ਵਾਸ਼ਿੰਗਟਨ, (ਭਾਸ਼ਾ)- ਅਮਰੀਕਾ ਦੀ ‘ਸਰਕਾਰੀ ਯਾਤਰਾ’ ਦਾ ਸਨਮਾਨ ਸਭ ਤੋਂ ਨੇੜਲੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਦਿੱਤਾ ਜਾਂਦਾ ਹੈ ਅਤੇ ਵ੍ਹਾਈਟ ਹਾਊਸ ਵੱਲੋਂ 6 ਮਹੀਨੇ ਪਹਿਲਾਂ ਹੀ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।
‘ਡੇਵਿਡ ਐੱਮ. ਰੁਬੇਨਸਟਾਈਨ ਨੈਸ਼ਨਲ ਸੈਂਟਰ ਫਾਰ ਵ੍ਹਾਈਟ ਹਾਊਸ ਹਿਸਟਰੀ’ ਦੇ ਉਪ ਪ੍ਰਧਾਨ ਅਤੇ ਅੰਤ੍ਰਿਮ ਨਿਰਦੇਸ਼ਕ ਮੈਥਿਊ ਕੋਸਟੇਲੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਪਹਿਲੀ ਰਾਜ ਯਾਤਰਾ ਦੇ ਸੰਦਰਭ ਵਿਚ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਦੇ ਸੱਦੇ ’ਤੇ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ। ਮੈਥਿਊ ਨੇ ਕਿਹਾ, “ਪਹਿਲਾਂ ਸੱਦਾ ਦਿੱਤਾ ਜਾਂਦਾ ਹੈ। ਵ੍ਹਾਈਟ ਹਾਊਸ ਦੇ ਪ੍ਰੋਗਰਾਮਾਂ ਦੀ ਯੋਜਨਾ 6 ਮਹੀਨੇ ਪਹਿਲਾਂ ਕੀਤੀ ਜਾਂਦੀ ਹੈ। ਸਰਕਾਰੀ ਯਾਤਰਾ ਦੇ ਦਿਨ, ਵ੍ਹਾਈਟ ਹਾਊਸ ਵਿਖੇ ਇਕ ਸਰਕਾਰੀ ਆਗਮਨ ਸਮਾਰੋਹ ਹੋਵੇਗਾ, ਜੋ ਦੱਖਣੀ ਲਾਅਨ ’ਚ ਹੁੰਦਾ ਹੈ। ਇਸ ਦੌਰਾਨ ਰਾਸ਼ਟਰਪਤੀ ਅਤੇ ਰਾਜ ਦੇ ਮੁੱਖ ਮਹਿਮਾਨ ਗੱਲਬਾਤ ਕਰਨਗੇ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵਜਾਏ ਜਾਣਗੇ। ਆਪਣੇ ਸੈਨਿਕਾਂ ਦਾ ਜਾਇਜ਼ਾ ਲੈਣਗੇ ਅਤੇ ਫਿਰ ਉਹ ਗੱਲਬਾਤ ਲਈ ਵ੍ਹਾਈਟ ਹਾਊਸ ਜਾਣਗੇ। ਇਸ ਤੋਂ ਬਾਅਦ ਡਿਨਰ ਕੀਤਾ ਜਾਵੇਗਾ ਅਤੇ ਫਿਰ ਉਹ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦੇ ਮਹਿਮਾਨ ਵਜੋਂ ਰਾਸ਼ਟਰਪਤੀ ਦੇ ਸਰਕਾਰੀ ਗੈਸਟ ਹਾਊਸ ‘ਬਲੇਅਰ ਹਾਊਸ’ ਵਿਖੇ ਆਰਾਮ ਕਰਨਗੇ।
ਮੈਥਿਊ ਅਨੁਸਾਰ, 1874 ਵਿਚ ਹਵਾਈ ਦੇ ਰਾਜਾ ਕਾਲਾਕੌਆ ਵੱਲੋਂ ਪਹਿਲੀ ਸਰਕਾਕੀ ਯਾਤਰਾ ਕੀਤੀ ਗਈ ਸੀ। ਬਾਈਡੇਨ ਦੇ ਕਾਰਜਕਾਲ ਦੌਰਾਨ ਹੋਰ ਦੇਸ਼ਾਂ ਦੇ ਸਿਰਫ 2 ਨੇਤਾ ਸਰਕਾਰੀ ਦੌਰੇ ’ਤੇ ਆਏ ਹਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਸਰਕਾਰੀ ਯਾਤਰਾ ’ਤੇ ਆਏ ਹਨ।
ਮਹਿਮਾਨ ਰਾਸ਼ਟਰ ਮੁਖੀਆਂ ਦੇ ਸੱਭਿਆਚਾਰ ਅਤੇ ਆਦਰਸ਼ਾਂ ਪ੍ਰਤੀ ਸਨਮਾਨ ਹੈ ਸਰਕਾਰੀ ਰਾਤਰੀ ਭੋਜ
ਮੈਥਿਊ ਕੋਸਟੇਲੋ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਰਕਾਰੀ ਰਾਤਰੀ ਭੋਜ ਨੂੰ ਪਰੋਸੇ ਜਾਣ ਵਾਲੇ ਭੋਜਨ ਦੇ ਵੱਖ-ਵੱਖ ਰੂਪਾਂ ਸਬੰਧੀ ਸੋਚਦੇ ਹਨ ਪਰ ਬਹੁਤ ਕੁਝ ਅਜਿਹਾ ਵੀ ਹੈ ਜੋ ਮਹਿਮਾਨ ਦੇ ਦੇਸ਼, ਉਨ੍ਹਾਂ ਦੇ ਸੱਭਿਆਚਾਰ ਅਤੇ ਉਨ੍ਹਾਂ ਦੇ ਆਦਰਸ਼ਾਂ ਲਈ ਸਵੀਕਾਰ ਅਤੇ ਸਤਿਕਾਰ ਨੂੰ ਦਰਸਾਉਂਦਾ ਹੈ ਪਰ ਇਹ ਵੀ ਕਿ ਸਾਡੇ ਸਾਂਝੇ ਵਿਚਾਰ ਅਤੇ ਟੀਚੇ ਅਤੇ ਉਦੇਸ਼ ਕੀ ਹਨ। ਕਿ ਅਸੀਂ ਇਕ ਦੁਵੱਲੇ ਸਬੰਧ ਦੇ ਰੂਪ ਵਿਚ ਮਿਲ ਕੇ ਕੰਮ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੌਹਨ ਐੱਫ. ਕੈਨੇਡੀ ਦੇ ਕਾਰਜਕਾਲ ਤੋਂ ਸਰਕਾਰੀ ਰਾਤਰੀ ਭੋਜ ਦਾ ਦਾਇਰਾ ਵੱਡਾ ਹੁੰਦਾ ਗਿਆ ਗਿਆ। ਪਹਿਲਾਂ ਦੇ ਸਰਕਾਰੀ ਰਾਤਰੀ ਭੋਜ ਵਧੇਰੇ ਸਾਧਾਰਨ ਸਨ ਪਰ ਬਾਅਦ ਵਿਚ ਹਾਲਾਤਾਂ ਅਨੁਸਾਰ ਇਸ ਵਿਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ। ਸਟੇਟ ਡਾਇਨਿੰਗ ਰੂਮ, ਜਿਥੇ ਸਰਕਾਰੀ ਰਾਤਰੀ ਭੋਜ ਆਯੋਜਿਤ ਕੀਤੇ ਜਾਂਦੇ ਹਨ, ਬਹੁਤ ਵੱਡਾ ਨਹੀਂ ਹੈ। ਇਸ ਵਿਚ ਕਰੀਬ 120 ਤੋਂ 140 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ ਪਰ ਹਾਲ ਹੀ ਵਿਚ ਹੋਏ ਸਰਕਾਰੀ ਰਾਤਰੀ ਭੋਜ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਬਾਈਡੇਨ ਨੇ ਹਾਲ ਹੀ ਵਿਚ ਇਕ ਸਰਕਾਰੀ ਰਾਤਰੀ ਭੋਜ ਦੀ ਮੇਜ਼ਬਾਨੀ ਕੀਤੀ, ਜਿਸ ਵਿਚ 300 ਤੋਂ ਵੱਧ ਲੋਕ ਸ਼ਾਮਲ ਹੋਏ। ਮੈਥਿਊ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਨਾਂ ਸਭ ਤੋਂ ਵੱਧ ਸਰਕਾਰੀ ਰਾਤਰੀ ਭੋਜ ਦੀ ਮੇਜ਼ਬਾਨੀ ਕਰਨ ਦਾ ਰਿਕਾਰਡ ਹੈ। ਰੀਗਨ ਨੇ ਰਾਸ਼ਟਰਪਤੀ ਵਜੋਂ ਆਪਣੇ ਦੋ ਕਾਰਜਕਾਲਾਂ ਦੌਰਾਨ 59 ਤੋਂ ਵੱਧ ਸਰਕਾਰੀ ਰਾਤਰੀ ਭੋਜ ਦੀ ਮੇਜ਼ਬਾਨੀ ਕੀਤੀ।
ਪੂਰਬੀ ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
NEXT STORY