ਬੀਜਿੰਗ (ਬਿਊਰੋ: ਬੱਚੇ ਬਹੁਤ ਮਾਸੂਮ ਹੁੰਦੇ ਹਨ। ਕਈ ਵਾਰ ਮਾਸੂਮੀਅਤ ਵਿਚ ਬੱਚੇ ਕੁਝ ਅਜਿਹਾ ਕਰ ਜਾਂਦੇ ਹਨ ਜੋ ਮਾਪਿਆਂ ਨੂੰ ਵੀ ਹੈਰਾਨ ਕਰ ਦਿੰਦਾ ਹੈ। ਅਜਿਹਾ ਹੀ ਕੁਝ ਚੀਨ ਵਿਚ ਹੋਇਆ ਜਿੱਥੇ 3 ਸਾਲ ਦੀ ਬੱਚੀ ਨੂੰ ਜਦੋਂ ਆਪਣੇ ਪਿਤਾ ਦਾ ਫੋਨ ਮਿਲਿਆ ਤਾਂ ਉਸ ਨੇ ਅਜਿਹਾ ਕੁਝ ਕੀਤਾ ਕਿ ਪਿਤਾ ਹੈਰਾਨ ਰਹਿ ਗਿਆ। ਬੱਚੀ ਦੇ ਘਰ ਇਕ ਦੇ ਬਾਅਦ ਇਕ ਨੂਡਲਜ਼ ਨੇ ਇੰਨੇ ਬਾਊਲ ਪਹੁੰਚੇ ਕਿ ਉਸ ਦਾ ਪੂਰਾ ਕਮਰਾ ਨੂਡਲਜ਼ ਬਾਊਲ ਨਾਲ ਭਰ ਗਿਆ। ਚੀਨ ਦੇ ਜਿਲਿਨ ਵਿਚ 3 ਸਾਲ ਦੀ ਬੱਚੀ ਨੇ ਗਲਤੀ ਨਾਲ ਆਪਣੇ ਪਿਤਾ ਦੇ ਫੋਨ ਤੋਂ ਝਾ ਜਿਯਾਂਗ ਮੀਆਂ (ਸੋਇਆਬੀਨ ਪੇਸਟ ਦੇ ਨਾਲ ਨੂਡਲਜ਼) ਦੇ 100 ਬਾਊਲ ਆਰਡਰ ਕਰ ਕੇ ਮੰਗਵਾ ਲਏ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਹਵਾਈ ਅੱਡਿਆਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਮਿਲਣਗੇ 8 ਬਿਲੀਅਨ ਡਾਲਰ ਦੇ ਰਾਹਤ ਫੰਡ
ਵੈਬਸਾਈਟ Sohu.com ਮੁਤਾਬਕ ਬੱਚੀ ਦੇ ਪਿਤਾ ਨੇ ਸ਼ੁਰੂ ਵਿਚ ਸੋਚਿਆ ਕਿ ਆਨਲਾਈਨ ਆਰਡਰ ਦੌਰਾਨ ਇੰਨੀ ਵੱਡੀ ਗਿਣਤੀ ਵਿਚ ਨੂਡਲਜ਼ ਬਾਊਲ ਜਿੱਤੇ ਹਨ ਪਰ ਜਦੋਂ ਉਹਨਾਂ ਨੇ ਆਪਣਾ ਫੋਨ ਚੈੱਕ ਕੀਤਾ ਤਾਂ ਬੇਟੀ ਦੀ ਗਲਤੀ ਦਾ ਪਤਾ ਲੱਗਿਆ। ਅਸਲ ਵਿਚ ਬੱਚੀ ਨੇ ਨੂਡਲਜ਼ ਦਾ ਇਕ ਬਾਊਲ ਆਰਡਰ ਕੀਤਾ ਸੀ ਪਰ ਗਲਤੀ ਨਾਲ ਉਸ ਤੋਂ ਦੋ ਵਾਰ ਜ਼ੀਰੋ ਦਾ ਬਟਨ ਦੱਬਿਆ ਗਿਆ ਜਿਸ ਕਾਰਨ ਨੂਡਲਜ਼ ਦੇ 100 ਬਾਊਲ ਉਸ ਦੇ ਘਰ ਪਹੁੰਚ ਗਏ। ਉੱਥੇ ਜਦੋਂ ਪਿਤਾ ਨੇ ਬੇਟੀ ਤੋਂ ਪੁੱਛਿਆ ਕਿ ਨੂਡਲਜ਼ ਦੇ ਇੰਨੇ ਬਾਊਲ ਕਿਉਂ ਮੰਗਵਾਏ ਤਾਂ ਉਸ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ ਕਿ ਉਸ ਨੂੰ ਭੁੱਖ ਲੱਗੀ ਸੀ।
ਭਾਵੇਂਕਿ ਨੂਡਲਜ ਦੇ 100 ਬਾਊਲਜ਼ ਨੂੰ ਪਹੁੰਚਾਉਣ ਲਈ ਡਿਲੀਵਰੀ ਮੈਨ ਨੂੰ 13ਵੀਂ ਮੰਜ਼ਿਲ 'ਤੇ ਸਥਿਤ ਫਲੈਟ ਦੇ 7 ਚੱਕਰ ਲਗਾਉਣੇ ਪਏ। ਇੰਨੇ ਸਾਰੇ ਨੂਡਲਜ਼ ਦੇ ਬਾਊਲ ਨੂੰ ਇਸ ਸ਼ਖਸ ਨੇ ਆਪਣੇ ਕਮਰੇ ਵਿਚ ਰੱਖਿਆ ਅਤੇ ਇਹਨਾਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਲਿਖਿਆ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦੀ ਬੇਟੀ ਨੇ ਸਿਰਫ ਨੂਡਲਜ਼ ਹੀ ਮੰਗਵਾਏ ਸਨ। ਕਲਿਪ ਵਿਚ ਪਿਤਾ ਨੇ ਕਿਹਾ ਕਿ ਜੇਕਰ ਬੇਟੀ ਨੇ ਬਾਰ-ਬਾਰ ਜ਼ੀਰੋ ਬਟਨ ਦਬਾਇਆ ਹੁੰਦਾ ਤਾਂ ਘਰ ਵਿਚ ਨੂਡਲਜ਼ ਬਾਊਲ ਰੱਖਣ ਲਈ ਜਗ੍ਹਾ ਹੀ ਨਹੀਂ ਮਿਲਣੀ ਸੀ। ਭਾਵੇਂਕਿ ਬਾਅਦ ਵਿਚ ਇਸ ਸ਼ਖਸ ਨੇ ਸਿਰਫ ਨੂਡਲਜ਼ ਦੇ 8 ਬਾਊਲ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਰੱਖੇ ਅਤੇ ਬਾਕੀ ਦੇ ਬਾਊਲ ਸਫਾਈ ਕਰਮਚਾਰੀਆਂ ਅਤੇ ਲੋੜਵੰਦਾਂ ਵਿਚ ਵੰਡ ਦਿੱਤੇ। ਇਸ ਆਰਡਰ ਲਈ ਉਸ ਨੂੰ ਕਰੀਬ 15 ਹਜ਼ਾਰ ਰੁਪਏ ਦੇਣੇ ਪਏ।
5 ਫੁੱਟ 4 ਇੰਚ ਦੀ ਪਤਨੀ ਅਤੇ 3 ਫੁੱਟ 7 ਇੰਚ ਦਾ ਪਤੀ, ਵਰਲਡ ਰਿਕਾਰਡ 'ਚ ਦਰਜ ਹੋਇਆ ਇਸ ਜੋੜੇ ਦਾ ਨਾਂ
NEXT STORY