ਵਾਸ਼ਿੰਗਟਨ - ਅਮਰੀਕਾ ਦੀ ਫਲੋਰੀਡਾ ਵਾਸੀ ਲਿੰਡਸੇ ਕੈਨੇਡੀ 20 ਦਿਨਾਂ ਤੋਂ ਗਾਇਬ ਸੀ ਅਤੇ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਮੰਗਲਵਾਰ ਉਸ ਨੂੰ ਡ੍ਰੇਨ ਰਾਹੀਂ ਗਟਰ ਵਿਚੋਂ ਬਾਹਰ ਕੱਢਿਆ ਗਿਆ। ਮਹਿਲਾ 20 ਦਿਨਾਂ ਤੱਕ ਸੀਵਰੇਜ ਅੰਦਰ ਘੁੰਮ ਰਹੀ ਸੀ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਬਾਹਰ ਨਿਕਲਣ ਵਿਚ ਅਸਫਲ ਰਹੀ ਸੀ। ਇਕ ਅੰਗ੍ਰੇਜ਼ੀ ਵੈੱਬਸਾਈਟ ਡੇਲੀਮੇਲ ਦੀ ਰਿਪੋਰਟ ਮੁਤਾਬਕ ਮਹਿਲਾ 3 ਮਾਰਚ ਨੂੰ ਨਹਿਰ ਵਿਚ ਸਵੀਮਿੰਗ ਕਰਨ ਲਈ ਗਈ ਸੀ ਪਰ ਕੁਝ ਦੇਰ ਤੱਕ ਸਵੀਮਿੰਗ ਕਰਨ ਤੋਂ ਬਾਅਦ ਉਸ ਨੇ ਇਕ ਟਨਲ ਦਾ ਦਰਵਾਜ਼ਾ ਦੇਖਿਆ, ਜਿਸ ਦੇ ਅੰਦਰ ਜਾਣ ਤੋਂ ਬਾਅਦ ਉਹ ਗੁਆਚ ਗਈ। ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਬਾਹਰ ਆਉਣ ਦਾ ਰਾਹ ਨਾ ਲੱਭਾ।
ਇਹ ਵੀ ਪੜੋ - ਸਵੇਜ ਨਹਿਰ 'ਚ ਫਸੇ ਜਹਾਜ਼ ਨੂੰ ਕੱਢਣ 'ਚ ਮਦਦ ਕਰੇਗੀ ਅਮਰੀਕਾ ਦੀ ਸਮੁੰਦਰੀ ਫੌਜ
ਮਹਿਲਾ 20 ਦਿਨਾਂ ਤੱਕ ਡ੍ਰੇਨ ਅੰਦਰ ਭਟਕਦੀ ਰਹੀ ਅਤੇ 23 ਮਾਰਚ ਨੂੰ ਇਕ ਥਾਂ ਰੌਸ਼ਨੀ ਦਿਖਾਈ ਦਿੱਤੀ। ਇਸ ਤੋਂ ਬਾਅਦ ਉਹ ਰੌਸ਼ਨੀ ਵਾਲੀ ਥਾਂ 'ਤੇ ਗਈ ਪਰ ਉਹ ਕਈ ਫੁੱਟ ਉਪਰ ਸੀ। ਉਸ ਨੇ ਇਕ ਸ਼ਖਸ ਨੂੰ ਜਾਂਦੇ ਹੋਏ ਦੇਖਿਆ ਫਿਰ ਉਸ ਨੂੰ ਮਦਦ ਕਰਨ ਲਈ ਜ਼ੋਰ ਨਾਲ ਆਵਾਜ਼ ਮਾਰੀ। ਆਵਾਜ਼ ਸੁਣ ਕੇ ਸ਼ਖਸ ਨੇ ਗਟਰ ਦੇ ਅੰਦਰ ਦੇਖਿਆ ਤਾਂ ਉਸ ਨੂੰ ਨਗਨ ਹਾਲਾਤ ਵਿਚ ਇਕ ਮਹਿਲਾ ਦਿਖੀ। ਇਸ ਤੋਂ ਬਾਅਦ ਉਸ ਨੇ ਤੁਰੰਤ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਕਰੀਬ 8 ਫੁੱਟ ਦੀ ਸੀਵਰੇਜ ਤੋਂ ਇਸ ਮਹਿਲਾ ਨੂੰ ਰੈਸਕਿਊ ਕੀਤਾ।
ਇਹ ਵੀ ਪੜੋ - ਅਮਰੀਕਾ : ਫਿਲਾਡੇਲਫੀਆ ਦੇ ਬਾਰ ਬਾਹਰ ਸਖਸ਼ ਨੇ ਭੀੜ 'ਤੇ ਕੀਤੀ ਗੋਲੀਬਾਰੀ, 7 ਜ਼ਖਮੀ ਤੇ 4 ਦੀ ਹਾਲਤ ਗੰਭੀਰ
ਲਿੰਡਸੇ ਕੈਨੇਡੀ ਦੀ ਮਾਂ ਨੇ ਕਥਿਤ ਤੌਰ 'ਤੇ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਮਾਨਸਿਕ ਬੀਮਾਰੀ ਹੈ ਅਤੇ ਇਸ ਤੋਂ ਇਲਾਵਾ ਉਹ ਨਸ਼ੀਲੀ ਦਵਾਈਆਂ ਅਤੇ ਡਰੱਗਸ ਵੀ ਖਾਂਦੀ ਹੈ। ਜਾਂਚ ਵਿਚ ਪਤਾ ਲੱਗਾ ਕਿ ਮਹਿਲਾ ਦੇ ਗੁਆਚਣ ਦੀ ਰਿਪੋਰਟ 3 ਮਾਰਚ ਨੂੰ ਦਰਜ ਕੀਤੀ ਗਈ ਸੀ, ਉਹ ਉਦੋਂ ਤੋਂ ਪੀ ਲਾਪਤਾ ਸੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜਾਂਚ ਅਧਿਕਾਰੀਆਂ ਨੇ ਲਿੰਡਸੇ ਕੈਨੇਡੀ ਦੀ ਕਹਾਣੀ 'ਤੇ ਵਿਸ਼ਵਾਸ ਕੀਤਾ ਹੈ ਪਰ ਉਨ੍ਹਾਂ ਨੇ ਇਹ ਮੰਨਿਆ ਹੈ ਕਿ ਮਹਿਲਾ ਆਪਣੀ ਮਰਜ਼ੀ ਨਾਲ ਹੀ ਟਨਲ ਅੰਦਰ ਗਈ ਸੀ।
ਇਹ ਵੀ ਪੜੋ - ਜਰਮਨੀ ਨੇ ਕੋਰੋਨਾ ਕਾਰਣ ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਲਈ ਜਾਰੀ ਕੀਤੀ 'ਟ੍ਰੈਵਲ ਵਾਰਨਿੰਗ', ਜਾਣੋ ਕੀ ਇਹ
ਡੇਲਰੇ ਬੀਚ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਕੈਨੇਡੀ ਨਾਲ ਕਿਸੇ ਤਰ੍ਹਾਂ ਦੀ ਕੋਈ ਜਬਰਦਸ਼ਤੀ ਜਾਂ ਬੇਇਮਾਨੀ ਦੇ ਸੰਕੇਤ ਨਹੀਂ ਮਿਲੇ ਹਨ ਅਤੇ ਅਜਿਹਾ ਮਹਿਸੂਸ ਨਹੀਂ ਹੁੰਦਾ ਕਿ ਉਹ ਆਪਣੀ ਮਰਜ਼ੀ ਨਾਲ ਟਨਲ ਅੰਦਰ ਗਈ ਸੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ 20 ਦਿਨਾਂ ਤੱਕ ਡ੍ਰੇਨ ਅੰਦਰ ਭਟਕਦੀ ਰਹੀ ਅਤੇ ਫਿਰ ਉਸ ਨੂੰ ਬਾਹਰ ਕੱਢਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਕਾਫੀ ਕਮਜ਼ੋਰ ਹੋ ਚੁੱਕੀ ਹੈ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਇਹ ਵੀ ਪੜੋ - ਅਮਰੀਕਾ ਦੇ ਅਲਬਾਮਾ ਤੇ ਜਾਰਜੀਆ 'ਚ ਤੂਫਾਨ ਨੇ ਮਚਾਈ ਤਬਾਹੀ, 6 ਲੋਕਾਂ ਦੀ ਮੌਤ ਤੇ 38000 ਘਰਾਂ ਬਿਜਲੀ ਠੱਪ
ਇਟਲੀ 'ਚ ਲੱਗੇ 5.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ
NEXT STORY