ਵਾਸ਼ਿੰਗਟਨ-ਸਮੁੱਚੀ ਦੁਨੀਆ 'ਚ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਦੇ ਬਚਾਅ ਲਈ ਭਾਰਤ, ਅਮਰੀਕਾ ਸਮੇਤ ਕਈ ਦੇਸ਼ਾਂ 'ਚ ਟੀਕੇ ਵਿਕਸਿਤ ਕਰ ਲਏ ਗਏ ਹਨ। ਲੋਕਾਂ ਨੂੰ ਇਹ ਵੱਡੀ ਗਿਣਤੀ 'ਚ ਵੀ ਲਾਏ ਜਾ ਰਹੇ ਹਨ। ਹਾਲਾਂਕਿ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਕਈ ਲੋਕ ਸਾਈਡ ਇਫੈਕਟ ਦੀ ਵੀ ਸ਼ਿਕਾਇਤ ਕਰ ਰਹੇ ਹਨ। ਇਨ੍ਹਾਂ 'ਚ ਬੀਬੀਆਂ ਦੀ ਗਿਣਤੀ ਵਧੇਰੇ ਹੈ। ਅਜਿਹਾ ਅਮਰੀਕਾ 'ਚ ਵੀ ਹੈ। ਅਮਰੀਕਾ ਦੇ ਪੈਂਸੀਲਵੇਨੀਆ ਦੇ ਸਟੇਟ ਕਾਲਜ 'ਚ 44 ਸਾਲ ਦੀ ਮੈਡੀਕਲ ਟੈਕਨੀਸ਼ੀਅਨ ਸ਼ੈਲੀ ਕੈਂਡੇਫੀ ਨੇ ਹਾਲ ਹੀ 'ਚ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਈ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਹਾਲਾਤ ਬੇਹਦ ਖਰਾਬ ਹੋ ਗਈ।
ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ
ਸ਼ੈਲੀ ਨੂੰ ਮਾਡਰਨਾ ਦੀ ਕੋਰੋਨਾ ਵੈਕਸੀਨ ਲਾਈ ਗਈ ਸੀ। ਉਸ ਵੇਲੇ ਤਾਂ ਸਾਰਾ ਕੁਝ ਠੀਕ ਸੀ ਪਰ ਸ਼ਾਮ ਨੂੰ ਉਨ੍ਹਾਂ ਦੇ ਹੱਥ 'ਤੇ ਇਨਫੈਕਸ਼ਨ ਹੋ ਗਈ ਅਤੇ ਉਨ੍ਹਾਂ ਦਾ ਸਰੀਰ ਵੀ ਦਰਦ ਹੋਣ ਲੱਗਿਆ। ਇਸ ਨਾਲ ਉਹ ਬੇਹਦ ਪ੍ਰੇਸ਼ਾਨ ਹੋ ਗਈ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਲੱਗਿਆ ਕਿ ਫਲੂ ਹੋ ਗਿਆ ਹੈ। ਅਗਲੇ ਦਿਨ ਉਨ੍ਹਾਂ ਨੇ ਦਫਤਰ ਜਾ ਕੇ ਆਪਣੇ ਸਹਿਯੋਗੀਆਂ ਦਾ ਹਾਲ ਪੁੱਛਿਆ ਜਿਨ੍ਹਾਂ ਨੇ ਉਨ੍ਹਾਂ ਨਾਲ ਵੈਕਸੀਨ ਲਵਾਈ ਸੀ। ਇਸ ਨੂੰ ਜਾਣ ਕੇ ਉਹ ਹੈਰਾਨ ਰਹਿ ਗਈ।
ਵੈਕਸੀਨ ਲਵਾਉਣ ਵਾਲੀਆਂ ਸੱਤ 'ਚੋਂ ਛੇ ਬੀਬੀਆਂ ਨੂੰ ਸਾਈਡ ਇਫੈਕਟ ਹੋਇਆ ਜਦਕਿ ਅੱਠ ਪੁਰਸ਼ਾਂ 'ਚੋਂ ਸਰਿਫ ਚਾਰ 'ਚ ਹੀ ਸਾਈਡ ਇਫੈਕਟ ਦਿਖੇ ਸਨ। ਉਥੇ ਪਿਛਲੇ ਮਹੀਨੇ ਸੈਂਟਰ ਫਾਰ ਡਿਸੀਜ਼ ਕਟੰਰੋਲ ਐਂਡ ਪ੍ਰਿਵੈਂਸ਼ਨ ਦੇ ਖੋਜਕਰਤਾਵਾਂ ਨੇ ਇਕ ਖੋਜ 'ਚ 1.37 ਕਰੋੜ ਅਮਰੀਕੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਨਾਲ ਸੰਬੰਧਿਤ ਅੰਕੜਿਆਂ ਦੀ ਜਾਂਚ ਕੀਤੀ ਸੀ। ਇਸ 'ਚ ਪਾਇਆ ਗਿਆ ਕਿ ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ ਕੁੱਲ ਲੋਕਾਂ 'ਚੋਂ 79.1 ਫੀਸਦੀ ਬੀਬੀਆਂ 'ਚ ਸਾਈਫ ਇਫੈਕਟ ਦਿਖੇ ਜਦਕਿ ਕੁੱਲ ਵੈਕਸੀਨ ਦਾ ਸਿਰਫ 61.2 ਫੀਸਦੀ ਹਿੱਸਾ ਹੀ ਬੀਬੀਆਂ ਨੂੰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਭਾਰਤੀ ਮੂਲ ਦੇ ਕੰਪਨੀ ਨਿਰਦੇਸ਼ਕ 'ਤੇ 11 ਸਾਲ ਦੀ ਪਾਬੰਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕੀ ਰੱਖਿਆ ਮੰਤਰੀ ਅਗਲੇ ਹਫਤੇ ਆਉਣਗੇ ਭਾਰਤ
NEXT STORY