ਸੈਨ ਡਿਏਗੋ- ਅਮਰੀਕੀ ਸੂਬੇ ਕੈਲੀਫੋਰਨੀਆ ਅਤੇ ਐਰੀਜੋਨਾ ਦੇ ਜੰਗਲਾਂ ਵਿਚ ਭਿਆਨਕ ਅੱਗ ਫੈਲੀ ਹੋਈ ਹੈ। ਦੱਖਣੀ ਕੈਲੀਫੋਰਨੀਆ ਦੇ ਕੈਂਪ ਪੈਂਡਲਟਨ ਵਿਚ ਪਿਛਲੇ 24 ਘੰਟਿਆਂ ਵਿਚ ਤਕਰੀਬਨ 8 ਹਜ਼ਾਰ ਏਕੜ ਜੰਗਲ ਸਵਾਹ ਹੋ ਗਿਆ। ਉੱਥੇ ਹੀ ਲਾਸ ਏਂਜਲਸ ਦੇ ਵੱਖ-ਵੱਖ ਇਲਾਕਿਆਂ ਵਿਚ 1200 ਏਕੜ ਵਿਚ ਅੱਗ ਲੱਗਣ ਕਾਰਨ ਨੁਕਸਾਨ ਹੋਇਆ ਹੈ ਅਤੇ ਦੋ ਫਾਇਰ ਫਾਈਟਰਜ਼ ਜ਼ਖਮੀ ਹੋਏ ਹਨ।
ਵੈਂਚੁਰਾ ਕਾਉਂਟੀ ਵਿਚ ਅੱਗ ਕਾਰਨ 200 ਏਕੜ ਜੰਗਲ ਤਬਾਹ ਹੋ ਗਿਆ। ਲੇਕ ਪੇਰੂ ਇਲਾਕੇ ਤੋਂ 2100 ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਭੇਜਿਆ ਗਿਆ ਹੈ। 125 ਤੋਂ ਜ਼ਿਆਦਾ ਫਾਇਰ ਫਾਈਟਰਜ਼ ਅੱਗ ਬੁਝਾਉਣ ਵਿਚ ਲੱਗੇ ਹਨ। ਓਧਰ ਐਰੀਜੋਨਾ ਦੇ ਟਸਕਨ ਵਿਚ ਵੀ ਅੱਗ ਫੈਲਦੀ ਜਾ ਰਹੀ ਹੈ। ਇੱਥੇ ਤਕਰੀਬਨ 5 ਹਜ਼ਾਰ ਏਕੜ ਜੰਗਲ ਅੱਗ ਦੀ ਲਪੇਟ ਵਿਚ ਹਨ। ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ ਗਿਆ ਹੈ।
ਇਸ ਦੇ ਇਲਾਵਾ ਐਲਿਜ਼ਾਬੈਥ ਖੇਤਰ ਨੇੜੇ ਵੀ ਅੱਗ ਫੈਲ ਗਈ, ਜੋ ਸੰਚਾਰ ਟਾਵਰਾਂ ਦੇ ਨੇੜੇ ਹੈ ਤੇ ਹੈਲੀਕਾਪਟਰਾਂ ਦੀ ਮਦਦ ਨਾਲ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲਾਸ ਏਂਜਲਸ ਵਿਚ ਫਾਇਰ ਫਾਈਟਰਜ਼ ਅਤੇ ਪਾਣੀ ਸੁੱਟਣ ਵਾਲੇ ਹੈਲੀਕਾਪਟਰਾਂ ਨੇ 50 ਏਕੜ ਵਿਚ ਫੈਲੀ ਅੱਗ ਨੂੰ ਕਾਬੂ ਕੀਤਾ। ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੋਏ ਪਰ ਇਹ ਉਸੇ ਇਲਾਕੇ ਵਿਚ ਦੋਬਾਰਾ ਲੱਗੀ ਹੈ, ਜਿੱਥੇ 2017 ਵਿਚ ਫੈਲੀ ਸੀ।
ਟਰੰਪ H-1B ਸਮੇਤ ਕਈ ਕਿਸਮ ਦੇ ਵੀਜ਼ੇ ਮੁਅੱਤਲ ਕਰਨ ਦੇ ਰੌਅ 'ਚ, ਭਾਰਤੀ ਪੇਸ਼ੇਵਰਾਂ ਨੂੰ ਲੱਗੇਗਾ ਝਟਕਾ
NEXT STORY