ਜੇਨੇਵਾ- ਯੂਰਪੀ ਸੰਘ ਭਾਵ ਈ. ਯੂ. ਨੇ ਚੀਨ ਸਰਕਾਰ ਨੂੰ ਕਿਹਾ ਕਿ ਉਹ ਸ਼ਿਨਜਿਆਂਗ ਸੂਬੇ ’ਚ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦੇਵੇ ਤਾਂ ਜੋ ਉਥੋਂ ਦੇ ਅਸਲੀ ਹਾਲਤ ਦੁਨੀਆ ਦੇ ਸਾਹਮਣੇ ਆ ਸਕਣ। ਯੂਰਪੀ ਸੰਘ ਵਲੋਂ ਸ਼ੁੱਕਰਵਾਰ ਨੂੰ 45ਵੇਂ ਮਨੁੱਖੀ ਅਧਿਕਾਰ ਪ੍ਰੀਸ਼ਦ ਵਿਚ ਇਕ ਬਿਆਨ ਵਿਚ ਜਰਮਨੀ ਦੇ ਦੂਤ ਮਾਈਕਲ ਫਰੀਹਰਰ ਵਾਨ ਅਨਗੇਰਨ ਸਟਰਨਬਰਗ ਨੇ ਕਿਹਾ ਕਿ ਅਸੀਂ ਸੁਤੰਤਰ ਰੂਪ ਨਾਲ ਸ਼ਿਨਜਿਆਂਗ ਉਈਗਰ ਖੇਤਰ ਵਿਚ ਜਾ ਕੇ ਜਾਂਚ ਕਰਨ ਦੀ ਅਪੀਲ ਕਰ ਰਹੇ ਹਾਂ।
ਚੀਨ ਸਬੰਧੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ’ਚ ਇਕ ਬਿਆਨ ’ਚ ਕਿਹਾ ਕਿ ਸ਼ਿੰਜਿਯਾਂਗ ’ਚ ਉਈਗਰ ਮੁਸਲਮਾਨਾਂ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਬੂਤ ਮਿਲਿਆ ਹੈ।
ਹਾਂਗਕਾਂਗ ਦੀ ਸਥਿਤੀ ਬਾਰੇ ਜਰਮਨ ਦੇ ਦੂਤ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਇੱਥੇ ਪੱਤਰਕਾਰਾਂ ਨੂੰ ਧਮਕਾਇਆ ਤੇ ਡਰਾਇਆ ਜਾਂਦਾ ਹੈ ,ਜਿਸ ਕਾਰਨ ਉੱਥੋਂ ਦਾ ਸੱਚ ਸਾਹਮਣੇ ਨਹੀਂ ਆਉਂਦਾ। ਇਹ ਗੱਲ ਚਿੰਤਾਜਨਕ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਉਈਗਰ ਲੋਕਾਂ 'ਤੇ ਹੋ ਰਹੇ ਤਸ਼ੱਦਦ ਸਬੰਧੀ ਰਿਪੋਰਟਾਂ ਸਾਹਮਣੇ ਆਉਣ ਨਾਲ ਉੱਥੇ ਹੋ ਰਹੀ ਨਸਲਕੁਸ਼ੀ ਦਾ ਸੱਚ ਦੁਨੀਆ ਦੇ ਸਾਹਮਣੇ ਆ ਰਿਹਾ ਹੈ। ਚੀਨ ਨੂੰ ਡਰ ਹੈ ਕਿ ਸ਼ਿਨਜਿਆਂਗ ਦੇ ਮੁਸਲਮਾਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਅੱਤਵਾਦੀ ਗੁੱਟਾਂ ਨਾਲ ਮਿਲ ਕੇ ਧਰਮ ਦੇ ਨਾਂ 'ਤੇ ਅੱਤਵਾਦ ਮਚਾ ਸਕਦੇ ਹਨ। ਇਸ ਕਾਰਨ ਉਹ ਚੀਨੀ ਉਈਗਰਾਂ ਦੇ ਸੱਭਿਆਚਾਰ ਤੇ ਧਰਮ ਨੂੰ ਹੀ ਖਤਮ ਕਰਨ 'ਤੇ ਲੱਗਾ ਹੈ। ਸ਼ਿਨਜਿਆਂਗ ਵਿਚ ਲੱਖਾਂ ਮਸੀਤਾਂ ਢਾਹ ਦਿੱਤੀਆਂ ਗਈਆਂ ਹਨ ਤੇ ਨਮਾਜ਼ ਪੜ੍ਹਨ ਤੇ ਰੋਜ਼ੇ ਰੱਖਣ 'ਤੇ ਪਾਬੰਦੀ ਹੈ।
ਤੁਰਕੀ ਵੱਲੋਂ ਡੂੰਘੇ ਮਨੁੱਖੀ ਅਧਿਕਾਰ ਸੰਕਟ ਦਾ ਸਾਹਮਣਾ ਕਰਦਿਆਂ ਤੁਰੰਤ ਨਿੰਦਾ ਲਈ UN 'ਚ ਦਾਇਰ ਪਟੀਸ਼ਨ
NEXT STORY