ਵਾਸ਼ਿੰਗਟਨ (ਵਾਰਤਾ): ਵਿਸ਼ਵ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ 3.05 ਕਰੋੜ ਤੋਂ ਵਧੇਰੇ ਲੋਕ ਪੀੜਤ ਹੋ ਚੁੱਕੇ ਹਨ। ਜਦਕਿ 9.51 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐੱਸ.ਐੱਸ.ਈ.) ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ, ਕੋਰੋਨਾ ਨਾਲ ਵਿਸ਼ਵ ਭਰ ਵਿਚ ਹੁਣ ਤੱਕ 3,05,00,368 ਲੋਕ ਪੀੜਤ ਹੋਏ ਹਨ ਅਤੇ 9,51,787 ਲੋਕਾਂ ਦੀ ਮੌਤ ਹੋਈ ਹੈ।
ਗਲੋਬਲ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਕੋਰੋਨਾ ਨਾਲ ਪੀੜਤ ਹੋਣ ਵਾਲਿਆਂ ਦੀ ਗਿਣਤੀ 67,24,667 'ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 1,98,589 ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਵਿਚ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਕੋਰੋਨਾ ਇਨਫੈਕਸ਼ਨ ਦੇ 93,337 ਨਵੇਂ ਮਾਮਲਿਆਂ ਦੇ ਨਾਲ ਪੀੜਤਾਂ ਦਾ ਅੰਕੜਾ 53 ਲੱਖ ਨੂੰ ਪਾਰ ਕਰਕੇ 53,08,014 ਹੋ ਗਿਆ। ਉੱਥੇ ਇਸ ਦੌਰਾਨ 1247 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 85,619 ਹੋ ਗਈ।
ਬ੍ਰਾਜ਼ੀਲ ਵਿਚ ਹੁਣ ਤੱਕ 44,95,183 ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਜਦਕਿ 1,35,793 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਵਿਚ ਕੋਰੋਨਾ ਨਾਲ ਪੀੜਤ ਹੋਣ ਵਾਲਿਆਂ ਦੀ ਗਿਣਤੀ 10,86,955 ਪਹੁੰਚ ਗਈ ਹੈ ਅਤੇ 19,128 ਲੋਕਾਂ ਨੇ ਜਾਨ ਗਵਾਈ ਹੈ। ਪੇਰੂ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਇਹ ਕੋਰੋਨਾ ਪੀੜਤਾਂ ਦੇ ਮਾਮਲੇ ਵਿਚ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇੱਥੇ ਇਸ ਵਾਇਰਸ ਨਾਲ ਹੁਣ ਤੱਕ 7,50,471 ਲੋਕ ਪੀੜਤ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 31,146 ਹੋ ਚੁੱਕੀ ਹੈ। ਮੈਕਸੀਕੋ ਨੇ ਕੋਰੋਨਾ ਨਾਲ ਪ੍ਰਭਾਵਿਤ ਹੋਣ ਦੇ ਮਾਮਲੇ ਵਿਚ ਦੱਖਣੀ ਅਫਰੀਕਾ ਨੂੰ ਪਿੱਛੇ ਛੱਡ ਦਿੱਤਾ ਹੈ। ਇੱਥੇ ਇਸ ਨਾਲ ਹੁਣ ਤੱਕ 6,88,954 ਲੋਕ ਪੀੜਤ ਹੋਏ ਹਨ ਅਤੇ 72,803 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਵਿਚ ਕੋਰੋਨਾ ਨਾਲ ਹੁਣ ਤੱਕ 3,88,416 ਲੋਕ ਪੀੜਤ ਹੋਏ ਹਨ ਅਤੇ 41,821 ਲੋਕਾਂ ਦੀ ਮੌਤ ਹੋਈ ਹੈ। ਯੂਰਪੀ ਦੇਸ਼ ਇਟਲੀ ਵਿਚ ਇਸ ਜਾਨਲੇਵਾ ਵਾਇਰਸ ਨਾਲ 2,94,932 ਲੋਕ ਪੀੜਤ ਹੋਏ ਹਨ ਅਤੇ 35,668 ਲੋਕਾਂ ਦੀ ਮੌਤ ਹੋਈ ਹੈ।
ਕੋਰੋਨਾਵਾਇਰਸ ਨਾਲ ਇਕਵਾਡੋਰ ਵਿਚ 11,044,ਬੈਲਜੀਅਮ ਵਿਚ 9937, ਕੈਨੇਡਾ ਵਿਚ 9256, ਬੋਲੀਵੀਆ ਵਿਚ 7550, ਨੀਦਰਲੈਂਡ ਵਿਚ 6318, ਸਵੀਡਨ ਵਿਚ 5865, ਮਿਸਰ ਵਿਚ 5733, ਚੀਨ ਵਿਚ 4737, ਰੋਮਾਨੀਆ ਵਿਚ 4360, ਯੂਕਰੇਨ ਵਿਚ 3535, ਗਵਾਟੇਮਾਲਾ ਵਿਚ 3076, ਪੋਲੈਂਡ ਵਿਚ 2270, ਪਨਾਮਾ ਵਿਚ 2229, ਹੋਂਡੁਰਾਸ ਵਿਚ 2146, ਸਵਿਟਜ਼ਰਲੈਂਡ ਵਿਚ 2045 ਅਤੇ ਪੁਰਤਗਾਲ ਵਿਚ 1894 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਓਂਟਾਰੀਓ 'ਚ ਕੋਰੋਨਾ ਦੇ 401 ਨਵੇਂ ਮਾਮਲੇ ਹੋਏ ਦਰਜ, ਇਸ ਉਮਰ ਦੇ ਲੋਕ ਵਧੇਰੇ ਬੀਮਾਰ
NEXT STORY