ਬੀਜਿੰਗ - ਕੋਰੋਨਾਵਾਇਰਸ ਜਾਂ ਕੋਵਿਡ-19 ਕਿਵੇਂ ਤੇਜ਼ੀ ਨਾਲ ਫੈਲ ਰਿਹਾ ਹੈ, ਇਸ 'ਤੇ ਅਜੇ ਵੀ ਸਾਇੰਸਦਾਨਾਂ ਵਿਚ ਆਮ ਸਲਾਹ ਨਹੀਂ ਬਣ ਪਾ ਰਹੀ ਹੈ। ਇਕ ਨਵੀਂ ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਏੇ. ਸੀ. ਵਾਲੀਆਂ ਬੱਸਾਂ, ਮੈਟਰੋ ਜਾਂ ਹੋਰ ਵਾਹਨਾਂ ਵਿਚ ਕੋਰੋਨਾਵਾਇਰਸ ਤੋਂ ਪੀਡ਼ਤ ਵਿਆਕਤੀ ਦੇ ਨਾਲ ਸਫਰ ਕਰਨਾ ਤੁਹਾਨੂੰ ਕਾਫੀ ਭਾਰੀ ਪੈ ਸਕਦਾ ਹੈ। ਇਹ ਸਟੱਡੀ ਕੋਰੋਨਾਵਾਇਰਸ ਤੋਂ ਪੀਡ਼ਤ ਅਜਿਹੇ ਲੋਕਾਂ 'ਤੇ ਕੀਤੀ ਗਈ ਹੈ ਜਿਹਡ਼ੇ ਕਿ ਇਕ ਬੱਸ ਯਾਤਰਾ ਤੋਂ ਬਾਅਦ ਪੀਡ਼ਤ ਪਾਏ ਗਏ ਸਨ।
ਕੀ ਹੈ ਸਟੱਡੀ
'ਚਾਈਨੀਜ਼ ਸੈਂਟਰ ਫਾਰ ਡਿਜ਼ੀਜ ਕੰਟਰੋਲ' (ਸੀ. ਡੀ. ਸੀ.) ਨੇ ਲਿਊ ਕਾਈਵੇਈ, ਹਾਈ ਜੈਂਗ ਅਤੋ ਹੋਰਨਾ ਨੇ ਮਿਲ ਕੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਮੁਤਾਬਕ ਏ. ਸੀ. ਵਾਲੀ ਥਾਂਵਾਂ 'ਤੇ ਕੋਰੋਨਾਵਾਇਸ ਹਵਾ ਦੇ ਜ਼ਰੀਏ ਬਡ਼ੀ ਤੇਜ਼ੀ ਨਾਲ ਫੈਲਦਾ ਹੈ। ਇਸ ਖੋਜ ਤੋਂ ਬਾਅਦ ਹੁਣ ਦੁਨੀਆ ਭਰ ਵਿਚ ਜਨਤਕ ਪਰਿਵਹਨ ਦੇ ਏ. ਸੀ. ਵਾਲੇ ਸਾਧਨਾਂ ਦੀ ਸੁਰੱਖਿਆ 'ਤੇ ਵੀ ਸਵਾਲ ਖਡ਼ੇ ਹੋਣੇ ਸ਼ੁਰੂ ਹੋ ਗਏ ਹਨ।

ਗਲੋਬਲ ਟਾਈਮਸ ਵਿਚ ਛਪੀ ਰਿਪੋਰਟ ਮੁਤਾਬਕ ਚੀਨ ਦੇ ਹੁਨਾਨ ਸੂਬੇ ਵਿਚ ਕੋਰੋਨਾਵਾਇਰਸ ਦੇ ਸੰਪਰਕ ਵਿਚ ਆਏ 15 ਤੋਂ ਜ਼ਿਆਦਾ ਲੋਕਾਂ 'ਤੇ ਇਸ ਰਿਸਰਚ ਨੂੰ ਅੰਜ਼ਾਮ ਦਿੱਤਾ ਗਿਆ। ਇਹ ਸਾਰੇ ਇਕ ਏ. ਸੀ. ਵਾਲੀ ਬੱਸ ਦੇ ਜ਼ਰੀਏ ਯਾਤਰਾ ਕਰ ਰਹੇ ਸਨ। ਇਸ ਬੱਸ ਵਿਚ ਮੌਜੂਦ ਬਿਨਾਂ ਮਾਸਕ ਵਾਲੇ ਸਾਰੇ ਲੋਕਾਂ ਨੂੰ ਇਕ ਸ਼ਖਸ ਦੇ ਜ਼ਰੀਏ ਕੋਰੋਨਾਵਾਇਰਸ ਹੋ ਗਿਆ ਸੀ। ਦਰਅਸਲ, ਕੋਰੋਨਾ ਤੋਂ ਪੀਡ਼ਤ ਇਸ ਵਿਅਕਤੀ ਨੇ ਇਕ ਹੋਰ ਸ਼ਟਲ ਬੱਸ ਵਿਚ ਯਾਤਰਾ ਕੀਤੀ ਅਤੇ ਉਥੇ ਵੀ ਮੌਜੂਦ ਬਿਨਾਂ ਮਾਸਕ ਵਾਲੇ 2 ਲੋਕਾਂ ਨੂੰ ਕੋਰੋਨਾ ਹੋ ਗਿਆ।

ਇਸ ਵਿਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਵਿਚੋਂ ਕੁਝ ਲੋਕ ਇਸ ਵਿਅਕਤੀ ਦੇ ਬੱਸ ਵਿਚੋਂ ਉਤਰਣ ਤੋਂ 20 ਅਤੇ 30 ਮਿੰਟ ਬਾਅਦ ਬੱਸ ਵਿਚ ਚਡ਼ੇ ਸਨ ਪਰ ਏ. ਸੀ. ਕਾਰਨ ਕੋਰੋਨਾ ਖਤਮ ਨਹੀਂ ਹੋ ਹੋਇਆ। ਇਸ ਤੋਂ ਸਾਬਿਤ ਹੋਇਆ ਕਿ ਇਹ ਵਾਇਰਸ ਏ. ਸੀ. ਵਾਲੀਆਂ ਥਾਂਵਾਂ 'ਤੇ 30 ਮਿੰਟਾਂ ਤੋਂ ਜ਼ਿਆਦਾ ਦੇਰ ਤੱਕ ਜਿਉਂਦਾ ਰਹਿ ਸਕਦਾ ਹੈ। ਇਸ ਤੋਂ ਇਲਾਵਾ ਬੱਸ ਵਿਚ ਪੀਡ਼ਤ ਵਿਅਕਤੀ ਤੋਂ 4.5 ਮੀਟਰ ਦੂਰ ਬੈਠੇ ਲੋਕ ਵੀ ਇਸ ਤੋਂ ਬਚ ਨਾ ਪਾਏ। ਹਾਲਾਂਕਿ ਪੀਡ਼ਤ ਉਹੀ ਹੋਏ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਸਾਇੰਸਦਾਨਾਂ ਦਾ ਆਖਣਾ ਹੈ ਕਿ ਬੰਦ ਵਾਤਾਵਰਣ ਜਿਹੇ ਏ. ਸੀ. ਕਮਰੇ, ਬੱਸ ਜਾਂ ਮੈਟਰੋ ਵਿਚ ਇਹ ਵਾਇਰਸ ਉਮੀਦ ਤੋਂ ਕਿਤੇ ਜ਼ਿਆਦਾ ਘਾਤਕ ਰੂਪ ਨਾਲ ਫੈਲ ਰਿਹਾ ਹੈ।

ਪਬਲਿਕ ਟ੍ਰਾਂਸਪੋਰਟ ਦੀ ਸੁਰੱਖਿਆ 'ਤੇ ਉਠੇ ਸਵਾਲ
ਇਸ ਸਟੱਡੀ ਦੇ ਸਾਹਮਣੇ ਆਉਣ ਤੋਂ ਬਾਅਦ ਚੀਨ ਵਿਚ ਪਬਲਿਕ ਟ੍ਰਾਂਸੋਪਰਟ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖਡ਼ੇ ਹੋ ਗਏ ਹਨ। ਦੱਸ ਦਈਏ ਕਿ ਚੀਨ ਵਿਚ ਜ਼ਿਆਦਾਤਰ ਲੋਕ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਰਦੇ ਹਨ। ਹੁਣ ਤੱਕ ਕੋਰੋਨਾ ਦੇ ਹਵਾ ਦੇ ਜ਼ਰੀਏ ਫੈਲਣ 'ਤੇ ਸਾਇੰਸਦਾਨਾਂ ਨੇ ਸ਼ੱਕ ਜ਼ਾਹਿਰ ਕੀਤਾ ਸੀ। ਇਹ ਸਟੱਡੀ ਚੀਨ ਦੇ ਨੈਸ਼ਨਲ ਹੈਲਥ ਕਮੀਸ਼ਨ ਦੇ ਜਨਰਲ ਵਿਚ ਪ੍ਰਕਾਸ਼ਿਤ ਹੋਈ ਹੈ। ਜ਼ਿਕਰਯੋਗ ਹੈ ਕਿ ਚੀਨ ਇਸ ਤੋਂ ਬਾਅਦ ਪਬਲਿਕ ਟ੍ਰਾਂਸਪੋਰਟ ਦੀ ਸੇਫਟੀ ਲਈ ਕੁਝ ਨਵੇਂ ਨਿਰਦੇਸ਼ ਜਾਰੀ ਕਰ ਸਕਦਾ ਹੈ।
ਅਲਬਾਨੀਆ 'ਚ ਕੋਰੋਨਾ ਦੇ 2 ਮਾਮਲੇ, ਉਡਾਣਾਂ ਰੱਦ ਅਤੇ ਸਕੂਲ ਬੰਦ
NEXT STORY