ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਤੇ ਇਜ਼ਰਾਈਲ ਵਿਚਾਲੇ ਭਿਆਨਕ ਜੰਗ ਮਗਰੋਂ ਹੋਈ ਜੰਗਬੰਦੀ ਦੇ ਕਾਰਨ ਇਰਾਨ ਨੇ ਸ਼ਰਤਾਂ ਤਹਿਤ ਹੋਰਮੁਜ਼ ਖੋਲ੍ਹ ਦਿੱਤਾ ਹੈ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਹੋਰਮੁਜ਼ ਦੇ ਮੁੜ ਖੁੱਲ੍ਹਣ ਤੋਂ ਬਹੁਤ ਖ਼ੁਸ਼ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਰਾਨ ਨੇ ਇਸ ਰੂਟ 'ਤੇ ਆਪਣਾ ਕੰਟਰੋਲ ਰੱਖਣ ਦੀ ਗੱਲ ਦੁਹਰਾਈ ਹੈ।
ਰਾਸ਼ਟਰਪਤੀ ਟਰੰਪ ਨੇ 'ਟਰੁੱਥ ਸੋਸ਼ਲ' 'ਤੇ ਪੋਸਟ ਕਰਦਿਆਂ ਦੱਸਿਆ ਕਿ ਉਹ ਚੀਨੀ ਰਾਸ਼ਟਰਪਤੀ ਨਾਲ ਮਿਲਣ ਲਈ ਉਤਸੁਕ ਹਨ। ਇਹ ਮੁਲਾਕਾਤ ਪਹਿਲਾਂ ਅਪ੍ਰੈਲ ਵਿੱਚ ਹੋਣੀ ਸੀ, ਪਰ ਇਰਾਨ ਨਾਲ ਜੰਗ ਕਾਰਨ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਹੁਣ ਇਹ ਮੀਟਿੰਗ 14 ਅਤੇ 15 ਮਈ ਨੂੰ ਬੀਜਿੰਗ ਵਿੱਚ ਹੋਵੇਗੀ।

ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ
ਟਰੰਪ ਨੇ ਦਾਅਵਾ ਕੀਤਾ ਹੈ ਕਿ ਹੋਰਮੁਜ਼ ਤੇਜ਼ੀ ਨਾਲ ਖੁੱਲ੍ਹ ਰਿਹਾ ਹੈ, ਜੋ ਗਲੋਬਲ ਵਪਾਰ ਬਹੁਤ ਮਹੱਤਵਪੂਰਨ ਹੈ। ਹਾਲਾਂਕਿ, ਇਰਾਨੀ ਸੰਸਦ ਦੇ ਸਪੀਕਰ ਐੱਮ.ਬੀ. ਗਾਲੀਬਾਫ ਨੇ ਟਰੰਪ ਨੂੰ ਘੇਰਦਿਆਂ ਕਿਹਾ ਹੈ ਕਿ ਹੋਰਮੁਜ਼ 'ਤੇ ਸਿਰਫ਼ ਤਹਿਰਾਨ ਦੀ ਇਜਾਜ਼ਤ ਵਾਲੇ ਜਹਾਜ਼ਾਂ ਨੂੰ ਹੀ ਲਾਂਘਾ ਮਿਲੇਗਾ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਹੋਰਮੁਜ਼ ਖੁੱਲ੍ਹ ਰਿਹਾ ਹੈ, ਪਰ ਇਰਾਨੀ ਬੰਦਰਗਾਹਾਂ 'ਤੇ ਅਮਰੀਕੀ ਸਮੁੰਦਰੀ ਨਾਕਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਰਾਨ ਨਾਲ 100 ਫ਼ੀਸਦੀ ਸਮਝੌਤਾ ਨਹੀਂ ਹੋ ਜਾਂਦਾ।
ਜ਼ਿਕਰਯੋਗ ਹੈ ਕਿ ਹੋਰਮੁਜ਼ ਦਾ ਖੁੱਲ੍ਹਣਾ ਚੀਨ ਲਈ ਬਹੁਤ ਰਾਹਤ ਵਾਲੀ ਗੱਲ ਹੈ ਕਿਉਂਕਿ ਚੀਨ ਆਪਣੀ ਤੇਲ-ਗੈਸ ਦੀ ਲੋੜ ਦਾ ਵੱਡਾ ਹਿੱਸਾ ਇਸੇ ਰਸਤੇ ਰਾਹੀਂ ਦਰਾਮਦ ਕਰਦਾ ਹੈ। ਟਰੰਪ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਸ ਸਾਲ ਦੇ ਅੰਤ ਵਿੱਚ ਰਾਸ਼ਟਰਪਤੀ ਸ਼ੀ ਅਤੇ ਉਨ੍ਹਾਂ ਦੀ ਪਤਨੀ ਦੀ ਵਾਸ਼ਿੰਗਟਨ ਵਿੱਚ ਮੇਜ਼ਬਾਨੀ ਵੀ ਕਰਨਗੇ।
ਇਹ ਵੀ ਪੜ੍ਹੋ- 'ਟਰੰਪ ਨੇ ਕੀਤੇ 7 ਦਾਅਵੇ, ਸਾਰੇ ਝੂਠ..!', ਜੰਗਬੰਦੀ ਵਿਚਾਲੇ ਇਰਾਨ ਦੇ ਬਦਲੇ ਤੇਵਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਟਰੰਪ ਨੇ ਕੀਤੇ 7 ਦਾਅਵੇ, ਸਾਰੇ ਝੂਠ..!', ਜੰਗਬੰਦੀ ਵਿਚਾਲੇ ਇਰਾਨ ਦੇ ਬਦਲੇ ਤੇਵਰ
NEXT STORY