ਟੋਰਾਂਟੋ- ਟੋਰਾਂਟੋ ਵਿਚ ਆਉਣ ਵਾਲੇ ਦਿਨਾਂ ਵਿਚ ਮੌਸਮ ਖ਼ਰਾਬੀ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਸ਼ੁੱਕਰਵਾਰ ਤੜਕੇ ਮੌਸਮ ਖ਼ਰਾਬ ਰਹਿ ਸਕਦਾ ਹੈ। ਇਸ ਲਈ ਵਾਹਨ ਚਲਾਉਣ ਵਾਲਿਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਵੀਰਵਾਰ ਸ਼ਾਮ ਨੂੰ ਵਾਤਾਵਰਣ ਕੈਨੇਡਾ ਨੇ ਦੱਸਿਆ ਕਿ ਕੁਝ ਖੇਤਰਾਂ ਵਿਚ ਵੀਰਵਾਰ ਅੱਧੀ ਰਾਤ ਨੂੰ ਤੇ ਸ਼ੁੱਕਰਵਾਰ ਤੜਕੇ ਭਾਰੀ ਬਰਫਬਾਰੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਲਗਾਤਾਰ 2 ਤੋਂ 3 ਘੰਟਿਆਂ ਤੱਕ ਬਰਫਬਾਰੀ ਹੁੰਦੀ ਰਹੇ। ਇਸ ਦੇ ਨਾਲ ਹੀ ਭਾਰੀ ਮੀਂਹ ਵੀ ਪੈ ਸਕਦਾ ਹੈ, ਜਿਸ ਕਾਰਨ ਸੜਕਾਂ 'ਤੇ ਤਿਲਕਣ ਵੱਧ ਸਕਦੀ ਹੈ। ਹਾਈਵੇਅ 401 'ਤੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਝੀਲਾਂ ਦੇ ਨੇੜਲੇ ਖੇਤਰਾਂ ਵਿਚ 5 ਸੈਂਟੀਮੀਟਰ ਤੋਂ ਉੱਚੀ ਬਰਫਬਾਰੀ ਹੋ ਸਕਦੀ ਹੈ। ਮਾਹਰਾਂ ਮੁਤਾਬਕ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡ ਦੇ ਮੌਸਮ ਵਿਚ ਵਧੇਰੇ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੁਪਹਿਰ ਤੱਕ ਮੌਸਮ -5 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਠੰਡੀਆਂ ਚੀਰਦੀਆਂ ਹਵਾਵਾਂ ਕੰਮਾਂ 'ਤੇ ਜਾਣ ਵਾਲੇ ਲੋਕਾਂ ਲਈ ਪਰੇਸ਼ਾਨੀ ਬਣ ਸਕਦੀਆਂ ਹਨ।
ਵਿਭਾਗ ਮੁਤਾਬਕ ਸ਼ਨੀਵਾਰ ਨੂੰ ਬੱਦਲ ਬਣਿਆ ਰਹੇਗਾ ਤੇ ਹੋ ਸਕਦਾ ਹੈ ਕਿ ਐਤਵਾਰ ਤੱਕ ਮੌਸਮ ਠੰਡਾ ਹੀ ਰਹੇ, ਹਾਲਾਂਕਿ ਹਲਕੀ ਧੁੱਪ ਨਾਲ ਥੋੜੀ-ਬਹੁਤ ਰਾਹਤ ਮਿਲਣ ਦੇ ਆਸਾਰ ਹਨ।
ਦਿੱਲੀ ਪੁਲਸ ਦਾ ਖੁਲਾਸਾ, ਖ਼ਾਲਿਸਤਾਨੀ ਸਮਰਥਕ ਸੰਗਠਨ ਨੇ ਰਚੀ ਸੀ ਲਾਲ ਕਿਲ੍ਹੇ ਦੀ ਘਟਨਾ ਦੀ ਸਾਜ਼ਿਸ਼
NEXT STORY