ਇੰਟਰਨੈਸ਼ਨਲ ਡੈਸਕ- ਦੁਨੀਆ ਵਿਚ ਸਭ ਤੋਂ ਜ਼ਿਆਦਾ ਜਿਊਣ ਵਾਾਲ ਇਕ ਕੱਛੁਕੁੰਮਾਂ 190 ਸਾਲ ਦਾ ਹੋ ਗਿਆ ਹੈ। ਇਸਦਾ ਨਾਂ ਗਿਨੀਜ਼ ਵਰਲਡ ਰਿਕਾਰਡਸ ਵਿਚ ਵੀ ਦਰਜ ਹੈ। ਜੋਨਾਥਨ ਨਾਂ ਦਾ ਇਹ ਕੱਛੁਕੁੰਮਾ ਦੁਨੀਆ ਦਾ ਸਭ ਤੋਂ ਬਜ਼ੁਰਗ ਕੱਛੁਕੁੰਮਾ ਹੈ। 4 ਫੁੱਟ ਲੰਬੇ ਜੋਨਾਥਨ ਦੱਖਣੀ ਪ੍ਰਸ਼ਾਂਤ ਵਿਚ ਸੈਂਟ ਹੇਲੇਨਾ ਆਈਲੈਂਡ ’ਤੇ ਰਹਿੰਦਾ ਹੈ। ਉਸਦੀ ਇਤਿਹਾਸਕ ਵਰ੍ਹੇਗੰਢ ਮਨਾਉਣ ਲਈ ਉਤਸਵ ਆਯੋਜਿਤ ਕੀਤੇ ਗਏ ਹਨ। ਇਹ ਇਸ ਹਫ਼ਤੇ ਦੇ ਅਖੀਰ ਵਿਚ ਤਿੰਨ ਦਿਨਾਂ ਪਾਰਟੀ ਦੇ ਨਾਲ ਖ਼ਤਮ ਹੋ ਰਹੇ ਹਨ। ਇਹ ਬਜ਼ੁਰਗ ਕੱਛੁਕੁੰਮਾ ਹੁਣ ਅੰਨ੍ਹਾ ਹੋ ਚੁੱਕਾ ਹੈ। ਇਸਨੂੰ ਪਹਿਲੀ ਵਾਰ 1882 ਵਿਚ ਸੇਸ਼ੇਲਸ ਤੋਂ ਬ੍ਰਿਟਿਸ਼ ਵਿਦੇਸ਼ੀ ਖੇਤਰ ਵਿਚ ਲਿਆਂਦਾ ਗਿਆ ਸੀ, ਜਦੋਂ ਉਹ ਲਗਭਗ 50 ਸਾਲਾਂ ਦਾ ਸੀ। ਬ੍ਰਿਟਿਸ਼ ਅਖ਼ਰਾਬ ਦਿ ਮਰਰ ਮੁਤਾਬਕ ਜੋਨਾਥਨ ਨੂੰ ਤਤਕਾਲੀਨ ਗਵਰਨਰ ਸਰ ਵਿਲੀਅਮਸ ਗ੍ਰੇ-ਵਿਲਸਨ ਨੂੰ ਤੋਹਫੇ ਦੇ ਰੂਪ ਵਿਚ ਦਿੱਤਾ ਗਿਆ ਸੀ ਅਤੇ ਉਹ ਪਲਾਂਟੇਸ਼ਨ ਹਾਊਸ ਹਵੇਲੀ ਵਿਚ ਰਹਿੰਦਾ ਹੈ, ਜਿਥੇ ਮੌਜੂਦਾ ਗਵਰਨਰ ਨਿਗੇਲ ਫਿਲੀਪਸ ਰਹਿੰਦੇ ਹਨ। ਉਨ੍ਹਾਂ ਨੇ ਆਈਲੈਂਡ ’ਤੇ ਆਪਣੇ ਸਮੇਂ 31 ਰਾਜਪਾਲਾਂ ਨੂੰ ਆਉਂਦੇ-ਜਾਂਦੇ ਦੇਖਿਆ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਗਈ ਸਿੱਖ ਕੁੜੀ ਦੇ ਮਾਪਿਆਂ ਦਾ ਪਹਿਲਾ ਬਿਆਨ ਆਇਆ ਸਾਹਮਣੇ
ਕਿਵੇਂ ਲੱਗਾ ਸਹੀ ਉਮਰ ਦਾ ਪਤਾ
ਜੋਨਾਥਨ ਦੀ ਅੰਦਾਜਨ ਉਮਰ ਦਾ ਓਦੋਂ ਪਤਾ ਲੱਗਾ ਜਦੋਂ 1882 ਅਤੇ 1886 ਵਿਚਾਲੇ ਖਿੱਚੀ ਗਈ ਇਕ ਪੁਰਾਣੀ ਫੋਟੋ ਵਿਚ ਉਹ ਦਿਸਿਆ ਉਸਨੂੰ ਬਗੀਚੇ ਵਿਚ ਦੇਖਿਆ ਗਿਆ ਸੀ। ਉਸ ਸਾਲ ਦੀ ਸ਼ੁਰੂਆਤ ਵਿਚ ਜੋਨਾਥਨ ਨੂੰ ਦੁਨੀਆ ਦੇ ਸਭ ਤੋਂ ਪੁਰਾਣੇ ਜਿੰਦਾ ਜਾਨਵਰ ਦੇ ਤੌਰ ’ਤੇ ਗਿਨੀਜ਼ ਰਿਕਾਰਡਸ ਦਾ ਖਿਤਾਬ ਦਿੱਤਾ ਗਿਆ ਸੀ। ਓਦੋਂ ਤੋਂ ਲੈ ਕੇ ਹੁਣ ਤੱਕ ਇਸ ਕੱਛੁਕੁੰਮੇ ਦਾ ਰਿਕਾਰਡ ਕਾਇਮ ਹੈ। ਪਿਛਲਾ ਰਿਕਾਰਡ ਧਾਰਕ ਤੁਈ ਮਾਲਿਲਾ ਸੀ। ਉਹ ਕੱਛੁਕੁੰਮਾ 1965 ਵਿਚ ਲਗਭਗ 188 ਸਾਲ ਦੀ ਉਮਰ ਵਿਚ ਮਰ ਗਿਆ ਸੀ। 1777 ਦੇ ਨੇੜੇ-ਤੇੜੇ ਕੈਪਟਨ ਜੈਮਸ ਕੁੱਕ ਵਲੋਂ ਟੋਂਗਾ ਸ਼ਾਹੀ ਪਰਿਵਾਰ ਨੂੰ ਕੱਛੁਕੁੰਮਾ ਦਿੱਤਾ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋਨਾਥਨ ਦਾ ਜਨਮ 1832 ਵਿਚ ਕਿਸੇ ਸਮੇਂ ਹੋਇਆ ਸੀ, ਪਰ ਸਟੀਕ ਤਰੀਕ ਦਾ ਪਤਾ ਨਹੀਂ ਹੈ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਆਸਟ੍ਰੇਲੀਆ 'ਚ ਵਾਪਰੇ ਕਾਰ ਹਾਦਸੇ 'ਚ ਪੰਜਾਬੀ ਦੀ ਮੌਤ, ਪਤਨੀ ਅਤੇ ਬੱਚੇ ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ ਲਈ ਪ੍ਰਾਰਥਨਾ ਕਰਦੇ ਹੋਏ ਭਾਵੁਕ ਹੋਏ ਪੋਪ ਫ੍ਰਾਂਸਿਸ, ਯੁੱਧ ਨੂੰ ਦੱਸਿਆ ਇਨਸਾਨੀਅਤ ਦੀ ਹਾਰ
NEXT STORY