ਸੰਯੁਕਤ ਰਾਸ਼ਟਰ (ਭਾਸ਼ਾ): ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੌਜੂਦਾ ਚਲਨ ਜਾਰੀ ਰਹਿੰਦਾ ਹੈ ਤਾਂ ਕੋਵਿਡ-19 ਦੀ ਸਭ ਤੋਂ ਵੱਧ ਛੂਤਕਾਰੀ ਕਿਸਮ ਡੈਲਟਾ ਦੇ ਹੋਰ ਰੂਪਾਂ ਦੇ ਮੁਕਾਬਲੇ ਹਾਵੀ ਹੋਣ ਦਾ ਖਦਸ਼ਾ ਹੈ। ਡਬਲਊ.ਐੱਚ.ਓ. ਦੀ ਇਹ ਚਿਤਾਵਨੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ 85 ਦੇਸ਼ਾਂ ਵਿਚ ਇਸ ਵੈਰੀਐਂਟ ਦੇ ਮਿਲਣ ਦੀ ਪੁਸ਼ਟੀ ਹੋਈ ਹੈ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਇਸ ਦੇ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਹਨ।
ਡਬਲਊ.ਐੱਚ.ਓ. ਵੱਲੋਂ 22 ਜੂਨ ਨੂੰ ਜਾਰੀ ਕੋਵਿਡ-19 ਹਫ਼ਤਾਵਰੀ ਮਹਾਮਾਰੀ ਵਿਗਿਆਨ ਅਪਡੇਟ ਵਿਚ ਕਿਹਾ ਗਿਆ ਕਿ ਗਲੋਬਲ ਪੱਧਰ 'ਤੇ ਅਲਫਾ ਵੈਰੀਐਂਟ 170 ਦੇਸ਼ਾਂ, ਖੇਤਰਾਂ ਜਾਂ ਇਲਾਕਿਆਂ ਵਿਚ ਮਿਲਿਆ ਹੈ, ਬੀਟਾ ਵੈਰੀਐਂਟ 119 ਦੇਸ਼ਾਂ ਵਿਚ ਅਤੇ ਡੈਲਟਾ ਵੈਰੀਐਂਟ ਦਾ 85 ਦੇਸ਼ਾਂ ਵਿਚ ਪਤਾ ਚੱਲਿਆ ਹੈ। ਡਬਲਊ.ਐੱਚ.ਓ. ਦੇ ਅੰਤਰਗਤ ਸਾਰੇ ਖੇਤਰਾਂ ਦੇ ਹੋਰ ਦੇਸ਼ਾਂ ਵਿਚ ਵੀ ਇਸ ਦੇ ਮਾਮਲੇ ਸਾਹਮਣੇ ਆਉਣ ਦਾ ਚਲਨ ਜਾਰੀ ਹੈ ਜਿਹਨਾਂ ਵਿਚੋਂ 11 ਖੇਤਰਾਂ ਵਿਚ ਇਹ ਪਿਛਲੇ ਦੋ ਹਫਤਿਆਂ ਵਿਚ ਸਾਹਮਣੇ ਆਏ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਹਵਾਈ ਅੱਡਿਆਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਮਿਲਣਗੇ 8 ਬਿਲੀਅਨ ਡਾਲਰ ਦੇ ਰਾਹਤ ਫੰਡ
ਡਬਲਊ.ਐੱਚ.ਓ. ਨੇ ਕਿਹਾ ਕਿ ਚਾਰ ਮੌਜੂਦਾ 'ਚਿੰਤਾਜਨਕ ਵੈਰੀਐਂਟਾਂ- ਅਲਫਾ, ਬੀਟਾ ,ਗਾਮਾ ਅਤੇ ਡੈਲਟਾ 'ਤੇ ਕਰੀਬੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਜੋ ਵੱਡੇ ਪੱਧਰ 'ਤੇ ਫੈਲੇ ਹੋਏ ਹਨ। ਡਬਲਊ.ਐੱਚ.ਓ. ਦੇ ਅੰਤਰਗਤ ਆਉਣ ਵਾਲੇ ਸਾਰੇ ਖੇਤਰਾਂ ਵਿਚ ਉਹਨਾਂ ਦਾ ਪਤਾ ਚੱਲਿਆ ਹੈ। ਇਸ ਨੇ ਕਿਹਾ,''ਡੈਲਟਾ ਵੈਰੀਐਂਟ ਅਲਫਾ ਵੈਰੀਐਂਟ ਤੋਂ ਕਿਤੇ ਜ਼ਿਆਦਾ ਛੂਤਕਾਰੀ ਹੈ ਅਤੇ ਜੇਕਰ ਮੌਜੂਦਾ ਚਲਨ ਜਾਰੀ ਰਹਿੰਦਾ ਹੈ ਤਾਂ ਇਸ ਦੇ ਵੱਧ ਹਾਵੀ ਹੋਣ ਦਾ ਖਦਸ਼ਾ ਹੈ।'' ਅਪਡੇਟ ਵਿਚ ਦੱਸਿਆ ਗਿਆ ਕਿ ਪਿਛਲੇ ਹਫ਼ਤੇ (14 ਜੂਨ ਤੋਂ 20 ਜੂਨ) ਕੋਵਿਡ ਦੇ ਨਵੇਂ ਮਾਮਲੇ ਸਭਤੋਂ ਵੱਧ 4,41,976 ਭਾਰਤ ਤੋਂ ਸਾਹਮਣੇ ਆਏ। ਇਹ ਉਸ ਨਾਲੋਂ ਪਿਛਲੇ ਹਫ਼ਤੇ ਦੀ ਤੁਲਨਾ ਵਿਚ 30 ਫੀਸਦੀ ਘੱਟ ਹਨ। ਮੌਤ ਦੇ ਸਭ ਤੋਂ ਵੱਧ ਮਾਮਲੇ (16,329 ਲੋਕਾਂ ਦੀ ਮੌਤ, ਪ੍ਰਤੀ ਇਕ ਲੱਖ 'ਤੇ 1.2 ਲੋਕਾਂ ਦੀ ਮੌਤ, 31 ਫੀਸਦੀ ਦੀ ਕਮੀ) ਵੀ ਭਾਰਤ ਤੋਂ ਹੀ ਸਾਹਮਣੇ ਆਏ। ਦੱਖਣ-ਪੂਰਬ ਏਸ਼ੀਆ ਵਿਚ ਕਰੀਬ 6 ਲੱਖ ਨਵੇਂ ਮਾਮਲੇ ਆਏ ਅਤੇ 19,000 ਲੋਕਾਂ ਦੀ ਮੌਤ ਹੋਈ ਜੋ ਉਸ ਤੋਂ ਪਿਛਲੇ ਹਫ਼ਤੇ ਦੀ ਤੁਲਨਾ ਵਿਚ ਕ੍ਰਮਵਾਰ 21 ਫੀਸਦੀ ਅਤੇ 26 ਫੀਸਦੀ ਘੱਟ ਹੈ। ਅਪਡੇਟ ਵਿਚ ਕਿਹਾ ਗਿਆ ਕਿ ਖੇਤਰ ਵਿਚ ਹਫ਼ਤਾਵਰੀ ਮਾਮਲੇ ਘੱਟ ਹੋਣ ਅਤੇ ਮੌਤ ਦੀ ਗਿਣਤੀ ਘੱਟ ਹੋਣ ਨਾਲ ਜੁੜਿਆ ਹੈ।
ਡਬਲਊ.ਐੱਚ.ਓ. ਨੇ ਕਿਹਾ ਕਿ 8 ਜੂਨ ਨੂੰ ਆਖਰੀ ਵਿਸਤ੍ਰਿਤ ਰਿਪੋਰਟ ਅਪਡੇਟ ਦੇ ਬਾਅਦ ਤੋਂ ਡੈਲਟਾ ਵੈਰੀਐਂਟ ਦੇ ਆਮ ਵਿਸ਼ੇਸ਼ਤਾਵਾਂ ਤੇ ਨਵੇਂ ਸਬੂਤ ਪ੍ਰਕਾਸ਼ਿਤ ਹੋਏ ਹਨ। ਇਸ ਨੇ ਕਿਹਾ,''ਸਿੰਗਾਪੁਰ ਦੇ ਇਕ ਅਧਿਐਨ ਵਿਚ ਪਾਇਆ ਗਿਆ ਕਿ ਡੈਲਟਾ ਵੈਰੀਐਂਟ ਨਾਲ ਜੁੜਿਆ ਇਨਫੈਕਸ਼ਨ ਆਕਸੀਜਨ ਦੀ ਲੋੜ, ਆਈ.ਸੀ.ਯੂ. ਰੂਮ ਵਿਚ ਦਾਖਲ ਕਰਾਉਣ ਦੀ ਲੋੜ ਜਾਂ ਮੌਤ ਹੋਣ ਦੇ ਖਦਸ਼ੇ ਨਾਲ ਸਬੰਧਤ ਹੈ।'' ਉੱਥੇ ਜਾਪਾਨ ਦੇ ਇਕ ਅਧਿਐਨ ਵਿਚ ਵੀ ਪਾਇਆ ਗਿਆ ਕਿ ਡੈਲਟਾ ਵੈਰੀਐਂਟ ਅਲਫਾ ਵੈਰੀਐਂਟ ਦੀ ਤੁਲਨਾ ਵਿਚ ਵੱਧ ਛੂਤਕਾਰੀ ਹੈ। ਟੀਕੇ ਦੀ ਦੂਜੀ ਖੁਰਾਕ ਲੈਣ ਦੇ 14 ਦਿਨ ਬਾਅਦ ਡੈਲਟਾ ਅਤੇ ਅਲਫਾ ਵੈਰੀਐਂਟਾਂ ਦੇ ਕਾਰਨ ਹਸਪਤਾਲ ਵਿਚ ਦਾਖਲ ਹੋਣ ਦੀ ਨੌਬਤ ਨਾ ਆਵੇ ਇਸ ਲਈ ਫਾਈਜ਼ਰ ਅਤੇ ਬਾਇਓਨਟੇਕ-ਕੋਮਿਰਨੇਟੀ ਦੀ ਪ੍ਰਭਾਵ ਸਮਰੱਥਾ 96 ਫੀਸਦੀ ਅਤੇ 95 ਫੀਸਦੀ ਅਤੇ ਐਸਟ੍ਰਾਜ਼ੈਨੇਕਾ-ਵੈਕਸਜੇਵਰੀਆ ਦੀ ਕ੍ਰਮਵਾਰ 92 ਫੀਸਦੀ ਅਤੇ 86 ਫੀਸਦੀ ਦੇਖੀ ਗਈ ਹੈ। ਟੀਕੇ ਦੀ ਇਕ ਖੁਰਾਕ ਲੈਣ ਦੇ 21 ਦਿਨ ਬਆਦ ਵੀ ਇਹਨਾਂ ਟੀਕਿਆਂ ਦੀ ਡੈਲਟਾ ਅਤੇ ਅਲਫਾ ਵੈਰੀਐਂਟ ਦੇ ਖ਼ਿਲਾਫ਼਼ ਪ੍ਰਭਾਵ ਸਮਰੱਥਾ 94 ਫੀਸਦੀ ਅਤੇ 83 ਫੀਸਦੀ ਦੇਖੀ ਗਈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
3 ਸਾਲ ਦੀ ਬੱਚੀ ਨੇ ਪਿਓ ਦੇ ਫੋਨ ਤੋਂ ਆਰਡਰ ਕੀਤੇ 'ਨੂਡਲਜ਼', 'ਜ਼ੀਰੋ' ਦੇ ਬਟਨ ਨੇ ਵਕਤ 'ਚ ਪਾਇਆ ਡਿਲਿਵਰੀ ਮੈਨ
NEXT STORY