ਵਾਸ਼ਿੰਗਟਨ - ਅਮਰੀਕੀ ਦੇ ਸੀਨੀਅਰ ਸਿਹਤ ਮਾਹਿਰਾਂ ਨੇ ਪਬਲਿਕ ਹੈਲਥ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਦੇ ਸਲਾਹਕਾਰਾਂ ਨੇ ਕੋਵਿਡ-19 ਮਹਾਮਾਰੀ 'ਤੇ ਗਲਤ ਜਾਣਕਾਰੀ ਪ੍ਰਦਾਨ ਕਰਕੇ ਗੁਮਰਾਹ ਕੀਤਾ ਹੈ। ਅਮਰੀਕੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨ. ਆਈ. ਐੱਚ.) ਦੀ ਸਹਿਯੋਗੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੀਅਸ ਡਿਸੀਜ਼ ਦੇ ਡਾਇਰੈਕਟਰ ਐਂਥਨੀ ਫਾਓਚੀ ਨੇ ਸੀ. ਐੱਨ. ਐੱਨ. ਨੂੰ ਦੱਸਿਆ ਕਿ ਵ੍ਹਾਈਟ ਹਾਊਸ ਦੇ ਸਲਾਹਕਾਰ ਸਕਾਟ ਐਟਲਸ ਨੇ ਕੋਵਿਡ-19 ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕੀਤੀ ਉਹ ਉਸ ਨੂੰ ਗਲਤ ਸੰਦਰਭ ਵਿਚ ਲਿਆ ਗਿਆ ਜਾਂ ਉਹ ਅਸਲ ਵਿਚ ਗਲਤ ਸੀ।
ਸਟੈਨਫੋਰਡ ਯੂਨੀਵਰਸਿਟੀ ਵਿਚ ਨਿਊਰੋ ਰੇਡੀਓਲੋਜੀ ਦੇ ਸਾਬਕਾ ਪ੍ਰਮੁੱਖ ਐਟਲਸ ਨੇ ਇਕ ਵਾਰ ਕੋਰੋਨਾ ਦੇ ਮੱਦੇਨਜ਼ਰ ਅਮਰੀਕਾ ਵਿਚ ਠੱਪ ਪਈਆਂ ਵਿਵਸਥਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਲਾਕਡਾਊਨ ਨੂੰ ਖਤਮ ਕਰਨ ਦਾ ਜ਼ਿਕਰ ਕੀਤਾ ਸੀ। ਉਨਾਂ ਨੂੰ ਫੇਸ ਮਾਸਕ ਦਾ ਮਹੱਤਵ ਘੱਟ ਕਰਨ ਅਤੇ ਇਮਿਊਨਿਟੀ 'ਤੇ ਰੱਖੇ ਆਪਣੇ ਵਿਚਾਰਾਂ ਲਈ ਜਾਂਚ ਦਾ ਸਾਹਮਣਾ ਕਰਨਾ ਪਿਆ। ਐੱਨ. ਬੀ. ਸੀ. ਨੇ ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਡਾਇਰੈਕਟਰ ਰਾਬਰਟਰ ਰੇਡਫੀਲਡ ਦੇ ਹਵਾਲੇ ਤੋਂ ਆਖਿਆ ਕਿ ਐਟਲਸ ਨੇ ਜੋ ਕੁਝ ਵੀ ਕਿਹਾ ਉਹ ਸਭ ਕੁਝ ਗਲਤ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕੀਤਾ ਜਿਸ ਵਿਚ ਐਟਲਸ ਨੇ ਆਪਣੇ ਆਪ ਦਾ ਬਚਾਅ ਕਰਦੇ ਹੋਏ ਆਖਿਆ ਕਿ ਮੈਂ ਜੋ ਕੁਝ ਵੀ ਕਿਹਾ ਉਹ ਡਾਟਾ ਅਤੇ ਸਾਇੰਸ ਨਾਲ ਸਿੱਧਾ ਸਬੰਧਿਤ ਹੈ।
ਟਾਰਗੈੱਟ ਨਾ ਹੋਇਆ ਪੂਰਾ, ਤਾਂ ਮੈਨੇਜਰ ਤੇ ਡਾਇਰੈਕਟਰ ਨੇ ਖੁਦ ਨੂੰ ਦਿੱਤੀ ਸਜ਼ਾ
NEXT STORY