ਟੋਰਾਂਟੋ— ਪਾਰਕਸ ਕੈਨੇਡਾ ਤੇ ਸਥਾਨਕ ਸੁਰੱਖਿਆ ਗਰੁੱਪਾਂ ਨੂੰ ਉਮੀਦ ਹੈ ਕਿ ਜਲਦ ਹੀ ਇਕ ਨਵਾਂ ਵੁਲਫ ਪੈਕਜ ਬੋਅ ਵੈਲੀ ਤੇ ਇਸ ਦੇ ਨੇੜੇ ਬੈਨਫ ਪਾਰਕਾਂ 'ਚ ਸਥਾਪਤ ਹੋਣਾ ਸ਼ੁਰੂ ਹੋ ਜਾਵੇਗਾ। 2016 'ਚ ਬੋਅ ਵੈਲੀ 'ਚ ਵੁਲਫ ਕਾਰਨ ਹੋਈਆਂ ਦੁਖਦ ਘਟਨਾਵਾਂ ਕਾਰਨ ਵੁਲਫਜ਼ ਦੇ ਖੁੱਲੇ 'ਚ ਘੁੰਮਣ 'ਤੇ ਰੋਕ ਲੱਗ ਗਈ ਸੀ।
ਜਾਣਕਾਰੀ ਮੁਤਾਬਕ ਬੀਤੇ ਸਾਲ 2016 'ਚ ਵੁਲਫ ਦੇ 6 ਬੱਚੇ ਮਾਰੇ ਗਏ ਸਨ, ਚਾਰ ਟਰੇਨ ਦੇ ਹੇਠਾਂ ਆਉਣ ਨਾਲ ਤੇ 2 ਬੱਚੇ ਖਾਣੇ ਦੀ ਤਲਾਸ਼ 'ਚ ਆਮ ਲੋਕਾਂ ਦੇ ਜ਼ਿਆਦਾ ਨੇੜੇ ਚਲੇ ਗਏ ਸਨ, ਜਿਨ੍ਹਾਂ ਨੂੰ ਕਰੂ ਦੇ ਮੈਂਬਰਾਂ ਨੇ ਗੋਲੀ ਮਾਰ ਦਿੱਤੀ ਸੀ। ਇਕ ਹੋਰ ਵੁਲਫ ਨੂੰ ਖੁੱਲੇ 'ਚ ਘੁੰਮਣ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਇਕ ਸ਼ਿਕਾਰੀ ਨੇ ਗੋਲੀ ਮਾਰ ਦਿੱਤੀ ਸੀ। ਦੋ ਹੋਰ ਵੁਲਫ ਅਜੇ ਵੀ ਪਾਰਕ 'ਚ ਮੌਜੂਦ ਹਨ ਪਰ ਉਨ੍ਹਾਂ ਨੂੰ ਖੁੱਲੇ 'ਚ ਘੁੰਮਣ ਤੋਂ ਰੋਕਿਆ ਜਾਂਦਾ ਹੈ।
ਪਾਰਕਸ ਕੈਨੇਡਾ ਦੇ ਜੰਗਲੀ ਜੀਵ ਵਿਗਿਆਨੀ ਜੈਸੀ ਵਾਇਟਿੰਗਟਨ ਨੇ ਕਿਹਾ ਕਿ ਬੀਤੇ ਸਾਲ ਵਾਪਰੀਆਂ ਇਨ੍ਹਾਂ ਦੁਖਦ ਘਟਨਾਵਾਂ ਕਾਰਨ ਪਾਰਕ 'ਚ ਵੁਲਫਜ਼ ਦੀ ਗਿਣਤੀ ਘਟਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਛੱਡੇ ਵੁਲਫਜ਼ ਨੂੰ ਵੀ ਕਾਫੀ ਸਮੇਂ ਤੋਂ ਨਹੀਂ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੁਲਫ ਦੇ ਨਵੇਂ ਪੈਕ 'ਚ ਇਕ ਵੁਲਫ ਤੇ ਉਸ ਦੀ ਧੀ ਨੂੰ ਪਾਰਕ 'ਚ ਛੱਡਿਆ ਜਾਵੇਗਾ ਤਾਂ ਉਹ ਦੂਜੇ ਦੋ ਵੁਲਫ ਨਾਲ ਪ੍ਰਜਨਨ ਕਰ ਸਕਣ ਤੇ ਪਾਰਕ 'ਚ ਵੁਲਫ ਦੀ ਗਿਣਤੀ ਵਧ ਸਕੇ।
ਕੁਲਭੂਸ਼ਣ ਮਾਮਲਾ : ਪਾਕਿਸਤਾਨ ਨੇ ਜਾਰੀ ਕੀਤਾ ਪਰਿਵਾਰ ਦਾ ਵੀਜ਼ਾ
NEXT STORY