ਰੋਮ— ਵਿਸ਼ਵ ਦੇ 50 ਸਭ ਤੋਂ ਵਧੀਆ ਰੈਸਟੋਰੈਂਟਾਂ ਦੀ ਲਿਸਟ ਸਾਹਮਣੇ ਆ ਗਈ ਹੈ। ਇਟਲੀ ਦੇ ਪੁਰਸਕਾਰ ਸਮਾਰੋਹ ਦੌਰਾਨ ਮੰਗਲਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਗਈ। ਇਟਲੀ ਦੇ ਓਸਟੇਰੀਆ ਫਰਾਂਸੇਸਕਾਨਾ ਨੂੰ ਸਭ ਤੋਂ ਬਿਹਤਰੀਨ ਰੈਸਟੋਰੈਂਟ ਐਲਾਨ ਕੀਤਾ ਗਿਆ ਹੈ। ਇਸ ਪੁਰਸਕਾਰ ਸਮਾਰੋਹ ਦਾ ਆਯੋਜਨ ਇਟਲੀ ਦੇ ਬਿਲਬਾਓ ਦੇ ਯੂਸਕਲਡੁਨਾ ਪੈਲੇਸ ਵਿਚ ਹੋਇਆ।
ਸ਼ੈਫ ਮਾਸਿਮੋ ਬੋਤੁਰਾ ਦਾ ਇਹ ਰੈਸਟੋਰੈਂਟ 2016 ਵਿਚ ਪਹਿਲੀ ਵਾਰ ਪਹਿਲੇ ਸਥਾਨ 'ਤੇ ਰਿਹਾ ਸੀ ਪਰ 2017 ਵਿਚ ਇਹ ਦੂਜੇ ਸਥਾਨ 'ਤੇ ਰਿਹਾ। ਪਿਛਲੇ ਸਾਲ ਨਿਊਯਾਰਕ ਵਿਚ ਸਥਿਤ ਇਲੈਵਨ ਮੈਡੀਸਨ ਪਾਰਕ ਰੈਸਟੋਰੈਂਟ ਪਹਿਲੇ ਨੰਬਰ 'ਤੇ ਰਿਹਾ ਸੀ, ਜਿਸ ਨੂੰ ਹੁਣ ਚੌਥਾ ਸਥਾਨ ਹਾਸਲ ਹੋਇਆ। ਇਸੇ ਤਰ੍ਹਾਂ ਸਪੇਨ ਦਾ ਐਲ ਸੇਲਰ ਡੀ ਕਾਨ ਰੋਕਾ ਰੈਸਟੋਰੈਂਟ ਜੋ ਪਿਛਲੇ ਸਾਲ ਤੀਜੇ ਸਥਾਨ 'ਤੇ ਸੀ, ਇਸ ਵਾਰ ਦੂਜੇ ਸਥਾਨ 'ਤੇ ਰਿਹਾ। ਉਥੇ ਹੀ ਫਰਾਂਸ ਦਾ ਮੀਰਾਜੁਰ ਰੈਸਟੋਰੈਂਟ ਚੌਥੇ ਤੋਂ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮਾਸਿਮੋ ਬੋਤੁਰਾ ਓਸਟੇਰੀਆ ਫਰਾਂਸੇਸਕਾਨਾ ਤੋਂ ਇਲਾਵਾ ਕਈ ਹੋਰ ਰੈਸਟੋਰੈਂਟ ਵੀ ਚਲਾਉਂਦੇ ਹਨ।
ਅਮਰੀਕਾ ਨੂੰ ਬਾਹਰ ਹੋਣ ਦੀ ਥਾਂ ਅੱਗੇ ਆਉਣਾ ਚਾਹੀਦਾ ਸੀ : ਸੰਯੁਕਤ ਰਾਸ਼ਟਰ
NEXT STORY