ਨਿਊਯਾਰਕ (ਭਾਸ਼ਾ)- ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ 26 ਜਨਵਰੀ, 1950 ਨੂੰ ਦੁਨੀਆ ਬਿਹਤਰੀ ਲਈ ਬਦਲ ਗਈ ਸੀ, ਜਦੋਂ ਭਾਰਤ ਇਕ ਸਮਾਵੇਸ਼ੀ, ਧਰਮ ਨਿਰਪੱਖ ਅਤੇ ਬਹੁਲਵਾਦੀ ਗਣਰਾਜ ਬਣਿਆ ਸੀ। ਉਨ੍ਹਾਂ ਕਿਹਾ ਕਿ ਨਿਊਯਾਰਕ ਵਿਚ ਲਗਭਗ 4,00,000 ਭਾਰਤੀ-ਅਮਰੀਕੀ ਹਨ, ਜਿਨ੍ਹਾਂ ਦਾ ਦੇਸ਼ ਲਈ ਯੋਗਦਾਨ ਅੱਗੇ ਵੀ ਜਾਰੀ ਰਹੇਗਾ। ਭਾਰਤ ਨੇ ਬੁੱਧਵਾਰ ਨੂੰ ਆਪਣਾ 73ਵਾਂ ਗਣਤੰਤਰ ਦਿਵਸ ਮਨਾਇਆ। ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਹੋਚੁਲ ਨੇ ਇਕ ਵੀਡੀਓ ਵਿਚ ਕਿਹਾ ਕਿ 26 ਜਨਵਰੀ, 1950 ਨੂੰ, ‘ਦੁਨੀਆ ਬਿਹਤਰੀ ਲਈ ਬਦਲ ਗਈ, ਕਿਉਂਕਿ ਭਾਰਤ ਨੇ ਆਪਣਾ ਸੰਵਿਧਾਨ ਅਪਣਾਇਆ ਸੀ ਅਤੇ ਬ੍ਰਿਟਿਸ਼ ਸ਼ਾਸਨ ਤੋਂਂ ਆਜ਼ਾਦੀ ਪ੍ਰਾਪਤ ਕਰਨ ਦੇ ਤਿੰਨ ਸਾਲ ਬਾਅਦ ਅਧਿਕਾਰਤ ਤੌਰ ’ਤੇ ਇਕ ਸਮਾਵੇਸ਼ੀ, ਧਰਮ ਨਿਰਪੱਖ ਅਤੇ ਬਹੁਲਵਾਦੀ ਗਣਰਾਜ ਬਣ ਗਿਆ ਸੀ।’
ਇਹ ਵੀ ਪੜ੍ਹੋ: ਅਮਰੀਕਾ: ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 1996 ਦੇ ਕਤਲ ਦੇ ਦੋਸ਼ੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ
ਹੋਚੁਲ ਨੇ ਕਿਹਾ ਕਿ ਇਹ ਨਾ ਸਿਰਫ਼ ਉਸ ਦਿਨ ਦੀ ਇਤਿਹਾਸਕ ਪ੍ਰਾਪਤੀ ਦਰਸਾਉਣ ਦਾ ਸਮਾਂ ਹੈ, ਸਗੋਂ ਉਨ੍ਹਾਂ ਯੋਗਦਾਨਾਂ ਨੂੰ ਉਜਾਗਰ ਕਰਨ ਦਾ ਸਮਾਂ ਵੀ ਹੈ, ਜੋ ਭਾਰਤੀ ਭਾਈਚਾਰੇ ਨੇ ਹਰ ਦਿਨ ਦੁਨੀਆ ਭਰ ਵਿਚ ਦਿੱਤਾ ਹੈ। ਉਨ੍ਹਾਂ ਕਿਹਾ, ‘ਅੱਜ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੋ ਆਜ਼ਾਦੀ, ਸਮਾਵੇਸ਼, ਸਮਾਨਤਾ ਅਤੇ ਖੁਸ਼ਹਾਲੀ ਨਾਲ ਜੁੜੇ ਮੁੱਲਾਂ ’ਤੇ ਬਣਿਆ ਹੈ। ਇਹ ਸਾਂਝੇ ਆਦਰਸ਼ ਹਨ ਅਤੇ ਅਸੀਂ ਮਿਲ ਕੇ ਇਨ੍ਹਾਂ ਨੂੰ ਅੱਗੇ ਵਧਾਉਂਦੇ ਹਾਂ।’ ਉਨ੍ਹਾਂ ਕਿਹਾ, ‘ਨਿਊਯਾਰਕ ਨੂੰ ਲਗਭਗ 400,000 ਭਾਰਤੀ-ਅਮਰੀਕੀਆਂ ਦਾ ਘਰ ਹੋਣ ’ਤੇ ‘ਮਾਣ’ ਹੈ, ਜਿਨ੍ਹਾਂ ਨੇ ਸਾਡੇ ਮਹਾਨ ਰਾਜ ਲਈ ਬਹੁਤ ਯੋਗਦਾਨ ਪਾਇਆ ਹੈ ਅਤੇ ਮੈਨੂੰ ਪਤਾ ਹੈ ਕਿ ਰਾਜ ਲਈ ਇਹ ਯੋਗਦਾਨ ਅੱਗੇ ਵੀ ਜਾਰੀ ਰਹੇਗਾ।
ਇਹ ਵੀ ਪੜ੍ਹੋ: UAE ’ਚ ਭਾਰਤੀ ਸ਼ਖ਼ਸ ਨੇ ਮੌਤ ਨੂੰ ਦਿੱਤੀ ਮਾਤ, 6 ਮਹੀਨਿਆਂ ਬਾਅਦ ਹਸਪਤਾਲ ਤੋਂ ਹੋਈ ਚਮਤਕਾਰੀ ਵਾਪਸੀ
ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜਾਇਸਵਾਲ ਨੇ ਹੋਚੁਲ ਨੂੰ ਉਨ੍ਹਾਂ ਦੀਆਂ‘ਹਾਰਦਿਕ ਸ਼ੁਭਕਾਮਨਾਵਾਂ’ ਲਈ ਧੰਨਵਾਦ ਕੀਤਾ। ਨਿਊਯਾਰਕ ਵਿਚ ਭਾਰਤ ਦੇ ਵਣਜ ਦੂਤਘਰ ਨੂੰ ਨਿਊਯਾਰਕ ਰਾਜ ਵਿਚ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਵਜੋਂ ਮਨਾਉਣ ਅਤੇ ਘੋਸ਼ਿਤ ਕਰਨ ਲਈ ਨਿਊਯਾਰਕ ਸੈਨੇਟ ਵੱਲੋਂ ਪਾਸ ਕੀਤਾ ਗਿਆ ਇਕ ਵਿਧਾਨਕ ਮਤਾ ਪ੍ਰਾਪਤ ਹੋਇਆ। ਨਿਊਯਾਰਕ ਵਿਚ ਭਾਰਤ ਦੇ ਵਣਜ ਦੂਤਘਰ ਅਤੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ 73ਵੇਂ ਗਣਤੰਤਰ ਦਿਵਸ ਨੂੰ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰਕੇ ਮਨਾਇਆ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਢੰਗ ਨਾਲ US ’ਚ ਦਾਖ਼ਲ ਹੋਏ ਭਾਰਤੀਆਂ ਨੂੰ ਕੀਤਾ ਗਿਆ ਰਿਹਾਅ, ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਨਵੀਂ ਯੋਜਨਾ ਦਾ ਕੀਤਾ ਐਲਾਨ
NEXT STORY