ਰੋਮ (ਕੈਂਥ)- ਪੰਜਾਬ ਵਿਧਾਨ ਸਭ ਚੋਣਾਂ 'ਚ ਜਿਸ ਤਰ੍ਹਾਂ ਲੋਕਾਂ ਨੇ ਵੱਡੇ-ਵੱਡੇ ਦਿੱਗਜਾਂ ਨੂੰ ਹਰਾ ਕੇ ਜਿੱਤ ਦਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ 'ਚ ਦੇ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾਇਆ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਇਟਲੀ ਦੇ ਉੱਘੇ ਕਾਰੋਬਾਰੀ ਰਾਜਬੀਰ ਸਿੰਘ ਗਿੱਲ ਨੇ ਪ੍ਰੈੱਸ ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਹੈ, ਉਸ ਤੋਂ ਲੱਗਦਾ ਹੈ ਕਿ ਹੁਣ 'ਕੰਗਾਲ' ਹੋ ਚੁੱਕਾ ਪੰਜਾਬ 'ਰੰਗਲਾ' ਹੋ ਜਾਵੇਗਾ।
ਇਹ ਵੀ ਪੜ੍ਹੋ : ਪਿਛਲੇ ਹਫ਼ਤੇ ਕਰੀਬ 40,000 ਲੋਕਾਂ ਨੇ ਮਾਰੀਉਪੋਲ ਛੱਡਿਆ
ਪਿਛਲੇ ਕਈ ਦਹਾਕਿਆਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਆਇਆ ਇਨਕਲਾਬੀ ਬਦਲਾਅ ਪੰਜਾਬ ਦੇ ਲੋਕਾਂ ਲਈ ਨਵੀਂ ਆਸ ਦੀ ਕਿਰਨ ਹੈ, ਜਿਹੜੀ ਵਿਕਾਸ ਰੂਪੀ ਸੂਰਜ ਦੇ ਚੜ੍ਹਨ ਨਾਲ ਪੰਜਾਬ ਦੀ ਗੰਧਲੀ ਸਿਆਸਤ ਦਾ ਅੰਤ ਕਰ ਦੇਵੇਗੀ। ਗਿੱਲ ਨੇ ਆਮ ਆਦਮੀ ਪਾਰਟੀ ਦੇ ਦੇਸ਼-ਵਿਦੇਸ਼ 'ਚ ਵੱਸਦੇ ਸਮੂਹ ਸਮਰਥਕਾਂ ਨੂੰ ਇਸ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਵੀ ਆਪਣੇ ਵੱਲੋਂ ਪੰਜਾਬ ਵਿੱਚ ਬਣੀ 'ਆਪ' ਸਰਕਾਰ ਦਾ ਹਰ ਪੱਖੋਂ ਸਹਿਯੋਗ ਦੇਣ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਅਸੀਂ ਖੁਦ ਆਪਣਾ ਚੌਗਿਰਦਾ ਸਾਫ਼ ਨਹੀਂ ਕਰਦੇ, ਉਦੋਂ ਤੱਕ ਝਾੜੂ ਸਾਡਾ ਦੂਸ਼ਿਤ ਵਾਤਾਵਰਣ ਸ਼ੁੱਧ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪਹਿਲਾਂ ਵਾਂਗ ਖੁਸ਼ਹਾਲ ਹੋਵੇਗਾ।
ਇਹ ਵੀ ਪੜ੍ਹੋ : ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਊਰਜਾ ਪਲਾਂਟਾਂ ਨੂੰ ਬਣਾਇਆ ਨਿਸ਼ਾਨਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪਿਛਲੇ ਹਫ਼ਤੇ ਕਰੀਬ 40,000 ਲੋਕਾਂ ਨੇ ਮਾਰੀਉਪੋਲ ਛੱਡਿਆ
NEXT STORY