ਜਲੰਧਰ (ਵੈੱਬ ਡੈਸਕ) : ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਮਾਰਕਿਟ ਦੁਬਈ ਦਾ ਸਰਾਫ਼ਾ ਬਾਜ਼ਾਰ ਹੈ ਜਿੱਥੇ ਖੁੱਲ੍ਹੇ ਬਾਜ਼ਾਰ ਵਿੱਚ 300 ਤੋਂ ਵਧੇਰੇ ਸੋਨੇ ਦੀਆਂ ਦੁਕਾਨਾਂ ਹਨ। ਇਨ੍ਹਾਂ ਦੁਕਾਨਾਂ ਵਿੱਚ ਟਨਾਂ ਦੇ ਹਿਸਾਬ ਨਾਲ ਸੋਨੇ ਦਾ ਭੰਭਾਰ ਹੈ। ਇੱਥੇ ਦੁਨੀਆ ਦੀ ਸਭ ਤੋਂ ਮਹਿੰਗੀ ਸੋਨੇ ਦੀ ਮੁੰਦਰੀ ਵੀ ਮੌਜੂਦ ਹੈ, ਜਿਸਦਾ ਭਾਰ 64 ਕਿਲੋ ਤੇ ਕੀਮਤ ਹੈ 7 ਮਿਲੀਅਨ ਯੂ.ਐੱਸ ਡਾਲਰ ਯਾਨੀਕਿ 52 ਕਰੋੜ ਰੁਪਏ। ਮੰਨਿਆ ਜਾਂਦਾ ਹੈ ਕਿ ਦੁਬਈ ਦਾ ਸੋਨਾ ਖ਼ਰਾ ਸੋਨਾ ਹੁੰਦਾ ਹੈ ਅਤੇ ਭਾਰਤ 'ਚ ਵਿਕਦੇ ਸੋਨੇ ਨਾਲੋਂ ਇਸਦੀਆਂ ਕੀਮਤਾਂ ਵੀ ਘੱਟ ਹਨ, ਜਿਸਦਾ ਕਾਰਨ ਦੁਬਈ ਵਿੱਚ ਲਗਾਏ ਜਾਂਦੇ ਘੱਟ ਟੈਕਸ ਹਨ।ਪਿਛਲੇ ਦਿਨੀਂ ਦੁਬਈ ਦੀ ਯਾਤਰਾ 'ਤੇ ਗਏ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਦੁਬਈ ਦੇ ਸਰਾਫ਼ਾ ਬਾਜ਼ਾਰ ਦੀ ਝਲਕ ਕੈਮਰੇ ਵਿੱਚ ਕੈਦ ਕੀਤੀ । ਵੇਖੋ ਦੁਬਈ ਦੇ ਸਰਾਫ਼ਾ ਬਾਜ਼ਾਰ ਦੀ ਰੌਣਕ ਅਤੇ ਕੁਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ...
ਬ੍ਰਿਟੇਨ 'ਚ ਕੋਰੋਨਾ ਵਿਸਫੋਟ : 24 ਘੰਟੇ 'ਚ 45 ਹਜ਼ਾਰ ਤੋਂ ਵਧੇਰੇ ਮਾਮਲੇ, ਵੱਡੀ ਗਿਣਤੀ 'ਚ ਬੱਚੇ ਪ੍ਰਭਾਵਿਤ
NEXT STORY