ਬੀਜਿੰਗ (ਬਿਊਰੋ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਸਵੇਰੇ ਦੇਸ਼ ਦੇ ਚਾਰ ਲੋਕਾਂ ਨੂੰ ਸਨਮਾਨਿਤ ਕੀਤਾ। ਇਹਨਾਂ ਚਾਰੇ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਲੜਨ ਅਤੇ ਉਸ ਦੀ ਵੈਕਸੀਨ ਬਣਾਉਣ ਲਈ ਦੇਸ਼ ਦਾ ਸਰਬ ਉੱਚ ਸਨਮਾਨ ਦਿੱਤਾ ਗਿਆ। ਚੀਨ ਵਿਚ ਇਹਨਾਂ ਨੂੰ 'ਹੀਰੋ' ਦਾ ਦਰਜਾ ਦਿੱਤਾ ਗਿਆ। ਇਹ ਲੋਕ ਝਾਂਗ ਨੈਨਸ਼ਾਨ, ਝਾਂਗ ਬੋਲੀ, ਝਾਂਗ ਡਿੰਗਊ ਅਤੇ ਚੇਨ ਵੀ ਹਨ। ਰਾਸ਼ਟਰਪਤੀ ਜਿਨਪਿੰਗ ਨੇ ਇਹਨਾਂ ਚਾਰੇ ਲੋਕਾਂ ਨੂੰ ਉਹਨਾਂ ਦੇ ਕੰਮ ਦੇ ਲਈ ਦੇਸ਼ ਵੱਲੋਂ ਧੰਨਵਾਦ ਦਿੱਤਾ ਅਤੇ ਕਿਹਾ ਕਿ ਇਹਨਾਂ ਲੋਕਾਂ ਦੇ ਕਾਰਨ ਚੀਨ ਦਾ ਨਾਮ ਰੋਸ਼ਨ ਹੋਇਆ ਹੈ।
ਜਿਨਪਿੰਗ ਨੇ ਦੇਸ ਦਾ ਸਭ ਤੋਂ ਉੱਚਾ ਸਨਮਾਨ 'ਮੈਡਲ ਆਫ ਰੀਪਬਲਿਕ' ਸਾਹ ਸਬੰਧੀ ਬੀਮਾਰੀਆਂ ਦੇ ਮਸ਼ਹੂਰ ਮਾਹਰ ਡਾਕਟਰ ਝਾਂਗ ਨੈਨਸ਼ਾਨ ਨੂੰ ਦਿੱਤਾ। ਇਸ ਤੋਂ ਪਹਿਲਾਂ ਇਹ ਸਨਮਾਨ ਪਹਿਲੀ ਵਾਰ ਪਿਛਲੇ ਸਲ ਦੇਸ਼ ਦੀ 70ਵੀਂ ਵਰ੍ਹੇਗੰਢ ਮੌਕੇ ਕਿਸੇ ਨਾਗਰਿਕ ਨੂੰ ਦਿੱਤਾ ਗਿਆ ਸੀ। ਝਾਂਗ ਨੈਨਸ਼ਾਨ ਚਾਈਨੀਜ਼ ਅਕੈਡਮੀ ਆਫ ਇੰਜੀਨੀਅਰਿੰਗ ਦੇ ਮੈਂਬਰ ਹਨ। ਨੈਸ਼ਨਲ ਕਲੀਨਿਕਲ ਰਿਸਰਚ ਸੈਂਟਰ ਫੌਰ ਰੈਸਪਿਰੇਟਰੀ ਡਿਜੀਜ਼ ਦੇ ਨਿਦੇਸ਼ਕ ਹਨ। ਨੈਨਸ਼ਾਨ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਦੁਨੀਆ ਨੂੰ ਅਤੇ ਚੀਨ ਨੂੰ ਕੀ ਕਰਨਾ ਚਾਹੀਦਾ ਹੈ, ਇਹ ਦੱਸਦੇ ਰਹੇ ਹਨ।
ਮਿਲਟਰੀ ਮੈਡੀਕਲ ਮਾਹਰ ਅਤੇ ਆਰਮੀ ਜਨਰਲ ਚੇਨ ਵੀ ਨੂੰ ਵੀ ਜਿਨਪਿੰਗ ਨੇ ਕੋਵਿਡ-19 ਦੀ ਵੈਕਸੀਨ ਬਣਾਉਣ ਦੇ ਲਈ ਸਨਮਾਨਿਤ ਕੀਤਾ। ਚੇਨ ਵੀ ਵੁਹਾਨ ਸਥਿਤ ਵਿਵਾਦਮਈ ਲੈਬੋਰਟਰੀ ਵਿਚ ਤਾਲਾਬੰਦੀ ਦੇ ਦੌਰਾਨ ਕੰਮ ਕਰਦੀ ਰਹੀ। ਇਸ ਦੇ ਇਲਾਵਾ ਚੀਨ ਦੀ ਫੌਜ ਵਿਚ ਵੀ ਚੇਨ ਵੀ ਨੂੰ ਕਾਫੀ ਸਨਮਾਨ ਦਿੱਤਾ ਜਾਂਦਾ ਹੈ। ਚੇਨ ਵੀ ਚੀਨ ਦੇ ਜੈਵਿਕ ਹਥਿਆਰਾਂ 'ਤੇ ਹੋਣ ਵਾਲੀਆਂ ਸਾਰੀਆਂ ਸ਼ੋਧਾਂ ਵਿਚ ਸ਼ਾਮਲ ਰਹਿੰਦੀ ਹੈ।
ਇਸ ਦੇ ਇਲਾਵਾ ਦੂਜਾ ਸਨਮਾਨ ਝਾਂਗ ਬੋਲੀ ਨੂੰ ਦਿੱਤਾ ਗਿਆ। ਝਾਂਗ ਬੋਲੀ ਰਵਾਇਤੀ ਚੀਨੀ ਦਵਾਈਆਂ ਦੀ ਜਾਣਕਾਰ ਹੈ। ਨਾਲ ਹੀ ਉਹਨਾਂ ਨੇ ਕੋਵਿਡ-19 ਦੇ ਇਲਾਜ ਦੇ ਲਈ ਰਵਾਇਤੀ ਚੀਨੀ ਦਵਾਈਆਂ ਅਤੇ ਪੱਛਮੀ ਦਵਾਈਆਂ ਨੂੰ ਮਿਲਾ ਕੇ ਨਵਾਂ ਤਰੀਕਾ ਕੱਢਿਆ ਹੈ। ਝਾਂਗ ਬੋਲੀ ਦੇ ਇਸ ਤਰੀਕੇ ਨਾਲ ਚੀਨ ਵਿਚ ਸੈਂਕੜੇ ਲੋਕਾਂ ਨੂੰ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂਛੁਟਕਾਰਾ ਮਿਲਿਆ ਹੈ।
ਵੁਹਾਨ ਦੇ ਛੂਤਕਾਰੀ ਰੋਗ ਹਸਪਤਾਲ ਦੇ ਨਿਦੇਸ਼ਕ ਝਾਂਗ ਡਿੰਗਊ ਨੂੰ ਵੀ ਜਿਨਪਿੰਗ ਨੇ ਵੁਹਾਨ ਵਿਚ ਕੋਰੋਨਾਵਾਇਰਸ ਨਾਲ ਲੜਨ ਲਈ ਸਨਮਾਨਿਤ ਕੀਤਾ। ਝਾਂਗ ਦੀਆਂ ਤਿਆਰੀਆਂ ਅਤੇ ਸਾਵਧਾਨੀ ਦੇ ਕਾਰਨ ਵੁਹਾਨ ਨੇ ਬਹੁਤ ਤੇਜ਼ੀ ਨਾਲ ਇਸ ਮਹਾਮਾਰੀ ਤੋਂ ਰਿਕਵਰੀ ਕੀਤੀ। ਵੁਹਾਨ ਦੇ ਲੋਕ ਝਾਂਗ ਡਿੰਗਊ ਨੂੰ ਕਾਫੀ ਸਨਮਾਨ ਦਿੰਦੇ ਹਨ।
ਕੋਵਿਡ-19 : ਸਿੰਗਾਪੁਰ ਨੇ 13 ਹਜ਼ਾਰ ਵਿਦੇਸ਼ੀ ਕਾਮਿਆਂ ਦੀ ਕੰਮ ਬਹਾਲੀ 'ਤੇ ਲਾਈ ਰੋਕ
NEXT STORY