ਲੰਡਨ— ਬ੍ਰਿਟੇਨ 'ਚ ਜ਼ਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਕਾਰਨ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜੇ ਨੂੰ ਲੰਡਨ ਦੀ ਇਕ ਕੋਰਟ ਨੇ 50 ਹਫਤਿਆਂ ਦੀ ਜੇਲ ਦੀ ਸਜ਼ਾ ਸੁਣਾਈ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਲੰਡਨ ਸਥਿਤ ਇਕਵਾਡੋਰ ਦੇ ਦੂਤਘਰ 'ਚੋਂ ਅਸਾਂਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਅਸਾਂਜੇ ਪਿਛਲੇ 7 ਸਾਲਾ ਤੋਂ ਇਸ ਦੂਤਘਰ 'ਚ ਰਹਿ ਰਿਹਾ ਸੀ। ਸਾਲ 2012 'ਚ ਸਵੀਡਨ ਦੀਆਂ ਦੋ ਔਰਤਾਂ ਨੇ ਉਸ 'ਤੇ ਰੇਪ ਦੇ ਦੋਸ਼ ਲਾਏ ਸਨ। ਇਸੇ ਕਾਰਨ ਅਸਾਂਜੇ ਨੇ ਦੂਤਘਰ 'ਚ ਸ਼ਰਣ ਲਈ ਸੀ। ਇਕਵਾਡੋਰ ਦੀ ਨਵੀਂ ਸਰਕਾਰ ਨੇ ਉਨ੍ਹਾਂ ਦਾ ਸ਼ਰਣਾਰਥੀ ਦਾ ਦਰਜਾ ਖਤਮ ਕਰ ਦਿੱਤਾ ਤੇ ਇਸ ਤੋਂ ਬਾਅਦ 11 ਅਪ੍ਰੈਲ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਮਰੀਕਾ : ਦੋ ਮੁੰਡਿਆਂ ਨੇ ਰਚਾਇਆ ਵਿਆਹ, ਪੜ੍ਹ੍ਹੋ ਅਨੋਖੀ ਪ੍ਰੇਮ ਕਹਾਣੀ
NEXT STORY