ਵਿੰਡਸਰ- ਕੈਨੇਡਾ ਦੇ ਸ਼ਹਿਰ ਵਿੰਡਸਰ-ਅਸੈਕਸ ਵਿਚ ਗਰਮੀ ਅਜੇ ਲੋਕਾਂ ਦੇ ਹੋਰ ਵੱਟ ਕੱਢੇਗੀ, ਅਜਿਹੀ ਜਾਣਕਾਰੀ ਮੌਸਮ ਵਿਭਾਗ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਤੇ ਵੀਰਵਾਰ ਗਰਮ ਹਵਾਵਾਂ ਚੱਲਣਗੀਆਂ ਜਿਸ ਕਾਰਨ ਲੋਕਾਂ ਦੀ ਪਰੇਸ਼ਾਨੀ ਵਧੇਗੀ।
ਵਾਤਾਵਰਣ ਕੈਨੇਡਾ ਮੁਤਾਬਕ ਗਰਮ ਤੇ ਨਮੀ ਵਾਲੀਆਂ ਹਵਾਵਾਂ ਕਾਰਨ ਬਜ਼ੁਰਗ ਲੋਕਾਂ ਨੂੰ ਘਰਾਂ ਅੰਦਰ ਰਹਿਣਾ ਪਵੇਗਾ। ਬੁੱਧਵਾਰ ਸਵੇਰ ਤੱਕ ਗਰਮੀ ਹੀ ਰਹੇਗੀ ਹਾਲਾਂਕਿ ਰਾਤ ਸਮੇਂ ਮੌਸਮ ਦੇ ਠੰਡੇ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਵੀਰਵਾਰ ਨੂੰ 34 ਡਿਗਲੀ ਸੈਲਸੀਅਸ ਤੇ ਨਮੀ 42 ਤੱਕ ਰਹਿ ਸਕਦੀ ਹੈ। ਸ਼ੁੱਕਵਾਰ ਤੱਕ ਗਰਮੀ ਕੁਝ ਘਟੇਗੀ। ਵਾਤਾਵਰਣ ਕੈਨੇਡਾ ਵਲੋਂ ਗਰਭਵਤੀ ਔਰਤਾਂ, ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਵਧੇਰੇ ਧਿਆਨ ਰੱਖਣ ਲਈ ਕਿਹਾ ਹੈ। ਜਿਹੜੇ ਲੋਕ ਘਰਾਂ ਤੋਂ ਬਾਹਰ ਕਸਰਤ ਕਰਦੇ ਹਨ ਉਨ੍ਹਾਂ ਨੂੰ ਵੀ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਦੇ ਸ਼ਹਿਰ ਵਿੰਡਸਰ ਵਿਚ ਕੋਰੋਨਾ ਦੇ ਦੋ ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਦੇ ਨਾਲ ਇੱਥੇ ਕੁੱਲ ਪੀੜਤਾਂ ਦੀ ਗਿਣਤੀ 2,472 ਹੋ ਗਈ ਹੈ।
ਨਿਊਫਾਊਂਡਲੈਂਡ : ਵ੍ਹੇਲ ਮੱਛੀ ਦੇ ਸਟੰਟ ਦੇਖ ਲੋਕ ਹੋਏ ਹੈਰਾਨ (ਵੀਡੀਓ)
NEXT STORY