫਗਾਨਿਸਤਾਨ ’ਚ ਅੱਤਵਾਦ ਨੂੰ ਹੁੰਗਾਰਾ ਦੇਣ ਲਈ ਪਾਕਿਸਤਾਨੀ ਫੌਜ ਨੂੰ ਦੋਸ਼ੀ ਠਹਿਰਾਇਆ।
ਉਨ੍ਹਾਂ ਕਿਹਾ, ‘ਅਮੀਰ ਅਬਦੁਰ ਰਹਿਮਾਨ ਨੇ ਹਜ਼ਾਰਿਆਂ ਦੇ ਖ਼ਿਲਾਫ਼ ਪਵਿੱਤਰ ਯੁੱਧ ਸ਼ੁਰੂ ਕੀਤਾ, ਮਹਿਲਾਵਾਂ ਨੂੰ ਅਗਵਾ ਕੀਤਾ ਤੇ ਉਨ੍ਹਾਂ ਨੂੰ ਗੁਲਾਮਾਂ ਦੇ ਰੂਪ ’ਚ ਵੇਚ ਦਿੱਤਾ। ਹਜ਼ਾਰਿਆਂ ਨੂੰ ਕੰਧਾਰ ਤੋਂ ਕੱਢ ਦਿੱਤਾ ਤੇ ਜ਼ਾਬੁਲ ਨੇ ਉਨ੍ਹਾਂ ਨੂੰ ਮੱਧ ਅਫਗਾਨਿਸਤਾਨ ’ਚ ਬੰਜਰ ਭੂਮੀ ’ਚ ਸੁੱਟ ਦਿੱਤਾ। ਜਦੋਂ ਤਾਲਿਬਾਨ ਆਈ. ਐੱਸ. ਆਈ. ਦੀ ਮਦਦ ਨਾਲ ਸੱਤਾ ’ਚ ਆਇਆ ਤਾਂ ਹਜ਼ਾਰਿਆਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਇਕੱਲੇ ਮਜ਼ਾਰ-ਏ-ਸ਼ਰੀਕ ’ਚ ਹੀ 20 ਹਜ਼ਾਰ ਹਜ਼ਾਰੇ ਮਾਰੇ ਗਏ।
ਈਰਾਨ ਹਜ਼ਾਰਿਆਂ ਦੀ ਮਦਦ ਨਹੀਂ ਕਰ ਰਿਹਾ ਹੈ। ਈਰਾਨ ਦਾ ਸੋਚਣ ਦਾ ਤਰੀਕਾ ਨਸਲੀ ਹੈ ਪਰ ਉਸ ਦੀ ਬਿਆਨਬਾਜ਼ੀ ਸ਼ਿਆ ਆਧਾਰਿਤ ਹੈ। ਅਫਗਾਨਿਸਤਾਨ ’ਚ ਉਨ੍ਹਾਂ ਨੇ ਉਨ੍ਹਾਂ ਸੁੰਨੀਆਂ ਦੀ ਵੀ ਮਦਦ ਕੀਤੀ, ਜੋ ਨਸਲੀ ਰੂਪ ਨਾਲ ਫਾਰਸੀਆਂ ਜਾਂ ਆਰਿਅਨਜ਼ ਨਾਲ ਜੁੜੇ ਹੋਏ ਹਨ ਪਰ ਉਹ ਸੀਰੀਆ ਤੇ ਇਰਾਕ ’ਚ ਆਈ. ਐੱਸ. ਆਈ. ਐੱਸ. ਦੇ ਖ਼ਿਲਾਫ਼ ਲੜਨ ਲਈ ਹਜ਼ਾਰਿਆਂ ਦੀ ਵਰਤੋਂ ਕਰਦੇ ਹਨ ਤੇ ਈਰਾਨ ਸਥਿਤ ਹਜ਼ਾਰਿਆਂ ਨੂੰ ਲੜਨ ਤੋਂ ਮਨ੍ਹਾ ਕਰਨ ’ਤੇ ਬਾਹਰ ਕੱਢਣ ਦੀ ਧਮਕੀ ਦਿੰਦੇ ਹਨ। ਹੁਣ ਅਫਗਾਨ ਤੇ ਪਾਕਿਸਤਾਨੀ ਹਜ਼ਾਰਿਆਂ ਨੂੰ ਉਨ੍ਹਾਂ ਹਜ਼ਾਰਿਆਂ ਦੀ ਵਜ੍ਹਾ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਨ੍ਹਾਂ ਨੇ ਈਰਾਨ ਲਈ ਲੜਾਈ ਲੜੀ ਸੀ।
ਡਾ. ਅਕਰਮ ਗਿਜ਼ਾਬੀ ਅਫਗਾਨਿਸਤਾਨ ’ਚ ਬਦਲਦੇ ਦ੍ਰਿਸ਼ ਤੋਂ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਤਾਲਿਬਾਨ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਬਲਾਂ ਦੀ ਵਾਪਸੀ ਦੇ ਨਾਲ ਹਜ਼ਾਰਾ ਸ਼ਿਆਵਾਂ ਨੂੰ ਨਿਸ਼ਾਨਾ ਬਣਾਉਣਾ ਤੇਜ਼ ਕਰ ਦੇਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੋਰੋਨਾ ਦਾ ਕਹਿਰ, ਪਾਕਿਸਤਾਨ 'ਚ ਮਾਮਲੇ 10 ਲੱਖ ਦੇ ਪਾਰ
NEXT STORY