ਇੰਟਰਨੈਸ਼ਨਲ ਡੈਸਕ- ਜਾਪਾਨ ਵਿੱਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ, ਕਾਸ਼ੀਵਾਜ਼ਾਕੀ-ਕਾਰੀਵਾ ਨੂੰ ਵੀਰਵਾਰ ਨੂੰ ਇੱਕ ਵਾਰ ਫਿਰ ਬੰਦ ਕਰਨਾ ਪਿਆ। ਇਹ ਕਾਰਵਾਈ 2011 ਦੇ ਫੁਕੁਸ਼ੀਮਾ ਪ੍ਰਮਾਣੂ ਹਾਦਸੇ ਤੋਂ ਬਾਅਦ ਪਲਾਂਟ ਦੇ ਸੰਚਾਲਨ ਨੂੰ ਪਹਿਲੀ ਵਾਰ ਮੁੜ ਸ਼ੁਰੂ ਕਰਨ ਦੇ ਮਹਿਜ਼ ਕੁਝ ਘੰਟਿਆਂ ਬਾਅਦ ਹੀ ਅਮਲ ਵਿੱਚ ਲਿਆਂਦੀ ਗਈ।
ਪਲਾਂਟ ਦੇ ਸੰਚਾਲਕ ਟੋਕੀਓ ਇਲੈਕਟ੍ਰਿਕ ਪਾਵਰ ਕੰਪਨੀ ਹੋਲਡਿੰਗਜ਼ (TEPCO) ਅਨੁਸਾਰ, 6 ਨੰਬਰ ਰਿਐਕਟਰ ਦੀਆਂ ਕੰਟਰੋਲ ਰੌਡਜ਼ ਨਾਲ ਸਬੰਧਤ ਤਕਨੀਕੀ ਖ਼ਰਾਬੀ ਕਾਰਨ ਇਸ ਨੂੰ ਬੰਦ ਕਰਨਾ ਪਿਆ। ਕੰਟਰੋਲ ਰੌਡਜ਼ ਰਿਐਕਟਰ ਨੂੰ ਸੁਰੱਖਿਅਤ ਢੰਗ ਨਾਲ ਸ਼ੁਰੂ ਕਰਨ ਅਤੇ ਬੰਦ ਕਰਨ ਲਈ ਬੇਹੱਦ ਅਹਿਮ ਹੁੰਦੀਆਂ ਹਨ। ਤੇਪਕੋ (TEPCO) ਨੇ ਦਾਅਵਾ ਕੀਤਾ ਹੈ ਕਿ ਇਸ ਤਕਨੀਕੀ ਖ਼ਰਾਬੀ ਨਾਲ ਕੋਈ ਸੁਰੱਖਿਆ ਸਮੱਸਿਆ ਪੈਦਾ ਨਹੀਂ ਹੋਈ ਹੈ। ਕੰਪਨੀ ਇਸ ਸਮੇਂ ਸਥਿਤੀ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਰਿਐਕਟਰ ਨੂੰ ਦੁਬਾਰਾ ਕਦੋਂ ਚਾਲੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਟੁੱਟ ਗਿਆ ਸੀਜ਼ਫਾਇਰ ! 3 ਪੱਤਰਕਾਰਾਂ ਸਣੇ 11 ਲੋਕਾਂ ਦੀ ਮੌਤ, ਗਾਜ਼ਾ 'ਚ ਇਜ਼ਰਾਈਲ ਦੀ ਵੱਡੀ ਕਾਰਵਾਈ
ਜ਼ਿਕਰਯੋਗ ਹੈ ਕਿ ਕਾਸ਼ੀਵਾਜ਼ਾਕੀ-ਕਾਰੀਵਾ ਪਲਾਂਟ ਦੇ ਸਾਰੇ 7 ਰਿਐਕਟਰ ਮਾਰਚ 2011 ਵਿੱਚ ਫੁਕੁਸ਼ੀਮਾ ਦਾਇਚੀ ਪਲਾਂਟ ਵਿੱਚ ਆਏ ਭਿਆਨਕ ਭੂਚਾਲ ਅਤੇ ਸੁਨਾਮੀ ਤੋਂ ਬਾਅਦ ਬੰਦ ਪਏ ਸਨ। ਫੁਕੁਸ਼ੀਮਾ ਹਾਦਸੇ ਦੌਰਾਨ ਰਿਐਕਟਰ ਪਿਘਲ ਗਏ ਸਨ ਅਤੇ ਭਾਰੀ ਰੇਡੀਓਐਕਟਿਵ ਲੀਕੇਜ ਹੋਈ ਸੀ, ਜਿਸ ਕਾਰਨ ਕਈ ਇਲਾਕੇ ਅੱਜ ਵੀ ਰਹਿਣ ਯੋਗ ਨਹੀਂ ਹਨ।
ਰਿਐਕਟਰ ਨੰਬਰ-6 ਦੇ ਮੁੜ ਸੰਚਾਲਨ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਉਂਕਿ ਤੇਪਕੋ ਹੀ ਉਹ ਕੰਪਨੀ ਹੈ ਜੋ ਫੁਕੁਸ਼ੀਮਾ ਪਲਾਂਟ ਦਾ ਸੰਚਾਲਨ ਕਰਦੀ ਸੀ। ਸਰਕਾਰੀ ਜਾਂਚਾਂ ਵਿੱਚ ਫੁਕੁਸ਼ੀਮਾ ਤ੍ਰਾਸਦੀ ਲਈ ਕੰਪਨੀ ਦੀ ਖ਼ਰਾਬ ਸੁਰੱਖਿਆ ਵਿਵਸਥਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਕੰਪਨੀ ਫਿਲਹਾਲ ਫੁਕੁਸ਼ੀਮਾ ਪਲਾਂਟ ਵਿੱਚ ਸਫਾਈ ਦੇ ਕੰਮ ਵਿੱਚ ਜੁਟੀ ਹੋਈ ਹੈ, ਜਿਸ ਦੀ ਅਨੁਮਾਨਿਤ ਲਾਗਤ 22 ਟ੍ਰਿਲੀਅਨ ਯੇਨ (ਲਗਭਗ 139 ਅਰਬ ਡਾਲਰ) ਹੈ।
ਇਹ ਵੀ ਪੜ੍ਹੋ- ਟਰੰਪ ਦੇ Board Of Peace 'ਚ ਸ਼ਾਮਲ ਹੋਣ ਬਾਰੇ ਪੁਤਿਨ ਦਾ ਵੱਡਾ ਐਲਾਨ ! ਰੱਖੀਆਂ ਇਹ ਸ਼ਰਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਗ੍ਰੀਨਲੈਂਡ ਸਾਡਾ ਹੈ, ਇਸ ਨਾਲ ਕੋਈ ਸਮਝੌਤਾ ਨਹੀਂ..', ਟਰੰਪ ਨੂੰ ਡੈਨਮਾਰਕ ਦੀ PM ਦਾ ਠੋਕਵਾਂ ਜਵਾਬ
NEXT STORY