ਸਿਡਨੀ, (ਏਜੰਸੀ)— ਆਸਟਰੇਲੀਆ ਦੇ ਸਿਡਨੀ ਹਾਰਬਰ 'ਚ ਸ਼ਨੀਵਾਰ ਨੂੰ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਔਰਤ ਬਾਲਮੇਨ ਵਿਖੇ ਇਕ ਕਰੂਜ਼ ਸ਼ਿਪ 'ਚੋਂ ਸ਼ਾਮ 4 ਵਜੇ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ। ਪੈਰਾਮੈਡਿਕ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾ ਸਕੀ। ਪੁਲਸ ਅਧਿਕਾਰੀਆਂ ਨੇ ਆਪਣੀ ਸਟੇਟਮੈਂਟ 'ਚ ਦੱਸਿਆ ਕਿ ਔਰਤ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾ ਰਹੀ ਸੀ ਅਤੇ ਇੱਥੇ ਹੀ ਉਸ ਦੀ ਮੌਤ ਹੋ ਗਈ। ਉਂਝ ਇਹ ਸਪੱਸ਼ਟ ਨਹੀਂ ਹੈ ਕਿ ਜਨਮ ਦਿਨ ਔਰਤ ਦਾ ਸੀ ਜਾਂ ਕਿਸੇ ਦੋਸਤ ਦਾ।
ਇੱਥੇ ਪੁਲਸ ਅਤੇ ਪੈਰਾਮੈਡਿਕ ਅਧਿਕਾਰੀ ਪੁੱਜੇ ਹੋਏ ਸਨ ਅਤੇ ਉਹ ਕਾਫੀ ਸਮਾਂ ਇੱਥੇ ਜਾਂਚ ਕਰਦੇ ਰਹੇ। ਪੁਲਸ ਨੇ ਕਿਹਾ ਕਿ ਉਹ ਇਸ ਸਬੰਧੀ ਦੱਸ ਨਹੀਂ ਸਕਦੇ ਕਿ ਔਰਤ ਦੀ ਮੌਤ ਕਿਨ੍ਹਾਂ ਹਾਲਾਤਾਂ 'ਚ ਹੋਈ ਹੋਵੇਗੀ। ਉਨ੍ਹਾਂ ਕਿਹਾ ਕਿ ਹਰ ਪਹਿਲੂ ਦੀ ਚੰਗੀ ਤਰ੍ਹਾਂ ਜਾਂਚ ਕਰਨ ਮਗਰੋਂ ਹੀ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੁਰੂਆਤ 'ਚ ਤਾਂ ਇਹ ਪਤਾ ਲੱਗਾ ਹੈ ਕਿ ਕਰੂਜ਼ ਸ਼ਿਪ 'ਚ 100 ਤੋਂ ਵਧੇਰੇ ਲੋਕ ਸਵਾਰ ਸਨ ਜੋ ਇੱਥੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ। ਲੱਗਦਾ ਹੈ ਕਿ ਔਰਤ ਬਾਥਰੂਮ ਗਈ ਹੋਵੇ ਅਤੇ ਇੱਥੇ ਡਿੱਗ ਗਈ ਹੋਵੇ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ।
ਆਸਟਰੇਲੀਆ ਦੇ ਇਸ ਸੂਬੇ 'ਚ ਸਕੂਲ ਰਹਿਣਗੇ ਬੰਦ
NEXT STORY