ਇਸਲਾਮਾਬਾਦ : ਪਾਕਿਸਤਾਨ ਵਿੱਚ ਸਿਆਸਤਦਾਨਾਂ ਦੇ ਪ੍ਰਦਰਸ਼ਨ ਆਮ ਹੋ ਗਏ ਹਨ। ਜਦੋਂ ਤੋਂ ਇਮਰਾਨ ਖਾਨ ਨੇ ਸੱਤਾ ਛੱਡੀ ਹੈ, ਉਹ ਲਗਾਤਾਰ ਸ਼ਾਹਬਾਜ਼ ਸ਼ਰੀਫ ਸਰਕਾਰ ਖਿਲਾਫ ਮੋਰਚਾ ਸੰਭਾਲ ਰਹੇ ਹਨ। ਇਸ ਦੌਰਾਨ ਪਾਕਿਸਤਾਨ 'ਚ ਪ੍ਰਦਰਸ਼ਨ ਵਾਲੀ ਥਾਂ 'ਤੇ ਇਕ ਅਜੀਬ ਮਸ਼ੀਨ ਦੇਖਣ ਨੂੰ ਮਿਲੀ। ਇਸ ਬਿਲਕੁਲ ਨਵੀਂ ਤਕਨੀਕ ਵਾਲੀ ਮਸ਼ੀਨ ਨੂੰ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਵਰਕਰਾਂ ਨੇ ਬਣਾਇਆ ਹੈ। ਸੇਵਾਮੁਕਤ ਮੇਜਰ ਗੌਰਵ ਆਰੀਆ ਨੇ ਵੀਡੀਓ ਨੂੰ ਸਾਂਝਾ ਕੀਤਾ ਅਤੇ ਇਸਨੂੰ 'ਆਟੋਮੈਟਿਕ ਲਾਹਨਤ ਮਸ਼ੀਨ' ਦੱਸਿਆ ਹੈ।
ਇਹ ਵੀ ਪੜ੍ਹੋ : SBI ਦੇ ਲਾਕਰ 'ਚੋਂ 11 ਕਰੋੜ ਰੁਪਏ ਦੇ ਸਿੱਕੇ ਹੋਏ ਗ਼ਾਇਬ, ਭਾਲ 'ਚ CBI ਵੱਲੋਂ ਛਾਪੇਮਾਰੀ
ਦਰਅਸਲ, ਇਸ ਮਸ਼ੀਨ 'ਤੇ ਪਾਕਿਸਤਾਨ ਦੀਆਂ ਤਿੰਨ ਸੱਤਾਧਾਰੀ ਪਾਰਟੀਆਂ ਦੇ ਨੇਤਾਵਾਂ ਦੀਆਂ ਤਸਵੀਰਾਂ ਹਨ। ਜਦੋਂ ਇਸ ਨੂੰ ਚਲਾਇਆ ਜਾਂਦਾ ਹੈ ਤਾਂ ਇਸ ਦੀਆਂ ਤਸਵੀਰਾਂ 'ਤੇ ਚੱਪਲਾਂ ਵਜਦੀਆਂ ਹਨ। ਵੀਡੀਓ ਸ਼ੇਅਰ ਕਰਦੇ ਹੋਏ ਮੇਜਰ ਗੌਰਵ ਆਰੀਆ ਨੇ ਤਾਅਨਾ ਮਾਰਿਆ, 'ਪਾਕਿਸਤਾਨ 'ਚ ਸਟਾਰਟਅੱਪ ਈਕੋਸਿਸਟਮ ਅਸਲ 'ਚ ਪੁਰਾਣਾ ਹੋ ਗਿਆ ਹੈ। ਇਹ ਆਟੋਮੈਟਿਕ ਲਾਹਨਤ ਮਸ਼ੀਨ ਨਵੀਨਤਮ ਕਾਢ ਹੈ। ਵੀਡੀਓ 'ਚ ਕੁਝ ਲੋਕ ਲੀਵਰ ਖਿੱਚਦੇ ਨਜ਼ਰ ਆ ਰਹੇ ਹਨ। ਜਦੋਂ ਵੀ ਉਹ ਲੀਵਰ ਖਿੱਚਦਾ ਹੈ ਤਾਂ ਤਸਵੀਰਾਂ 'ਤੇ ਇਹ ਚੱਪਲਾਂ ਵੱਜਣ ਲੱਗ ਜਾਂਦੀਆਂ ਹਨ।
ਵੀਡੀਓ ਨੂੰ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਲੈ ਕੇ ਲੋਕ ਵੱਖ-ਵੱਖ ਰਾਏ ਦੇ ਰਹੇ ਹਨ। ਲੋਕ ਇਸ ਨੂੰ ਤਾਅਨੇ ਦੇ ਰੂਪ ਵਿੱਚ ਇੱਕ ਵੱਡੀ ਕਾਢ ਦੱਸ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਇਹ ਇਕ ਸ਼ਾਨਦਾਰ ਕਾਢ ਹੈ, ਜੋ ਕਹਿੰਦਾ ਹੈ ਕਿ ਪਾਕਿਸਤਾਨ ਵਿਕਸਿਤ ਦੇਸ਼ ਨਹੀਂ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਾਹਬਾਜ਼ ਸਰਕਾਰ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਕਿਹਾ ਕਿ ਦੇਸ਼ ਬਨਾਨਾ ਗਣਰਾਜ ਬਣਨ ਵੱਲ ਵਧ ਰਿਹਾ ਹੈ। ਇਮਰਾਨ ਖਾਨ ਦਾ ਇਹ ਬਿਆਨ ਉਨ੍ਹਾਂ ਦੇ ਕਰੀਬੀ ਅਤੇ ਸੀਨੀਅਰ ਪੀਟੀਆਈ ਨੇਤਾ ਸ਼ਾਹਬਾਜ਼ ਗਿੱਲ ਨੂੰ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਦੇ ਤਹਿਤ ਆਇਆ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਕਸਟਮ ਉਲੰਘਣਾ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਜਾਣੋ ਕਦੋਂ ਹੋ ਸਕਦੀ ਹੈ ਗ੍ਰਿਫ਼ਤਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕੀ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੈਲੀ ਅਡੇਏਮੋ ਕਰਨਗੇ ਭਾਰਤ ਦਾ ਦੌਰਾ
NEXT STORY