ਮਾਸਕੋ– ਰੂਸ ਦੀ ਇਕ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ ਉਸ ਦਾ ਆਈਫੋਨ ਬਣ ਗਿਆ। ਇਸ ਮਾਡਲ ਨੇ ਬਾਥਟਬ ’ਚ ਨਹਾਉਣ ਦੌਰਾਨ ਆਪਣਾ ਫੋਨ ਚਾਰਜਿੰਗ ’ਤੇ ਲਗਾਇਆ ਸੀ ਅਤੇ ਲੇਟ ਕੇ ਉਸ ਦਾ ਇਸਤੇਮਾਲ ਕਰ ਰਹੀ ਸੀ। ਇਸੇ ਦੌਰਾਨ ਫੋਨ ਹੱਥ ’ਚੋਂ ਛੁਟ ਕੇ ਪਾਣੀ ’ਚ ਡਿੱਗ ਗਿਆ ਅਤੇ ਬਿਜਲੀ ਦਾ ਤੇਜ਼ ਝਟਕਾ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ, 24 ਸਾਲਾ ਮਾਡਲ ਓਲੇਸਾ ਸੇਮੇਨੋਵਾ ਰੂਸ ਦੇ ਅਰਖੰਗੇਲਸਕ ਸ਼ਹਿਰ ’ਚ ਆਪਣੀ ਇਕ ਦੋਸਤ ਨਾਲ ਰਹਿ ਰਹੀ ਸੀ। ਮੰਗਲਵਾਰ ਨੂੰ ਜਦੋਂ ਉਸ ਦੀ ਦੋਸਤ ਘਰ ਪਹੁੰਚੀ ਤਾਂ ਉਸ ਨੂੰ ਲੱਗਾ ਕਿ ਓਲੇਸਾ ਕਿਤੇ ਬਾਹਰ ਗਈ ਹੋਈ ਹੈ। ਹਾਲਾਂਕਿ, ਜਿਵੇਂ ਹੀ ਉਹ ਬਾਥਰੂਮ ’ਚ ਗਈ ਤਾਂ ਉਸ ਦੇ ਹੋਸ਼ ਉਡ ਗਏ। ਦੋਸਤ ਦਾਰਿਆ ਨੇ ਦੱਸਿਆ ਕਿ ਓਲੇਸਾ ਪੂਰੀ ਤਰ੍ਹਾਂ ਪੀਲੀ ਪੈ ਗਈ ਸੀ ਅਤੇ ਉਹ ਸਾਹ ਵੀ ਨਹੀਂ ਲੈ ਰਹੀ ਸੀ। ਮੈਂ ਬੁਰੀ ਤਰ੍ਹਾਂ ਘਬਰਾ ਗਈ ਅਤੇ ਪੁਲਸ ਨੂੰ ਫੋਨ ਕੀਤਾ। ਮੈਂ ਉਸ ਨੂੰ ਛੂਹ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਵੀ ਬਿਜਲੀ ਦਾ ਝਟਕਾ ਲੱਗਾ। ਉਸ ਦਾ ਫੋਨ ਪਾਣੀ ’ਚ ਪਿਆ ਸੀ ਅਤੇ ਚਾਰਜਿੰਗ ’ਤੇ ਲੱਗਾ ਹੋਇਆ ਸੀ।
ਬਿਜਲੀ ਦੇ ਝਟਕੇ ਨਾਲ ਹੋਈ ਮੌਤ
ਜਾਂਚ ’ਚ ਸਾਹਮਣੇ ਆਇਆ ਹੈ ਕਿ ਓਲੇਸਾ ਦੀ ਮੌਤ ਕਰੰਟ ਲੱਗਣ ਨਾਲ ਹੀ ਹੋਈ ਹੈ। ਓਲੇਸਾ ਨੇ ਫੋਨ ਚਾਰਜਿੰਗ ਲਈ ਜਿਸ ਸਾਕੇਟ ਦਾ ਇਸਤੇਮਾਲ ਕੀਤਾ ਸੀ ਉਹ ਮੇਨ ਲਾਈਨ ਸੀ ਅਤੇ ਉਸ ਦਾ ਆਈਫੋਨ 8 ਪਾਣੀ ’ਚ ਡਿੱਗ ਗਿਆ ਸੀ। ਓਲੇਸਾ ਹਮੇਸ਼ਾ ਬਾਥਟਬ ’ਚ ਬੈਠ ਕੇ ਵੀਡੀਓ ਬਣਾਉਂਦੀ ਸੀ ਅਤੇ ਇਸੇ ਦੌਰਾਨ ਸ਼ਾਇਦ ਇਹ ਹਾਦਸਾ ਵੀ ਹੋਇਆ।
ਜਾਣਕਾਰਾਂ ਮੁਤਾਬਕ, ਜੇਕਰ ਸਾਕੇਟ ਮੇਨ ਲਾਈਨ ਦਾ ਨਹੀਂ ਹੁੰਦਾ ਤਾਂ ਸ਼ਾਰਟ ਸਰਕਿਟ ਤੋਂ ਬਾਅਦ ਓਲੇਸਾ ਦੀ ਜਾਣ ਬਚਾਈ ਜਾ ਸਕਦੀ ਸੀ। ਫੋਨ ਬੰਦ ਹੋ ਸਕਦਾ ਸੀ ਪਰ ਵਾਟਰਪਰੂਫ ਹੋਣ ਦੇ ਚਲਦੇ ਉਹ ਕਾਫੀ ਦੇਰ ਤਕ ਆਨ ਹੀ ਰਿਹਾ ਅਤੇ ਚਾਰਜਰ ਵੀ ਕੰਮ ਕਰਦਾ ਰਿਹਾ। ਇਸ ਤੋਂ ਪਹਿਲਾਂ ਅਗਸਤ ’ਚ 15 ਸਾਲ ਦੀ ਸਕੂਲ ਗਰਲ ਐਨਾ ਦੀ ਵੀ ਕੁਝ ਇਸੇ ਤਰ੍ਹਾਂ ਮੌਤ ਹੋ ਗਈ ਸੀ। ਮਾਸਕੋ ’ਚ ਰਹਿਣ ਵਾਲੀ ਐਨਾ ਨੂੰ ਵੀ ਨਹਾਉਂਦੇ ਸਮੇਂ ਬਿਜਲੀ ਦਾ ਝਟਕਾ ਲੱਗਾ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਥੇ ਹੀ ਪਿਛਲੇ ਸਾਲ ਮਸ਼ਹੂਰ ਪੋਕਰ ਸਟਾਰ ਲਿਲੀਆ ਨੋਵੀਕੋਵਾ ਦੀ ਵੀ ਆਪਣੇ ਬਾਥਰੂਮ ’ਚ ਬਿਜਲੀ ਦਾ ਝਟਕਾ ਲੱਗਣ ਨਾਲ ਮੌਤ ਹੋ ਗਈ ਸੀ।
ਇਟਲੀ : ਕਿਸਾਨਾਂ ਦੇ ਸਮਰਥਨ 'ਚ ਯੂ.ਐਨ.ਓ. ਅੱਗੇ ਰੋਸ ਮੁਜ਼ਾਹਰਾ 12 ਦਸੰਬਰ ਨੂੰ
NEXT STORY