ਐਨਾਪੋਲਿਸ-ਅਮਰੀਕਾ ਦੀ ਰਾਸ਼ਟਰਪਤੀ ਕਮਲਾ ਹੈਰਿਸ ਨੇ ਅਮਰੀਕੀ ਨੇਵਲ ਅਕੈਡਮੀ ਦੇ ਗ੍ਰੈਜੂਏਟਾਂ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਮਹਾਮਾਰੀ, ਜਲਵਾਯੂ ਪਰਿਵਰਤਨ ਅਤੇ ਸਾਈਬਰ ਸੁਰੱਖਿਆ ਵਰਗੀਆਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਯੂ.ਐੱਸ. ਨੇਵਲ ਅਕੈਡਮੀ ਦੇ 175 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਜਦ ਗ੍ਰੈਜੂਏਟਾਂ ਨੂੰ ਕਿਸੇ ਮਹਿਲਾ ਨੇ ਸੰਬੋਧਿਤ ਕੀਤਾ ਹੈ।
ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਸਾਡੇ ਵਿਸ਼ਵ ਨੂੰ ਇਕ ਨਵੇਂ ਯੁੱਗ 'ਚ ਪਹੁੰਚਾ ਦਿੱਤਾ ਹੈ ਅਤੇ ਇਸ ਨੇ ਹਮੇਸ਼ਾ ਲਈ ਸਾਡੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ 'ਚ ਦੇਸ਼ ਦੀ ਸਭ ਤੋਂ ਵੱਡੀ ਈਂਧਨ ਪਾਈਪਲਾਈਨ 'ਤੇ ਹੋਏ ਸਾਈਬਰ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਇਕ ਚਿਤਾਵਨੀ ਸੀ। ਸਾਈਬਰ ਹਮਲੇ ਦੇ ਚੱਲਦੇ ਦੇਸ਼ ਦੀ ਸਭ ਤੋਂ ਵੱਡੀ ਪਾਈਪਲਾਈਨ ਠੱਪ ਹੋ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਈ ਚਿਤਾਵਨੀਆਂ ਆ ਚੁੱਕੀਆਂ ਹਨ, ਇਸ ਲਈ ਸਾਨੂੰ ਆਪਣੇ ਰਾਸ਼ਟਰ ਦੀ ਇਨ੍ਹਾਂ ਖਤਰਿਆਂ ਤੋਂ ਰੱਖਿਆ ਕਰਨੀ ਚਾਹੀਦੀ ਹੈ। ਹੈਰਿਸ ਨੇ ਆਪਣੇ ਸੰਬੋਧਨ 'ਚ ਜਲਵਾਯੂ ਪਰਿਵਰਤਨ ਦਾ ਵੀ ਜ਼ਿਕਰ ਕੀਤਾ। ਹੈਰਿਸ ਨੇ ਇਨ੍ਹਾਂ ਗ੍ਰੈਜੂਏਟਾਂ ਨੂੰ ਕਿਹਾ ਕਿ ਅਮਰੀਕੀ ਲੋਕ ਤੁਹਾਡੇ 'ਤੇ ਨਿਰਭਰ ਹਨ।
ਜਾਪਾਨ 'ਚ ਵੈਕਸੀਨੇਸ਼ਨ ਨੂੰ ਮਿਲੇਗੀ ਰਫਤਾਰ, ਹੁਣ 12 ਸਾਲ ਤੱਕ ਦੇ ਬੱਚਿਆਂ ਨੂੰ ਵੀ ਲੱਗੇਗੀ ਇਹ ਕੋਰੋਨਾ ਵੈਕਸੀਨ
NEXT STORY