ਵਾਸ਼ਿੰਗਟਨ, ਡੀ. ਸੀ. (ਰਾਜ ਗੋਗਨਾ)—ਅੱਜ ਵ੍ਹਾਈਟ ਹਾਊਸ ਵਾਸ਼ਿੰਗਟਨ ਡੀ. ਸੀ. ’ਚ ਵਿਸ਼ਵਾਸ ਦੇ ਨੇਤਾਵਾਂ ਦੀ ਇਕ ਗੋਲਮੇਜ਼ ਮੀਟਿੰਗ ਹੋਈ, ਜਿਸ ’ਚ ਸਿੱਖਾਂ ਵੱਲੋਂ ਈਕੋ ਸਿੱਖ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਸਿੱਖ ਨੁਮਾਇੰਦੇ ਵਜੋਂ ਸ਼ਾਮਿਲ ਹੋਏ। ਇਸ ਗੋਲਮੇਜ਼ ਮੀਟਿੰਗ ਨੇ ਸੁਰੱਖਿਆ ਅਤੇ ਸੁਰੱਖਿਆ ਦੇ ਸਭ ਤੋਂ ਵਧੀਆ ਅਭਿਆਸਾਂ ਦੀ ਜਾਣਕਾਰੀ ਸਾਂਝੀ ਕਰਨ, ਤਿਆਰੀ ਅਤੇ ਯੋਜਨਾਬੰਦੀ, ਦੇ ਨਾਲ ਸਾਰੇ ਕਮਿਊਨਿਟੀ ਦੇ ਆਗੂਆਂ ਨਾਲ ਵਿਚਾਰਾਂ ਕੀਤੀਆਂ ਗਈਆਂ।

ਨਸਲਵਾਦ ਦੇ ਅਸਰ ਹੇਠ ਵਧ ਰਹੀ ਹਿੰਸਾ ਰੋਕਣ ਲਈ ਵਿਚਾਰ ਅਤੇ ਕਦਮ ਚੁੱਕਣ ਲਈ ਇਹ ਮੀਟਿੰਗ ਰੱਖੀ ਗਈ ਸੀ। ਮੀਟਿੰਗ ’ਚ ਵਾੲ੍ਹੀਟ ਹਾਊਸ ਦੇ ਨੁਮਾਇੰਦਿਆਂ ਨਾਲ ਸਿੱਖ ਆਗੂ ਅਤੇ ਈਕੋ ਸਿੱਖ ਨਾਂ ਦੀ ਸੰਸਥਾ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਦੱਸਿਆ ਕਿ ਅਮਰੀਕਾ ’ਚ ਨਸਲਵਾਦ ਨੂੰ ਲੈ ਕੇ ਹਿੰਸਾ ਰੋਕਣ ਦੀਆਂ ਵਿਚਾਰਾਂ ਦੇ ਨਾਲ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।

ਉਨ੍ਹਾਂ ਮੀਟਿੰਗ ’ਚ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਰੇ ਸਿੱਖ ਗੁਰਦੁਆਰਿਆਂ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਹਰੇਕ ਧਰਮ ਦੇ ਪੂਜਾ ਅਸਥਾਨਾਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਵ੍ਹਾਈਟ ਹਾਊਸ, ਹੋਮਲੈਂਡ ਸਕਿਓਰਿਟੀ ਵਿਭਾਗ ਅਤੇ ਨਿਆਂ ਵਿਭਾਗ ਨੇ ਸਾਰੇ ਪੁੱਜੇ ਨੇਤਾਵਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣਗੇ ਅਤੇ ਸਾਨੂੰ ਵਾੲ੍ਹੀਟ ਹਾਊਸ ’ਚ ਹਰੇਕ ਧਰਮ ਦੇ ਸ਼ਾਮਿਲ ਹੋਏ ਨੁਮਾਇੰਦਿਆਂ ਨੂੰ ਦੇਖ ਕੇ ਬਹੁਤ ਖ਼ੁਸ਼ੀ ਹੋਈ।

ਰੂਸ ਦੇ ਕਬਜ਼ੇ ਵਾਲੇ ਖੇਤਰਾਂ 'ਚ ਰਾਏਸ਼ੁਮਾਰੀ ਵਿਚਕਾਰ ਮਾਸਕੋ ਦੀ ਫੌਜ ਨੇ ਯੂਕ੍ਰੇਨ 'ਤੇ ਕੀਤੇ ਤਾਜ਼ਾ ਹਮਲੇ
NEXT STORY